18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਹਿਮਦਗੜ੍ਹ ਵਿਖੇ ਸੈਣ ਭਾਈਚਾਰੇ ਵਲੋ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਚੇਅਰਮੈਨ ਪੱਲਨ ਦਾ ਵਿਸ਼ੇਸ਼ ਸਨਮਾਨ

ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵੱਲੋਂ ਬਣਾਏ ਸੈਣ ਸਮਾਜ ਵੈਲਫੇਅਰ ਬੋਰਡ ਦੇ ਨਵਨਿਯੁਕਤ ਸੂਬਾ ਚੇਅਰਮੈਨ ਮੱਖਣ ਸਿੰਘ ਪੱਲਨ ਦਾ ਅਹਿਮਦਗੜ੍ਹ ਵਿਖੇ ਸੈਣ ਸਮਾਜ ਵੈੱਲਫੇਅਰ ਬੋਰਡ ਹਲਕਾ ਅਮਰਗੜ੍ਹ ਚੇਅਰਮੈਨ ਗੁਰਪ੍ਰੀਤ ਸਿੰਘ ਕਾਲਾ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਇਕਤਰ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਨ੍ਹਾਂ ਨਾਲ ਬੋਰਡ ਮੈਂਬਰ ਚਰਨਜੀਤ ਸਿੰਘ ਲਾਡੀ, ਮਿੰਟੂ ਰੋਗਲਾ ਅਤੇ ਸਰਵਣ ਸਿੰਘ ਫੌਜੀ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜਲੰਧਰ, ਮਲੇਰਕੋਟਲਾ ਚੇਅਰਮੈਨ ਅਮਨਦੀਪ ਸਿੰਘ, ਰਾਏਕੋਟ ਚੇਅਰਮੈਨ ਗੁਰਪ੍ਰੀਤ ਸਿੰਘ, ਚੇਅਰਮੈਨ ਦਾਖਾ ਲਖਬੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 18-08-2026
ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵੱਲੋਂ ਬਣਾਏ ਸੈਣ ਸਮਾਜ ਵੈਲਫੇਅਰ ਬੋਰਡ ਦੇ ਨਵਨਿਯੁਕਤ ਸੂਬਾ ਚੇਅਰਮੈਨ ਮੱਖਣ ਸਿੰਘ ਪੱਲਨ ਦਾ ਅਹਿਮਦਗੜ੍ਹ ਵਿਖੇ ਸੈਣ ਸਮਾਜ ਵੈੱਲਫੇਅਰ ਬੋਰਡ ਹਲਕਾ ਅਮਰਗੜ੍ਹ ਚੇਅਰਮੈਨ ਗੁਰਪ੍ਰੀਤ ਸਿੰਘ ਕਾਲਾ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਇਕਤਰ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਨ੍ਹਾਂ ਨਾਲ ਬੋਰਡ ਮੈਂਬਰ ਚਰਨਜੀਤ ਸਿੰਘ ਲਾਡੀ, ਮਿੰਟੂ ਰੋਗਲਾ ਅਤੇ ਸਰਵਣ ਸਿੰਘ ਫੌਜੀ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜਲੰਧਰ, ਮਲੇਰਕੋਟਲਾ ਚੇਅਰਮੈਨ ਅਮਨਦੀਪ ਸਿੰਘ, ਰਾਏਕੋਟ ਚੇਅਰਮੈਨ ਗੁਰਪ੍ਰੀਤ ਸਿੰਘ, ਚੇਅਰਮੈਨ ਦਾਖਾ ਲਖਬੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸਮਾਗਮ ਤੇ ਮੱਖਣ ਸਿੰਘ ਪੱਲਣ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸੈਣ ਸਮਾਜ ਸਮੇਤ ਹਰ ਵਰਗ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਭਾਈਚਾਰੇ ਦਾ ਇੱਕ ਬੋਰਡ ਬਣਾਕੇ ਭਾਈਚਾਰੇ ਦੀਆ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸੁਝਾਅ ਲੈ ਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਇੱਕ ਦੂਰ ਅੰਦੇਸ਼ੀ ਸਰਕਾਰ ਦੀ ਸੋਚ ਨੂੰ ਦਰਸਾਉਦਾ ਹੈ। ਉਨ੍ਹਾਂ ਕਿਹਾ ਕਿ ਸੈਣ ਸਮਾਜ ਵੱਲੋਂ ਗੁਰਪ੍ਰੀਤ ਕਾਲਾ ਸਮੇਤ ਹੋਰਨਾ ਨੌਜਵਾਨਾਂ ਨੂੰ ਵੱਖ ਵੱਖ ਹਲਕਿਆਂ ਦੇ ਚੇਅਰਮੈਨ ਬਣਾਉਂਦੇ ਹੋਏ ਸਮਾਜ ਲਈ ਮੋਹਰੀ ਹੋ ਕੇ ਕਾਰਜ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਸੈਣ ਸਮਾਜ ਵੱਲੋਂ ਪੰਜਾਬ ਸਰਕਾਰ ਤੋਂ ਟਿੱਕਾ ਭਾਈ ਦੂਜ ਦੀ ਸਰਕਾਰੀ ਛੁੱਟੀ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਸੇਵਕ ਰਾਮ, ਜਸਵੀਰ ਸਿੰਘ ਕਲਸੀ, ਪਰਮਿੰਦਰ ਸਿੰਘ ਟਿੰਮੀ, ਸਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਚਰਨਜੀਤ ਹੈਪੀ, ਮਨਮੋਹਨ ਸਿੰਘ। ਮੋਹਨੀ, ਮਨਪ੍ਰੀਤ ਸਿੰਘ , ਮਨਪ੍ਰੀਤ ਸਿੰਘ ਪੰਜੂ, ਬਲਜਿੰਦਰ ਸਿੰਘ, ਮਾ ਸੁਰਿੰਦਰ ਸਿੰਘ ਪਰਦੇਸੀ,ਭਰਪੂਰ ਸਿੰਘ, ਤਾਰਾ ਸਿੰਘ ਭੱਟੀ, ਰਣਧੀਰ ਸਿੰਘ, ਸੋਹਣ ਸਿੰਘ ਸੁਖਬੀਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਕਾਮਿਆਂ ਵਲੋਂ ਦਿੜ੍ਹਬਾ ’ਚ ਅੱਜ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤੀਆਂ ਦੌਰਾਨ ਸੱਭਿਆਚਾਰਕ ਵੰਨਗੀਆਂ ਦੀ ਕੀਤੀ ਖੂਬਸੂਰਤ ਪੇਸ਼ਕਾਰੀ
Ad Position 24