18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਥੇਦਾਰ ਝੂੰਦਾਂ ਦੇ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਣ ’ਤੇ ਅਮਰਗੜ੍ਹ ਵਿਖੇ ਸਮਰਥਕਾਂ ਵੱਲੋਂ ਭਾਰੀ ਇਕੱਠ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ

ਅਮਰਗੜ੍ਹ, 17 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਸਮਰਪਿਤ ਮੋਹਰੀ ਸ਼ਖ਼ਸੀਅਤ ਜਥੇਦਾਰ ਇਕਬਾਲ ਸਿੰਘ ਝੂੰਦਾਂ ਦੇ ਵਾਰਿਸ ਪੰਜਾਬ ਦੇ ਪਾਰਟੀ ’ਚ ਸ਼ਾਮਿਲ ਹੋਣ ਦੇ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਨਾਲ ਖਿੱਤੇ ਦੇ ਸਿਆਸੀ ਤੇ ਪੰਥਕ ਹਲਕਿਆਂ ’ਚ ਨਵੀਂ ਰੂਹ ਫੂੰਕੀ ਗਈ ਹੈ, ਜਿਸ ਤਹਿਤ ਅੱਜ ਅਮਰਗੜ੍ਹ ਵਿਖੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦੀ ਅਗਵਾਈ ਹੇਠ ਇਕੱਠੇ ਹੋਏ ਝੂੰਦਾਂ ਸਮਰਥਕਾਂ ਵੱਲੋਂ ਇੱਕ ਵਿਸ਼ਾਲ ਅਤੇ ਜੋਸ਼ ਭਰਪੂਰ ਇਕੱਠ ਕਰਦਿਆਂ ਇਸ ਨੂੰ ਮਾਣਮੱਤਾ ਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਗਿਆ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਉੱਠ ਰਿਹਾ ਲੋਕਾਂ ਦਾ ਇਹ ਹੜ੍ਹ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਦੀ ਯੋਗ ਅਗਵਾਈ ਹੇਠ ਬਜ਼ੁਰਗਾਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਅੰਦਰ ਜਾਗ ਰਹੀ ਸੱਚੀ ਚੇਤਨਾ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਵਾਰਿਸ ਪੰਜਾਬ ਦੇ ਪਾਰਟੀ ਨੇ ਮੁੜ ਤੋਂ ਉਨ੍ਹਾਂ ਮਨਾਂ ‘ਚ ਸਿੱਖ ਪੰਥ ਪ੍ਰਤੀ ਦੀਵੇ ਦੀ ਲੋਅ ਜਗਾ ਦਿੱਤੀ ਹੈ ਜੋ ਕਿਸੇ ਕਾਰਨ ਆਪਣੇ ਮੂਲ ਤੋਂ ਦੂਰ ਹੋ ਗਏ ਸਨ।

Ad Position 21
No active advertisement
ਜਥੇਦਾਰ ਝੂੰਦਾਂ ਦੇ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋਣ ਤੇ ਅਮਰਗੜ੍ਹ ਵਿਖੇ ਖ਼ੁਸ਼ ਦਾ ਪ੍ਰਗਟਾਵਾ ਕਰਦਾ ਹੋਇਆ ਝੂੰਦਾਂ ਸਮਰਥਕਾਂ ਦਾ ਇਕੱਠ। ਤਸਵੀਰ: ਜਤਿੰਦਰ ਮੰਨਵੀ ਫਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਸਮਰੋਹ ਦੌਰਾਨ ਸੰਗਰੂਰ ਦੇ ਸਮਾਜ ਸੇਵੀ ਪ੍ਰਦੀਪ ਸਿੰਗਲਾ ਨੂੰ ਸਨਮਾਨਿਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ। ਅਜੀਤ ਤਸਵੀਰ 18-08-2026
ਅਮਰਗੜ੍ਹ, 17 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਸਮਰਪਿਤ ਮੋਹਰੀ ਸ਼ਖ਼ਸੀਅਤ ਜਥੇਦਾਰ ਇਕਬਾਲ ਸਿੰਘ ਝੂੰਦਾਂ ਦੇ ਵਾਰਿਸ ਪੰਜਾਬ ਦੇ ਪਾਰਟੀ ’ਚ ਸ਼ਾਮਿਲ ਹੋਣ ਦੇ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਨਾਲ ਖਿੱਤੇ ਦੇ ਸਿਆਸੀ ਤੇ ਪੰਥਕ ਹਲਕਿਆਂ ’ਚ ਨਵੀਂ ਰੂਹ ਫੂੰਕੀ ਗਈ ਹੈ, ਜਿਸ ਤਹਿਤ ਅੱਜ ਅਮਰਗੜ੍ਹ ਵਿਖੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦੀ ਅਗਵਾਈ ਹੇਠ ਇਕੱਠੇ ਹੋਏ ਝੂੰਦਾਂ ਸਮਰਥਕਾਂ ਵੱਲੋਂ ਇੱਕ ਵਿਸ਼ਾਲ ਅਤੇ ਜੋਸ਼ ਭਰਪੂਰ ਇਕੱਠ ਕਰਦਿਆਂ ਇਸ ਨੂੰ ਮਾਣਮੱਤਾ ਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਗਿਆ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਉੱਠ ਰਿਹਾ ਲੋਕਾਂ ਦਾ ਇਹ ਹੜ੍ਹ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਦੀ ਯੋਗ ਅਗਵਾਈ ਹੇਠ ਬਜ਼ੁਰਗਾਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਅੰਦਰ ਜਾਗ ਰਹੀ ਸੱਚੀ ਚੇਤਨਾ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਵਾਰਿਸ ਪੰਜਾਬ ਦੇ ਪਾਰਟੀ ਨੇ ਮੁੜ ਤੋਂ ਉਨ੍ਹਾਂ ਮਨਾਂ ‘ਚ ਸਿੱਖ ਪੰਥ ਪ੍ਰਤੀ ਦੀਵੇ ਦੀ ਲੋਅ ਜਗਾ ਦਿੱਤੀ ਹੈ ਜੋ ਕਿਸੇ ਕਾਰਨ ਆਪਣੇ ਮੂਲ ਤੋਂ ਦੂਰ ਹੋ ਗਏ ਸਨ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਜ਼ੁਬਾਨ ‘ਤੇ ਇਸ ਨਵੇਂ ਸਿਆਸੀ ਉਭਾਰ ਦੀ ਗੂੰਜ ਸੁਣਾਈ ਦੇ ਰਹੀ ਹੈ, ਜਿਸ ਨੇ ਪੰਜਾਬ ਦੇ ਰਾਜਸੀ ਦਰਿਆ ‘ਚ ਨਵਾਂ ਨਿਵੇਕਲਾ ਪ੍ਰਵਾਹ ਪੈਦਾ ਕਰ ਦਿੱਤਾ ਹੈ ਅਤੇ ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਸੂਝਵਾਨ ਝੂੰਦਾਂ ਸਮਰਥਕਾਂ ਨੇ ਇਸ ਕਾਫ਼ਲੇ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ।ਇਸ ਮੌਕੇ ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ ਤੋਂ ਇਲਾਵਾ ਸੁਖਬੀਰ ਸਿੰਘ ਬਿੱਟੂ ਜ਼ਿਲਾ ਪਰਿਸ਼ਦ ਮੈਂਬਰ, ਦਰਸ਼ਨ ਸਿੰਘ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਕੌਂਸਲਰ ਜਸਵਿੰਦਰ ਸਿੰਘ ਦੱਦੀ ਅਮਰਗੜ੍ਹ , ਜਤਿੰਦਰ ਸਿੰਘ ਹੈਪੀ ਰਾਮਪੁਰ ਛੰਨਾ ਬਲਾਕ ਸੰਮਤੀ ਮੈਂਬਰ, ਜਤਿੰਦਰ ਸਿੰਘ ਝੱਲ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ ਗੋਗੀ ਰਾਮਪੁਰ ਚੰਨਾ, ਬਲਭੱਦਰ ਕੁਮਾਰ ਸਿੰਗਲਾ ਅਮਰਗੜ੍ਹ,ਦਿਲਬਾਗ ਸਿੰਘ ਖੇੜੀ ਸੋਢੀਆਂ ਸਾਬਕਾ ਸਰਪੰਚ, ਦਰਸ਼ਨ ਸਿੰਘ ਅਲੀਪੁਰ, ਕੌਂਸਲਰ ਸੇਠੀ ਰਾਮ ਅਮਰਗੜ੍ਹ, ਕੌਂਸਲਰ ਬਲਕਾਰ ਸਿੰਘ ਬੱਗਾ, ਕੌਂਸਲਰ ਅਮਰੀਕ ਸਿੰਘ, ਸਾਬਕਾ ਕੌਂਸਲਰ ਬੱਗਾ ਰਾਮ,ਸਰਪੰਚ ਸੁੱਖੀ ਝੂੰਦਾਂ, ਮਾਸਟਰ ਕੁਲਵੰਤ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਜਤਿੰਦਰ ਸਿੰਘ ਭੱਟੀਆਂ, ਅਵਤਾਰ ਸਿੰਘ ਤਾਰੀ ਡਾਇਰੈਕਟਰ ਕੋਆਪਰੇਟਿਵ ਸੋਸਾਇਟੀ ਅਮਰਗੜ੍ਹ, ਰਾਜਵੀਰ ਸਿੰਘ ਡਾਇਰੈਕਟਰ ਕੋਆਪਰੇਟਿਵ ਸੋਸਾਇਟੀ ਅਮਰਗੜ੍ਹ, ਗੁਰਪ੍ਰੀਤ ਸਿੰਘ ਦਰਦੀ ਸਾਬਕਾ ਸਰਪੰਚ ਮੂਲਾਬੱਧਾ, ਦਰਸ਼ਨ ਸਿੰਘ ਭੱਟੀ, ਸਤਨਾਮ ਸਿੰਘ ਸਾਬਕਾ ਸਰਪੰਚ ਝੱਲ, ਲਖਵਿੰਦਰ ਸਿੰਘ ਸਾਬਕਾ ਸਰਪੰਚ ਝੱਲ, ਮਨਦੀਪ ਸਿੰਘ ਸਲੇਮਪੁਰ, ਜਗਪ੍ਰੀਤ ਸਲੇਮਪੁਰ, ਅਵਤਾਰ ਸਿੰਘ, ਰਣਜੀਤ ਸਿੰਘ ਰਿੰਪਾ, ਪਰਮਿੰਦਰ ਸਿੰਘ ਢਿੱਲੋਂ, ਪਰਨਪਾਲ ਸਿੰਘ ਜੈਲਦਾਰ ਬਾਗੜੀਆਂ, ਬੇਅੰਤ ਸਿੰਘ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ‘ਚ ਝੂੰਦਾਂ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦੌਰਾਨ ਪੰਜਾਬੀ ਵਿਰਸੇ ਦੀ ਕੀਤੀ ਪ੍ਰਦਰਸ਼ਨੀ ਅਗਲੀ ਖ਼ਬਰ ਮਸਤੂਆਣਾ ਸਾਹਿਬ ਦੇ ਸੁਖਮੀਤ ਸਿੰਘ ਸਿੱਧੂ ਦੀ ਭਾਰਤੀ ਰਾਸ਼ਟਰੀ ਵਾਲੀਬਾਲ ਕੋਚਿੰਗ ਕੈਂਪ ਲਈ ਚੋਣ
Ad Position 24