ਜੰਗਲਾਤ ਕਾਮਿਆਂ ਵਲੋਂ ਦਿੜ੍ਹਬਾ ’ਚ ਅੱਜ ਰੋਸ ਪ੍ਰਦਰਸ਼ਨ
ਸੁਨਾਮ ਊਧਮ ਸਿੰਘ ਵਾਲਾ, 16 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ ਕਰੀਬ ਤਿੰਨ ਦੁਹਾਕਿਆਂ ਤੋ ਕੰਮ ਕਰਦੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਵਲੋਂ ਪੱਕਾ ਕਰਨ ਦੀ ਬਜਾਏ ਪਿਛਲੇ ਪੰਜ ਮਹੀਨਿਆਂ ਤੋ ਤਨਖਾਹ ਵੀ ਨਹੀ ਦਿੱਤੀ ਜਾ ਰਹੀ। ਜਥੇਬੰਦੀ ਦੇ ਸੂਬਾਈ ਆਗੂ ਸਤਨਾਮ ਸਿੰਘ ਸੰਗਤੀਵਾਲਾ,ਬਲਵੀ ਰ ਸਿੰਘ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ,ਬਲਰਾਜ ਸਿੰਘ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਸਿੰਘ ਜਲੰਧਰ ਨੇ ਮੰਗਾਂ ਬਾਰੇ ਦੱਸਿਆ।
ਆ
ਆਲੀਆ ਅਨਸਾਰੀ, ਪਿਤਾ : ਅਸ਼ਰਫ ਅਨਸਾਰੀ ਮਾਤਾ : ਆਈਸ਼ਾ ਅਨਸਾਰੀ ਮਾਲੇਰਕੋਟਲਾ
18-08-2026
ਸੁਨਾਮ ਊਧਮ ਸਿੰਘ ਵਾਲਾ, 16 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ ਕਰੀਬ ਤਿੰਨ ਦੁਹਾਕਿਆਂ ਤੋ ਕੰਮ ਕਰਦੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਵਲੋਂ ਪੱਕਾ ਕਰਨ ਦੀ ਬਜਾਏ ਪਿਛਲੇ ਪੰਜ ਮਹੀਨਿਆਂ ਤੋ ਤਨਖਾਹ ਵੀ ਨਹੀ ਦਿੱਤੀ ਜਾ ਰਹੀ। ਜਥੇਬੰਦੀ ਦੇ ਸੂਬਾਈ ਆਗੂ ਸਤਨਾਮ ਸਿੰਘ ਸੰਗਤੀਵਾਲਾ,ਬਲਵੀ ਰ ਸਿੰਘ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ,ਬਲਰਾਜ ਸਿੰਘ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਸਿੰਘ ਜਲੰਧਰ ਨੇ ਮੰਗਾਂ ਬਾਰੇ ਦੱਸਿਆ। ਆਗੂਆਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਜਥੇਬੰਦੀ 18 ਅਗਸਤ ਨੂੰ ਵਿਧਾਨ ਸਭਾ ਹਲਕਾ ਦਿੜਬਾ ਵਿਖੇ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਅਣਮਿੱਥੇ ਸਮੇ ਲਈ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਸੀਰਾ,ਅਮਨਦੀਪ ਸਿੰਘ ਛੱਤ,ਵਿਰਸਾ ਸਿੰਘ ਚਹਿਲ,ਰਣਜੀਤ ਸਿੰਘ ਗੁਰਦਾਸਪੁਰ,ਸੁਲੱਖਣ ਸਿੰਘ ਮੌਹਾਲੀ, ਮਲਕੀਤ ਸਿੰਘ ਮੁਕਤਸਰ,ਪਵਨ ਕੁਮਾਰ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ, ਭੁਪਿੰਦਰ ਸਿੰਘ ਦਸੂਹਾ, ਕਰਮ ਸਿੰਘ ਹਰੀਕੇ ਪੱਤਣ, ਜਗਤਾਰ ਸਿੰਘ ਸਾਹਪੁਰ,ਭੁਪਿੰਦਰ ਸਿੰਘ ਸਾਧੋਹੇੜੀ,ਆਦਿ ਮੌਜੂਦ ਸਨ।