ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਦੇ ਪਿੰਡ ਸਤੌਜ ’ਚ 23 ਨੂੰ ਹੋ ਰਹੀ ਰੈਲੀ ਦਾ ਸਮਰਥਨ
ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਪੰਜਾਬ ਦੀ ਹੋਈ ਇਕ ਅਹਿਮ ਮੀਟਿੰਗ ਉਪਰੰਤ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਅਵਤਾਰ ਸਿੰਘ ਗੰਢੂਆਂ, ਸੁਖਜਿੰਦਰ ਸਿੰਘ, ਮਨਜੀਤ ਕੌਰ ਬਾਜਵਾ, ਹਰਵਿੰਦਰ ਸਿੰਘ ਛੀਨਾ ਨੇ ਪ੍ਰੈਸ ਬਿਆਨ ਜਰੀਏ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ (ਸੰਗਰੂਰ) ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਗੁਰਦੇਵ ਸਿੰਘ ਢਿੱਲੋਂ, ਨਰਿੰਦਰ ਸ਼ਰਮਾ, ਸੁਖਜੀਤ ਸਿੰਘ ਸੇਖੋਂ , ਜਸਵਿੰਦਰ ਸਿੰਘ ਪੰਧੇਰ, ਸਵਰਨ ਸਿੰਘ ਹਠੂਰ ,ਹਰਜਿੰਦਰ ਸਿੰਘ ਬਰਨਾਲਾ, ਹਰਜੀਤ ਸਿੰਘ ਪੋਹਵਿੰਡ, ਬਲਜਿੰਦਰ ਸਿੰਘ ਬਰਨਾਲਾ,ਨਿਗਾਹੀ ਰਾਮ ਕਠਾਲਾ,ਸੁਖਵਿੰਦਰ ਸਿੰਘ ਬਾਲੇਵਾਲ,ਦਲਜੀਤ ਸਿੰਘ ਢਿੱਲੋਂ,ਰਵਿੰਦਰ ਸਰਮਾ ਸਮੇਤ ਆਗੂਆਂ ਨੇ ਮੰਗਾਂ ਬਾਰੇ ਦੱਸਿਆ।
ਪ
ਪੂਨੀਆ ਕਲੋਨੀ ਸੰਗਰੂਰ ਵਿਚ ਮਨਾਏ ਤੀਆਂ ਦੇ ਮੇਲੇ ਵਿਚ ਡਾ. ਕਿਰਪਾਲ ਸਿੰਘ, ਡਾ. ਹਰਪ੍ਰੀਤ ਕੌਰ ਅਤੇ ਹੋਰ ਸ਼ਖ਼ਸੀਅਤਾਂ। ਤਸਵੀਰ: ਮੁਕੇਸ਼ ਕੁਮਾਰ
18-08-2026
ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਪੰਜਾਬ ਦੀ ਹੋਈ ਇਕ ਅਹਿਮ ਮੀਟਿੰਗ ਉਪਰੰਤ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਅਵਤਾਰ ਸਿੰਘ ਗੰਢੂਆਂ, ਸੁਖਜਿੰਦਰ ਸਿੰਘ, ਮਨਜੀਤ ਕੌਰ ਬਾਜਵਾ, ਹਰਵਿੰਦਰ ਸਿੰਘ ਛੀਨਾ ਨੇ ਪ੍ਰੈਸ ਬਿਆਨ ਜਰੀਏ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ (ਸੰਗਰੂਰ) ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਗੁਰਦੇਵ ਸਿੰਘ ਢਿੱਲੋਂ, ਨਰਿੰਦਰ ਸ਼ਰਮਾ, ਸੁਖਜੀਤ ਸਿੰਘ ਸੇਖੋਂ , ਜਸਵਿੰਦਰ ਸਿੰਘ ਪੰਧੇਰ, ਸਵਰਨ ਸਿੰਘ ਹਠੂਰ ,ਹਰਜਿੰਦਰ ਸਿੰਘ ਬਰਨਾਲਾ, ਹਰਜੀਤ ਸਿੰਘ ਪੋਹਵਿੰਡ, ਬਲਜਿੰਦਰ ਸਿੰਘ ਬਰਨਾਲਾ,ਨਿਗਾਹੀ ਰਾਮ ਕਠਾਲਾ,ਸੁਖਵਿੰਦਰ ਸਿੰਘ ਬਾਲੇਵਾਲ,ਦਲਜੀਤ ਸਿੰਘ ਢਿੱਲੋਂ,ਰਵਿੰਦਰ ਸਰਮਾ ਸਮੇਤ ਆਗੂਆਂ ਨੇ ਮੰਗਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਿਹਤ ਕਾਮੇ 23 ਅਗਸਤ ਨੂੰ ਸੂਬੇ ਭਰ ’ਚੋਂ ਕਾਫ਼ਲਿਆਂ ਦੇ ਰੂਪ ਵਿੱਚ ਮੁੱਖ ਮੰਤਰੀ ਦੇ ਪਿੰਡ ਸਤੌਜ ਪਹੁੰਚਣਗੇ ਅਤੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਤੱਕ ਹਰ ਸੰਘਰਸ਼ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਨਗੇ।ਇਸ ਮੌਕੇ ਕੁਲਵਿੰਦਰ ਸਿੰਘ ਸਿੱਧੂ , ਗੁਰਪ੍ਰੀਤ ਸਿੰਘ ਗੁੱਜਰਾਂ, ਸਿੰਕਦਰ ਸਿੰਘ, ਦਵਿੰਦਰ ਸਿੰਘ ਸੁਨਾਮ,ਜਗਸੀਰ ਸਿੰਘ,ਕੁਲਦੀਪ ਸਿੰਘ ਕੌਹਰੀਆਂ, ਗੁਰਪ੍ਰੀਤ ਸਿੰਘ ਵਾਲੀਆ,ਵੀਰ ਸਿੰਘ ਭਾਈ ਕੀ ਪਸੌਰ, ਗੁਰਪ੍ਰੀਤ ਸਿੰਘ ਕਿਲ੍ਹਾ,ਕੁਲਦੀਪ ਗਰਗ,ਗੁਰਸੇਵਕ ਸਿੰਘ,ਬਰਿੰਦਰ ਸਿੰਘ ਦੁੱਗਾਂ, ਜਸਵਿੰਦਰ ਸਿੰਘ ਦਿੜ੍ਹਬਾ ਅਤੇ ਖੁਸ਼ਪ੍ਰੀਤ ਸਿੰਘ ਆਦਿ ਮੌਜੂਦ ਸਨ।