18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਸਤੂਆਣਾ ਸਾਹਿਬ ਦੇ ਸੁਖਮੀਤ ਸਿੰਘ ਸਿੱਧੂ ਦੀ ਭਾਰਤੀ ਰਾਸ਼ਟਰੀ ਵਾਲੀਬਾਲ ਕੋਚਿੰਗ ਕੈਂਪ ਲਈ ਚੋਣ

ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਸਤੂਆਣਾ ਸਾਹਿਬ ਦੀ ਧਰਤੀ ਲਈ ਉਸ ਵੇਲੇ ਮਾਣ ਅਤੇ ਵਡਿਆਈ ਵਾਲਾ ਪਲ ਆਇਆ, ਜਦੋਂ ਅਕਾਲ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਦੇ 10+1 ਜਮਾਤ ਦੇ ਹੋਣਹਾਰ ਵਿਦਿਆਰਥੀ ਅਤੇ ਪ੍ਰਤਿਭਾਸ਼ਾਲੀ ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਦੀ ਚੋਣ ‘ਭਾਰਤੀ ਰਾਸ਼ਟਰੀ ਕੋਚਿੰਗ ਕੈਂਪ’ ਲਈ ਕੀਤੀ ਗਈ। ਇਹ ਰਾਸ਼ਟਰੀ ਕੈਂਪ ਦੋਹਾ (ਕਤਰ) ਵਿਖੇ 19 ਤੋਂ 29 ਅਗਸਤ ਤੱਕ ਆਯੋਜਿਤ ਹੋਣ ਵਾਲੀ ਮੁੰਡਿਆਂ ਦੀ ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ 2026 ਦੀ ਤਿਆਰੀ ਵਜੋਂ ਲਗਾਇਆ ਜਾ ਰਿਹਾ ਹੈ।

Ad Position 21
No active advertisement
ਸੁਖਮੀਤ ਸਿੰਘ ਸਿੱਧੂ। 18-08-2026
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਮਸਤੂਆਣਾ ਸਾਹਿਬ ਦੀ ਧਰਤੀ ਲਈ ਉਸ ਵੇਲੇ ਮਾਣ ਅਤੇ ਵਡਿਆਈ ਵਾਲਾ ਪਲ ਆਇਆ, ਜਦੋਂ ਅਕਾਲ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਦੇ 10+1 ਜਮਾਤ ਦੇ ਹੋਣਹਾਰ ਵਿਦਿਆਰਥੀ ਅਤੇ ਪ੍ਰਤਿਭਾਸ਼ਾਲੀ ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਦੀ ਚੋਣ ‘ਭਾਰਤੀ ਰਾਸ਼ਟਰੀ ਕੋਚਿੰਗ ਕੈਂਪ’ ਲਈ ਕੀਤੀ ਗਈ। ਇਹ ਰਾਸ਼ਟਰੀ ਕੈਂਪ ਦੋਹਾ (ਕਤਰ) ਵਿਖੇ 19 ਤੋਂ 29 ਅਗਸਤ ਤੱਕ ਆਯੋਜਿਤ ਹੋਣ ਵਾਲੀ ਮੁੰਡਿਆਂ ਦੀ ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ 2026 ਦੀ ਤਿਆਰੀ ਵਜੋਂ ਲਗਾਇਆ ਜਾ ਰਿਹਾ ਹੈ। ਸੁਖਮੀਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਵਿਸ਼ੇਸ਼ ਤੌਰ ’ਤੇ ਖਿਡਾਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਅਤੇ ਖੇਡਾਂ ਨੂੰ ਦਿੱਤੇ ਜਾ ਰਹੇ ਨਿਰੰਤਰ ਉਤਸ਼ਾਹ ਬਾਰੇ ਗੱਲ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹਮੇਸ਼ਾ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਨੇ ਸੁਖਮੀਤ ਸਿੰਘ ਸਿੱਧੂ, ਉਸ ਦੇ ਮਾਤਾ-ਪਿਤਾ ਅਤੇ ਕੋਚਾਂ ਨੂੰ ਦਿਲੋਂ ਵਧਾਈ ਦਿੰਦਿਆਂ ਆਖਿਆ ਕਿ ਇਹ ਉਪਲਬਧੀ ਉਸ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂੰਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੁਖਮੀਤ ਦੀ ਇਹ ਸਫ਼ਲਤਾ ਮਸਤੂਆਣਾ ਸਾਹਿਬ ਦੇ ਨਾਲ-ਨਾਲ ਪੂਰੇ ਖੇਤਰ ਲਈ ਗੌਰਵਮਈ ਹੈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਦੇ ਚਾਹਵਾਨ ਹੋਰਨਾਂ ਨੌਜਵਾਨ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਨਾ ਸਰੋਤ ਬਣੇਗੀ। ਸਮੂਹ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਵੱਲੋਂ ਆਸ ਪ੍ਰਗਟਾਈ ਗਈ ਕਿ ਸੁਖਮੀਤ ਸਿੰਘ ਕੈਂਪ ਵਿੱਚ ਬਹਿਤਰੀਨ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਅਤੇ ਸੰਸਥਾ ਦਾ ਨਾਂਅ ਰੌਸ਼ਨ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਝੂੰਦਾਂ ਦੇ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਣ ’ਤੇ ਅਮਰਗੜ੍ਹ ਵਿਖੇ ਸਮਰਥਕਾਂ ਵੱਲੋਂ ਭਾਰੀ ਇਕੱਠ ਕਰਕੇ ਖ਼ੁਸ਼ੀ... ਅਗਲੀ ਖ਼ਬਰ ਇੰਜ. ਸਿੱਧੂ ਅਕਾਲੀ ਦਲ (ਬ) ਵਿਚ ਸ਼ਾਮਿਲ
Ad Position 24