20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕ੍ਰਿਕਟ ਅਕੈਡਮੀ ਦੇ ਮਾਲਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 19 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਸ਼ਹਿਰ ਦੇ ਇਕ ਕ੍ਰਿਕਟ ਅਕੈਡਮੀ ਦੇ ਮਾਲਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸੰਗਰੂਰ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵਿਕਟ ਜੋਨ ਕ੍ਰਿਕਟ ਅਕੈਡਮੀ ਸੁਨਾਮ ਦੇ ਮਾਲਕ ਰਾਜੇਸ਼ ਕੁਮਾਰ ਸ਼ਰਮਾ ਅਤੇ ਅਸ਼ਵਨੀ ਟੱਕਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਸੁਨਾਮ ਦੇ ਬੀ ਡੀ ਪੀ ਓ ਦਫਤਰ ਨੇੜੇ ਇਕ ਛੋਟੀ ਜਿਹੀ ਕ੍ਰਿਕਟ ਅਕੈਡਮੀ ਚਲਾਉਂਦੇ ਸਨ।

Ad Position 21
No active advertisement
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੈਲੀ ਕਰਦੇ ਮੁਲਾਜ਼ਮ। ਤਸਵੀਰ-ਮੁਕੇਸ਼ ਕੁਮਾਰ 20-08-2026
ਸੁਨਾਮ ਊਧਮ ਸਿੰਘ ਵਾਲਾ, 19 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਸ਼ਹਿਰ ਦੇ ਇਕ ਕ੍ਰਿਕਟ ਅਕੈਡਮੀ ਦੇ ਮਾਲਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸੰਗਰੂਰ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਵਿਕਟ ਜੋਨ ਕ੍ਰਿਕਟ ਅਕੈਡਮੀ ਸੁਨਾਮ ਦੇ ਮਾਲਕ ਰਾਜੇਸ਼ ਕੁਮਾਰ ਸ਼ਰਮਾ ਅਤੇ ਅਸ਼ਵਨੀ ਟੱਕਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਸੁਨਾਮ ਦੇ ਬੀ ਡੀ ਪੀ ਓ ਦਫਤਰ ਨੇੜੇ ਇਕ ਛੋਟੀ ਜਿਹੀ ਕ੍ਰਿਕਟ ਅਕੈਡਮੀ ਚਲਾਉਂਦੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੰਗਰੂਰ ਦੇ ਵਿੱਕੀ ਸ਼ਰਮਾ ਨਾਲ ਹੋਈ। ਜਿਸ ਨੂੰ ਉਨ੍ਹਾਂ ਨੇ ਆਪਣੀ ਅਕੈਡਮੀ ਦਾ ਕੋਚ ਰੱਖ ਲਿਆ। ਉਕਤ ਵਿੱਕੀ ਸ਼ਰਮਾ ਨੇ ਉਨ੍ਹਾਂ ਨੂੰ ਆਪਣੇ ਝਾਂਸੇ ਵਿਚ ਲੈਂਦਿਆਂ ਕਿਹਾ ਕਿ ਜੇਕਰ ਉਹ ਇਸ ਅਕੈਡਮੀ ਨੂੰ ਵੱਡੀ ਪੱਧਰ ਤੇ ਚਲਾਉਣ ਤਾਂ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੋਂ ਉਨ੍ਹਾਂ ਦੇ ਕ੍ਰਿਕਟ ਗਰਾਊਂਡ ਨੂੰ ਮਾਨਤਾ ਦਿਵਾ ਸਕਦੇ ਹਨ ਕਿਉਂਕਿ ਪੀ.ਸੀ.ਏ. ਦੇ ਅਧਿਕਾਰੀਆਂ ਅਤੇ ਅਫਸਰਾਂ ਨਾਲ ਉਸ ਦੇ ਨੇੜਲੇ ਸਬੰਧ ਹਨ। ਅਕੈਡਮੀ ਮਾਲਕਾਂ ਨੇ ਦੱਸਿਆ ਕਿ ਉਸ ਦੀਆਂ ਗੱਲਾਂ ਵਿਚ ਆਕੇ ਉਨ੍ਹਾਂ ਨੇ ਲੱਖਾਂ ਰੁਪਏ ਦੇ ਠੇਕੇ ਦੇ ਹਿਸਾਬ ਨਾਲ ਕਰੀਬ ਛੇ ਏਕੜ ਜਮੀਨ ਲੀਜ ਤੇ ਲੈ ਲਈ। ਉਨ੍ਹਾਂ ਕਿਹਾ ਕਿ ਨਵੇਂ ਗਰਾਊਂਡ ਵਿਚ ਘਾਹ ਲਾਉਣ,ਪਿੱਚ ਤਿਆਰ ਕਰਵਾਉਣ ਅਤੇ ਪੀ ਸੀ ਏ ਤੋਂ ਮਾਨਤਾ ਦਿਵਾਉਣ ਦੀ ਜਿੰਮੇਵਾਰੀ ਵਿੱਕੀ ਸ਼ਰਮਾ ਨੇ ਲੈ ਲਈ ਆਨੇ ਬਹਾਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਲੱਖਾਂ ਰੁਪਏ ਪਵਾਉਂਦਾ ਰਿਹਾ ਪਰ ਉਹ ਗਰਾਊਂਡ ਤਿਆਰ ਕਰਨ ਦੇ ਨਾਂਅ ਤੇ ਸਾਡੇ ਨਾਲ ਧੋਖਾ ਹੀ ਕਰਦਾ ਰਿਹਾ।ਵਿੱਕੀ ਸ਼ਰਮਾ ਦੇ ਕਹਿਣ ਤੇ ਨਾਂ ਹੀ ਪੀ ਸੀ ਏ ਦਾ ਕੋਈ ਕਯੁਰੇਟਰ ਉਨ੍ਹਾਂ ਦੇ ਉਕਤ ਗਰਾਊਂਡ ਨੂੰ ਵੇਖਣ ਆਇਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਸਾਡੇ ਕੋਲੋਂ 17,09,510 ਰੁਪਏ ਵੱਖ-ਵੱਖ ਸਮੇ ਤੇ ਨਗਦ ਅਤੇ ਬੈਂਕ ਖਾਤਿਆਂ ਰਾਂਹੀ ਲੈ ਗਿਆ ਜਦੋਂ ਕਿ ਆਪਣੀ ਕੋਚ ਵਜੋਂ ਤਨਖਾਹ ਵੱਖਰੇ ਤੌਰ ਤੇ ਲਿਜਾਂਦਾ ਰਿਹਾ।ਆਖਰਕਾਰ ਪ੍ਰੇਸ਼ਾਨ ਹੋਕੇ ਜਦੋਂ ਅਸੀਂ ਵਿੱਕੀ ਸ਼ਰਮਾ ਤੋਂ ਪੈਸੇ ਮੰਗੇ ਤਾਂ ਉਕਤ ਵਿੱਕੀ ਸ਼ਰਮਾ ਵਲੋਂ ਸਾਡੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।ਜਿਕਰਯੋਗ ਹੈ ਕਿ ਉਕਤ ਅਕੈਡਮੀ ਮਾਲਕਾਂ ਵਲੋਂ ਇਨਸਾਫ ਦੀ ਮੰਗ ਨੂੰ ਲੈਕੇ ਐਸ.ਐਸ.ਪੀ. ਸੰਗਰੂਰ ਨੂੰ ਦਰਖਾਸਤ ਦਿੱਤੀ ਗਈ ਸੀ। ਜਿਸ ਦੀ ਪੜਤਾਲ ਉਪਰੰਤ ਸੁਨਾਮ ਪੁਲਿਸ ਵਲੋਂ ਸੰਗਰੂਰ ਦੇ ਰਹਿਣ ਵਾਲੇ ਵਿੱਕੀ ਸ਼ਰਮਾ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਕਾਲਜ ਬੀਰ ਕਲਾਂ ਵਿਖੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਨੇ ਪ੍ਰਬੰਧਕ ਕਮੇਟੀ ਨੂੰ 10 ਦਿਨ ਲਈ ਭੰਗ ਕਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੇ ਹੁਕਮ
Ad Position 24