19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਤੋਲੇਵਾਲ ਵਿਖੇ ਲੱਗੀਆਂ ਤੀਆਂ ਦੀਆਂ ਵਿਸ਼ਾਲ ਰੌਣਕਾਂ

ਅਮਰਗੜ੍ਹ, 18 ਅਗਸਤ (ਜਤਿੰਦਰ ਮੰਨਵੀ) - ਪੰਜਾਬ ਦੇ ਅਮੀਰ ਸੱਭਿਆਚਾਰ ਤੇ ਪੁਰਾਤਨ ਵਿਰਸੇ ਨੂੰ ਚੜ੍ਹੀ ਪੱਛਮੀ ਸੱਭਿਆਚਾਰ ਦੀ ਪਿਉਂਦ ਦੇ ਮਾੜੇ ਪ੍ਰਭਾਵ ਨੇ ਭਾਵੇਂ ਕਈ ਥਾਈਂ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ, ਪਰ ਹਲਕਾ ਅਮਰਗੜ੍ਹ ਦੇ ਪਿੰਡ ਤੋਲੇਵਾਲ ਵਿਖੇ ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ ਜਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪਿੰਡ ਦੀ ਸੱਥ ‘ਚ ਇਕੱਠੀਆਂ ਹੋਈਆਂ ਸੱਜ-ਵਿਆਹੀਆਂ ਤੇ ਕੁਆਰੀਆਂ ਮੁਟਿਆਰਾਂ ਸਮੇਤ ਪਿੰਡ ਦੇ ਸਰਪੰਚ ਦੇ ਖ਼ਾਸ ਸੱਦੇ ਤੇ ਆਪਣੇ ਪੇਕੇ ਆਈਆਂ ਪਿੰਡ ਦੀਆਂ ਸਾਰੀਆਂ ਹੀ ਵਿਆਹਦੜ ਧੀਆਂ ਨੇ ਸਾਉਣ ਦੇ ਮਹੀਨੇ ਵਾਂਗ ਬੋਲੀਆਂ ਦਾ ਮੀਂਹ ਵਰ੍ਹਾਉਂਦਿਆਂ ਜਿੱਥੇ ਜਮ ਕੇ ਗਿੱਧਾ ਪਾਇਆ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦਿਆਂ ਮੁਟਿਆਰਾਂ ਨੇ ਪੀਂਘਾਂ ਝੂਟੀਆਂ, ਲੋਕ ਬੋਲੀਆਂ, ਗਿੱਧਾ ਅਤੇ ਕਿੱਕਲੀ ਪਾ ਕੇ ਖ਼ੁਸ਼ੀਆਂ ਵੰਡੀਆਂ।

Ad Position 21
No active advertisement
ਅਜੀਤ ਡੈਸਕ 19-08-2026
ਅਮਰਗੜ੍ਹ, 18 ਅਗਸਤ (ਜਤਿੰਦਰ ਮੰਨਵੀ) - ਪੰਜਾਬ ਦੇ ਅਮੀਰ ਸੱਭਿਆਚਾਰ ਤੇ ਪੁਰਾਤਨ ਵਿਰਸੇ ਨੂੰ ਚੜ੍ਹੀ ਪੱਛਮੀ ਸੱਭਿਆਚਾਰ ਦੀ ਪਿਉਂਦ ਦੇ ਮਾੜੇ ਪ੍ਰਭਾਵ ਨੇ ਭਾਵੇਂ ਕਈ ਥਾਈਂ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ, ਪਰ ਹਲਕਾ ਅਮਰਗੜ੍ਹ ਦੇ ਪਿੰਡ ਤੋਲੇਵਾਲ ਵਿਖੇ ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ ਜਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪਿੰਡ ਦੀ ਸੱਥ ‘ਚ ਇਕੱਠੀਆਂ ਹੋਈਆਂ ਸੱਜ-ਵਿਆਹੀਆਂ ਤੇ ਕੁਆਰੀਆਂ ਮੁਟਿਆਰਾਂ ਸਮੇਤ ਪਿੰਡ ਦੇ ਸਰਪੰਚ ਦੇ ਖ਼ਾਸ ਸੱਦੇ ਤੇ ਆਪਣੇ ਪੇਕੇ ਆਈਆਂ ਪਿੰਡ ਦੀਆਂ ਸਾਰੀਆਂ ਹੀ ਵਿਆਹਦੜ ਧੀਆਂ ਨੇ ਸਾਉਣ ਦੇ ਮਹੀਨੇ ਵਾਂਗ ਬੋਲੀਆਂ ਦਾ ਮੀਂਹ ਵਰ੍ਹਾਉਂਦਿਆਂ ਜਿੱਥੇ ਜਮ ਕੇ ਗਿੱਧਾ ਪਾਇਆ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦਿਆਂ ਮੁਟਿਆਰਾਂ ਨੇ ਪੀਂਘਾਂ ਝੂਟੀਆਂ, ਲੋਕ ਬੋਲੀਆਂ, ਗਿੱਧਾ ਅਤੇ ਕਿੱਕਲੀ ਪਾ ਕੇ ਖ਼ੁਸ਼ੀਆਂ ਵੰਡੀਆਂ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਮੰਡੇਰ ਅਤੇ ਪੰਜਾਬੀ ਅਦਾਕਾਰਾ ਬੱਬਲ ਕੌਰ ਨੇ ਨੌਜਵਾਨ ਸਰਪੰਚ ਰੋਸੀ ਤੋਲੇਵਾਲ ਦੀ ਸ਼ਲਾਘਾ ਕੀਤੀ ਤੇ ਤੀਆਂ ਦੇ ਪਿੜ ’ਚ ਖ਼ੂਬ ਗਿੱਧਾ ਪਾਇਆ। ਇਸ ਦੌਰਾਨ ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਵਲੋਂ ਤੀਆਂ ਮਨਾਉਣ ਆਈਆਂ ਪਿੰਡ ਦੀਆਂ ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਨੂੰ ਸੰਧਾਰੇ ਵਜੋਂ ਬਿਸਕੁਟਾਂ ਨਾਲ ਭਰੇ ਪੀਪੇ, ਸ਼ਗਨ ਅਤੇ ਫੁਲਕਾਰੀਆਂ ਭੇਟ ਕੀਤੀਆਂ ਗਈਆਂ । ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ, ਸਾਬਕਾ ਸਰਪੰਚ ਬੇਅੰਤ ਸਿੰਘ, ਕਾਂਗਰਸ ਆਗੂ ਲਾਲ ਸਿੰਘ ਤੋਲੇਵਾਲ, ਪੰਚਾਇਤ ਮੈਂਬਰ ਰਾਜਵਿੰਦਰ ਸਿੰਘ ਲੱਖਾ, ਮੈਂਬਰ ਨਿਰਪਾਲ ਸਿੰਘ, ਮੈਂਬਰ ਸਿੰਗਾਰਾ ਸਿੰਘ, ਮੈਂਬਰ ਭੁਪਿੰਦਰ ਕੌਰ ਤੇ ਕਿਸਾਨ ਆਗੂ ਮਨੀ ਸਿੰਘ ਭੁੱਲਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਪਾਰ ਮੰਡਲ ਦੇ ਪ੍ਰਧਾਨ ਟੀਟੂ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਧਾਈਆਂ ਸਰਗਰਮੀਆਂ ਨੇ ਸਥਾਨਕ ਸਿਆਸਤ ’ਚ ਛੇੜੀ... ਅਗਲੀ ਖ਼ਬਰ ਸ਼ਹਿਰ ਦੇ ਮੁੱਖ ਮਾਰਗ ਛਪਾਰ ਰੋਡ ’ਤੇ ਖੜ੍ਹਾ ਗੰਦਾ ਪਾਣੀ ਅਤੇ ਟੁੱਟ ਚੁੱਕੀ ਸੜਕ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਲਈ ਬਣੀ ਨਰ...
Ad Position 24