ਵਿਸ਼ਾਲ ਭੰਡਾਰਾ 21 ਨੂੰ ਲੱਗੇਗਾ
ਖਨੌਰੀ, 17 ਅਗਸਤ (ਬਲਵਿੰਦਰ ਸਿੰਘ ਥਿੰਦ) - ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੀ ਨੌਮੀ ਦੇ ਪਾਵਨ ਮੌਕੇ ’ਤੇ ਮਾਤਾ ਜੀ ਦਾ ਭੰਡਾਰਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਖਨੌਰੀ, 17 ਅਗਸਤ (ਬਲਵਿੰਦਰ ਸਿੰਘ ਥਿੰਦ) - ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੀ ਨੌਮੀ ਦੇ ਪਾਵਨ ਮੌਕੇ ’ਤੇ ਮਾਤਾ ਜੀ ਦਾ ਭੰਡਾਰਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹ ਭੰਡਾਰਾ ਖਨੌਰੀ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। 21 ਅਗਸਤ, ਵੀਰਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਕਰਵਾਇਆ ਜਾਵੇਗਾ, ਉਪਰੰਤ ਦੁਪਹਿਰ 12 ਵਜੇ ਭੰਡਾਰਾ ਸ਼ੁਰੂ ਹੋਵੇਗਾ, ਜੋ ਮਾਤਾ ਰਾਣੀ ਦੇ ਭਗਤਾਂ ਲਈ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਇਲਾਕੇ ਦੀ ਸੰਗਤ ਲਈ ਆਸਥਾ ਦਾ ਪ੍ਰਮੁੱਖ ਕੇਂਦਰ ਹੈ।