18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ - ਅਕਾਲੀ ਆਗੂ

ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਬ ਵਲੋਂ ਅੱਜ ਕਾਹਲੀ ਨਾਲ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਗਾਮੀ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਹਰ ਹੀਲੇ ਅਨਾਜ਼ ਮੰਡੀ ਲੌਂਗੋਵਾਲ ਵਿਖੇ ਮਨਾਉਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪ੍ਰੈੱਸ ਕਾਨਫਰੰਸ ਅਨਾਜ਼ ਮੰਡੀ ਵਿਖੇ ਚੱਲ ਰਹੀਆਂ ਤਿਆਰੀਆਂ ਨੂੰ ਰੋਕੇ ਜਾਣ ਤੋਂ ਬਾਅਦ ਕੀਤੀ ਗਈ ਹੈ।

Ad Position 21
No active advertisement
ਲੌਂਗੋਵਾਲ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬ ਦੇ ਆਗੂ। ਤਸਵੀਰ - ਵਿਨੋਦ 18-08-2026
ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਬ ਵਲੋਂ ਅੱਜ ਕਾਹਲੀ ਨਾਲ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਗਾਮੀ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਹਰ ਹੀਲੇ ਅਨਾਜ਼ ਮੰਡੀ ਲੌਂਗੋਵਾਲ ਵਿਖੇ ਮਨਾਉਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪ੍ਰੈੱਸ ਕਾਨਫਰੰਸ ਅਨਾਜ਼ ਮੰਡੀ ਵਿਖੇ ਚੱਲ ਰਹੀਆਂ ਤਿਆਰੀਆਂ ਨੂੰ ਰੋਕੇ ਜਾਣ ਤੋਂ ਬਾਅਦ ਕੀਤੀ ਗਈ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਹਲਕਾ ਸੁਨਾਮ ਤੋਂ ਇੰਚਾਰਜ i ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਪੁਨਰ ਸੁਰਜੀਤ ਦੀ ਸ਼ਹਿ ‘ਤੇ ਬਰਸੀ ਸਮਾਗਮ ਅਨਾਜ ਮੰਡੀ ਵਿਖੇ ਕਰਵਾਉਣ ਲੈਕੇ ਢੁੱਚਰਾਂ ਡਾਹ ਰਹੀ ਹੈ। ਉਹਨਾਂ ਪ੍ਰਵਾਨਗੀ ਲਈ ਕੀਤੀ ਕਾਗਜ਼ੀ ਕਾਰਵਾਈ ਦੇ ਸਬੂਤ ਪੇਸ਼ ਕਰਦੀਆਂ ਕਿਹਾ ਕਿ ਉਹਨਾਂ ਨੇ 27 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਰਖਾਸਤ ਦੇ ਕੇ ਬਰਸੀ ਸਮਾਗਮ ਅਨਾਜ਼ ਮੰਡੀ ਲੌਂਗੋਵਾਲ ਵਿਖੇ ਕਰਵਾਉਣ ਦੀ ਮੰਗ ਕੀਤੀ ਸੀ। ਸਾਡੀ ਮੰਗ ਨੂੰ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸੁਨਾਮ ਅਤੇ ਐਸਐਸਪੀ ਸੰਗਰੂਰ ਨੂੰ ਅਗੇਰਲੀ ਕਰਵਾਈ ਲਈ ਭੇਜ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਮਾਰਕੀਟ ਕਮੇਟੀ ਨੂੰ ਸਿਕਿਉਰਟੀ ਵਜੋਂ 10 ਹਜ਼ਾਰ ਅਤੇ ਬਣਦੀ ਫੀਸ 26 ਹਜ਼ਾਰ ਦੇ ਕਰੀਬ ਅਦਾ ਕੀਤੀ। ਜਿਹਨਾਂ ਦੀਆਂ ਰਸੀਦਾਂ ਵੀ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬ ਨੇ ਬਣਦੀ ਫੀਸ ਸਭ ਤੋਂ ਪਹਿਲਾਂ ਭਰੀ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਅਨਾਜ਼ ਮੰਡੀ ਵਿੱਚ ਸ਼ਰਧਾਜਲੀ ਸਮਾਗਮ ਕਰਨ ਦਾ ਪਹਿਲਾ ਹੱਕ ਹੈ। ਸੋ ਸ਼੍ਰੋਮਣੀ ਅਕਾਲੀ ਦਲ ਬਰਸੀ ਸਮਾਗਮ ਹਰ ਹੀਲੇ ਇਥੇ ਹੀ ਕਰੇਗਾ। ਇਸਦੇ ਲਈ ਭਾਵੇਂ ਜੋ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਉਹਨਾਂ ਕਿਹਾ ਕਿ ਦੂਜੇ ਬੰਨੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੀ ਇਸੇ ਸਥਾਨ ਤੇ ਸ਼ਰਧਾਂਜਲੀ ਸਮਾਗਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਹਾਰਾ ਲਿਆ ਜਾ ਰਿਹਾ ਹੈ। ਕੌਮੀ ਛੁੱਟੀ ਵਾਲੇ ਦਿਨ ਦਫਤਰ ਖੋਲ ਕੇ ਫੀਸ ਭਰਾਈ ਜਾ ਰਹੀ ਹੈ। ਇ ਸ ਪ੍ਰੈੱਸ ਕਾਨਫਰੰਸ ਨੂੰ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਲਕਾ ਸੰਗਰੂਰ ਤੋਂ ਇੰਚਾਰਜ਼ ਅਰਵਿੰਦ ਖੰਨਾ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਐਡ. ਸਤਨਾਮ ਸਿੰਘ ਰਾਹੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਕੌਰ ਵਿਰਕ, ਬੀਬੀ ਬੇਅੰਤ ਕੌਰ ਖੈਹਰਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਇਸਤਰੀ ਵਿੰਗ, ਗੁਲਜ਼ਾਰ ਸਿੰਘ ਹਲਕਾ ਇੰਚਾਰਜ਼ ਮੂਨਕ, ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਹਰਪਾਲ ਸਿੰਘ ਖੜਿਆਲ, ਜਸਵੀਰ ਸਿੰਘ ਜੱਸੀ ਮੰਨਵੀ ਹਲਕਾ ਇੰਚਾਰਜ਼ ਅਮਰਗੜ੍ਹ, ਨਾਥ ਸਿੰਘ ਹਮੀਦੀ ਹਲਕਾ ਇੰਚਾਰਜ਼ ਮਹਿਲ ਕਲਾਂ, ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਹਲਕਾ ਇੰਚਾਰਜ਼ , ਜਥੇ. ਤਰਲੋਚਨ ਸਿੰਘ ਧਲੇਰ ਪ੍ਰਧਾਨ ਮਾਲੇਰਕੋਟਲਾ, ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ਼ ਧੂਰੀ, ਜਸਵੀਰ ਸਿੰਘ ਜੱਸੀ ਇੰਚਾਰਜ਼ ਸਿੱਖ ਮਿਸ਼ਨ, ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਵਿੰਗ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਇਕਬਾਲਜੀਤ ਸਿੰਘ ਪੂਨੀਆ, ਬਾਬਾ ਕੁਲਵੰਤ ਸਿੰਘ ਕਾਂਤੀ, ਪਰਮਜੀਤ ਸਿੰਘ ਜੱਸੇ ਕਾ, ਅਮਰੀਕ ਸਿੰਘ ਬਰਨਾਲਾ, ਰਣਜੀਤ ਸਿੰਘ ਕੂਕਾ ਕੋਰ ਕਮੇਟੀ ਮੈਂਬਰ, ਐਡ. ਗੁਰਵਿੰਦਰ ਸਿੰਘ ਆਹਲੂਵਾਲੀਆ, ਜਸਵਿੰਦਰ ਸਿੰਘ ਦੁੱਲਟ, ਨਰਿੰਦਰ ਸਿੰਘ ਨੰਦੂ, ਜਤਿੰਦਰ ਸਿੰਘ ਵਿੱਕੀ ਕੋਚ, ਕੁਲਦੀਪ ਸਿੰਘ ਦੂਲੋ, ਧਰਮਿੰਦਰ ਸਿੰਘ ਦੁੱਲਟ, ਸ਼ਮਿੰਦਰ ਸਿੰਘ ਪੱਪੀ, ਬਿੰਦਰ ਸਿੰਘ ਬਿੰਦੀ, ਅਵਤਾਰ ਸਿੰਘ ਤਾਰੀ, ਇੰਜ. ਬਲਜੀਤ ਸਿੰਘ ਸਾਬਕਾ ਐਸ. ਡੀ. ਓ., ਖੁਸ਼ਪਾਲ ਸਿੰਘ ਬੀਰ ਕਲਾਂ , ਸ਼ੈਲੂ ਸਿੰਗਲਾ, ਗੁਰਚਰਨ ਸਿੰਘ ਦਰਾਕਾ, ਰਾਮ ਸਿੰਘ ਦਿਆਲਗੜ੍ਹ, ਬੀਬੀ ਖੈਹਰਾ, ਸੀਨੀਅਰ ਆਗੂ ਨਵਦੀਪ ਗਰਗ, ਰਜਿੰਦਰ ਸਿੰਘ ਕਾਕੜਾ ਮੈਂਬਰ ਪੀ. ਏ. ਸੀ., ਹਰਵਿੰਦਰ ਸਿੰਘ ਮੱਖਣ ਮੰਡੇਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਜੰਮਪਲ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡ ਨਾਲ਼ ਸਨਮਾਨਿਤ ਅਗਲੀ ਖ਼ਬਰ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਹੋਈ ਇਕੱਤਰਤਾ
Ad Position 24