ਜ਼ਿਲ੍ਹਾ ਮਾਲੇਰਕੋਟਲਾ ਦੇ ਜੰਮਪਲ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡ ਨਾਲ਼ ਸਨਮਾਨਿਤ
ਮਲੇਰਕੋਟਲਾ, 17 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਦੇ ਜੰਮਪਲ 85 ਸਾਲਾ ਬਜ਼ੁਰਗ ਉੱਘੇ ਕੌਮਾਂਤਰੀ ਪੀਸ ਐਵਾਰਡੀ ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਨੂੰ ਸਟੇਟ ਐਵਾਰਡ ਮਿਲਣ ਦਾ ਮਾਣ ਹਾਸਿਲ ਹੋਇਆ ਹੈ। ਅੱਠਵੀਂ ਪਾਸ ਇੰਦਰਜੀਤ ਸਿੰਘ ਮੁੰਡੇ ਨੇ 25 ਸਾਲ ਪਹਿਲਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਮਲੇਰਕੋਟਲਾ, 17 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਦੇ ਜੰਮਪਲ 85 ਸਾਲਾ ਬਜ਼ੁਰਗ ਉੱਘੇ ਕੌਮਾਂਤਰੀ ਪੀਸ ਐਵਾਰਡੀ ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਨੂੰ ਸਟੇਟ ਐਵਾਰਡ ਮਿਲਣ ਦਾ ਮਾਣ ਹਾਸਿਲ ਹੋਇਆ ਹੈ। ਅੱਠਵੀਂ ਪਾਸ ਇੰਦਰਜੀਤ ਸਿੰਘ ਮੁੰਡੇ ਨੇ 25 ਸਾਲ ਪਹਿਲਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਹ ਹੁਣ ਤੱਕ ਮਲੇਰਕੋਟਲਾ ਦੇ ਨਾਲ਼ ਲੱਗਦੇ 50 ਕਿਲੋਮੀਟਰ ਦੇ ਵੱਖ-ਵੱਖ ਇਲਾਕਿਆਂ ‘ਚ ਲੱਖਾਂ ਹੀ ਬੂਟੇ ਲਗਾ ਚੁੱਕੇ ਹਨ। ਪੁਲਿਸ ਲਾਈਨ ਮਲੇਰਕੋਟਲਾ, ਪੁਲਿਸ ਲਾਈਨ ਸੰਗਰੂਰ, ਵੱਡੀ ਈਦਗਾਹ ਮਲੇਰਕੋਟਲਾ, ਵੱਖ-ਵੱਖ ਥਾਣਿਆਂ, ਵੱਖ-ਵੱਖ ਧਾਰਮਿਕ ਸਥਾਨਾਂ, ਸਰਕਾਰੀ ਕਾਲਜ ਮਲੇਰਕੋਟਲਾ ਅਤੇ ਹੋਰ ਸਰਕਾਰੀ ਦਫਤਰਾਂ ਦੇ ਪਾਰਕਾਂ ਨੂੰ ਗੋਦ ਲੈ ਕੇ ਲਗਾਤਾਰ ਸੇਵਾ ਨਿਭਾਉਂਦੇ ਆ ਰਹੇ ਹਨ। ਇਸ ਤੋਂ ਪਹਿਲਾਂ ਇੰਦਰਜੀਤ ਸਿੰਘ ਮੁੰਡੇ ਨੂੰ ਵਾਤਾਵਰਨ ਦੇ ਖੇਤਰ ‘ਚ ਯੋਗਦਾਨ ਪਾਉਣ ਬਦਲੇ ਦੁਬਈ, ਮਲੇਸ਼ੀਆ, ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ, ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਮਲੇਰਕੋਟਲਾ ਵਿਖੇ ਵਾਤਾਵਰਨ ਪ੍ਰੇਮੀ ਦਾ ਖ਼ਿਤਾਬ ਹਾਸਿਲ ਕਰ ਚੁੱਕੇ ਹਨ। ਇੰਦਰਜੀਤ ਸਿੰਘ ਮੁੰਡੇ ਹੁਣ ਤੱਕ 150 ਪਿੰਡਾਂ ਅੰਦਰ ਅਮਰਪਾਲੀ ਅੰਬ ਦੇ ਬੂਟੇ ਵੀ ਲਗਾ ਚੁੱਕੇ ਹਨ। ਮੁੱਖ ਮੰਤਰੀ ਐਵਾਰਡ ਮਿਲਣ ਉੱਤੇ ਵਾਤਾਵਰਨ ਪ੍ਰੇਮੀਆਂ, ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਸਖਸ਼ੀਅਤਾਂ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।