ਯੂਨਾਈਟਡ ਜੱਟ ਫੈਡਰੇਸ਼ਨ ਦੀ ਮਸਤੂਆਣਾ ਸਾਹਿਬ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ 25 ਨੁਕਾਤੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਫੈਸਲਾ
ਸੰਗਰੂਰ, 22 ਅਗਸਤ (ਧੀਰਜ ਪਸ਼ੌਰੀਆ) - ਯੂਨਾਇਟਡ ਜੱਟ ਫੈਡਰੇਸ਼ਨ ਵੱਲੋਂ ਮਸਤੂਆਣਾ ਸਾਹਿਬ ਵਿਖੇ ਕੀਤੀ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਹੁਦੇਦਾਰਾਂ/ਮੈਂਬਰਾਂ ਤੋਂ ਇਲਾਵਾ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਅਤੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀ. ਐਸ.
ਸੰਗਰੂਰ, 22 ਅਗਸਤ (ਧੀਰਜ ਪਸ਼ੌਰੀਆ) - ਯੂਨਾਇਟਡ ਜੱਟ ਫੈਡਰੇਸ਼ਨ ਵੱਲੋਂ ਮਸਤੂਆਣਾ ਸਾਹਿਬ ਵਿਖੇ ਕੀਤੀ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਹੁਦੇਦਾਰਾਂ/ਮੈਂਬਰਾਂ ਤੋਂ ਇਲਾਵਾ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਅਤੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ./ਪੀ.ਐਸ.ਟੀ.ਸੀ.ਐਲ. ਪੰਜਾਬ ਦੇ ਅਹੁਦੇਦਾਰਾਂ ਵਲੋਂ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਮੀਟਿੰਗ ਦੇ ਸੰਚਾਲਕ ਜਸਵਿੰਦਰ ਸਿੰਘ ਅਕੋਈ ਪ੍ਰਧਾਨ ਮਾਲਵਾ ਜੋਨ ਵਲੋਂ ਸਭ ਦਾ ਸਵਾਗਤ ਕੀਤਾ ਗਿਆ ਅਤੇ ਸਾਰੇ ਆਗੂਆਂ ਵਲੋਂ ਜੱਟਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ ਪੇਸ ਕੀਤੇ ਗਏ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਜਨਰਲ ਵਰਗ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਸਟੇਟ ਕਮਿਸਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਚੇਅਰਮੈਨ ਅਤੇ ਹੋਰ ਅਮਲਾ ਤੈਨਾਤ ਨਾ ਕਰਨ ਦੇ ਰੋਸ ਵਿੱਚ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ ਅੱਗੇ 15 ਸਤੰਬਰ ਨੂੰ ਸੁਰੂ ਕੀਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਲਿਆ ਗਿਆ । ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਵਿੰਦਰ ਸਿੰਘ ਮੁਹਾਰ ਵਲੋਂ ਆਖਿਆ ਗਿਆ ਕਿ ਜਥੇਬੰਦੀ ਹੁਣ ਜੱਟ ਸਮਾਜ ਨੂੰ ਜਾਗਰੂਕ ਕਰ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਸਬੰਧੀ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਜੱਟ ਭਾਈਚਾਰੇ ਨੂੰ ਖੁਸੀ ਅਤੇ ਗਮੀ ਦੇ ਪ੍ਰੋਗਰਾਮਾਂ ਵਿੱਚ ਵੱਡੇ ਵੱਡੇ ਖਰਚਿਆ ਤੋਂ ਪਰਹੇਜ ਕਰਨ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਾਡੇ ਜੱਟ ਭਾਈਚਾਰਾ ਕਰਜੇ ਦੇ ਭਾਰ ਤੋਂ ਮੁਕਤ ਹੋ ਸਕੇ। ਉਹਨਾਂ ਇਹ ਵੀ ਕਿਹਾ ਕਿ ਇਨ੍ਹਾਂ ਜੱਟਾਂ ਦੇ ਮਸਲਿਆਂ ਨੂੰ ਨਿਬੇੜਨ ਲਈ ਪਿੰਡ ਪੱਧਰ ਤੇ ਜੱਟ ਪੰਚਾਇਤਾਂ ਵੀ ਬਣਾਈਆਂ ਜਾਣਗੀਆਂ । ਇਸ ਮੌਕੇ ਸੂਬਾ ਪ੍ਰਧਾਨ ਸ੍ਰੀ ਦਵਿੰਦਰ ਸਿੰਘ ਗਰੇਵਾਲ ਵਲੋਂ ਆਖਿਆ ਗਿਆ ਕਿ ਜੱਟਾਂ ਦੇ ਗੋਤ ਲਾ ਕੇ ਤੇ ਆਪਣੀ ਅਸਲੀਅਤ ਛੁਪਾ ਕੇ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਵਿਆਹ ਲਈ ਵਰਗਲਾਉਣ ਵਾਲੇ ਸਰਾਰਤੀ ਅਨਸਰਾਂ ਦੀ ਪਹਿਚਾਣ ਕਰਕੇ ਉਹਨਾਂ ਨਾਲ ਸਖਤੀ ਨਾਲ ਨਜਿਠਿੱਆ ਜਾਵੇਗਾ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵਲੋਂ ਜੱਟਾਂ ਦੇ ਗੋਤ ਚੋਰੀ ਕਰਨ ਵਾਲੇ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਫੈਡਰੇਸ਼ਨ ਵਲੋਂ ਜਾਰੀ ਕੀਤੇ ਗਏ 25 ਨੁਕਾਤੀ ਪ੍ਰੋਗਰਾਮ ਵਿੱਚ ਵੱਖ ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪੇਸ ਕੀਤੇ ਗਏ। ਜੱਟਾਂ ਦੇ ਮਸਲਿਆਂ ਨੂੰ ਕੌਮੀ ਪੱਧਰ ਤੇ ਉਭਾਰਨ ਲਈ ਹਰਿਆਣਾ ਅਤੇ ਰਾਜਸਥਾਨ ਦੀਆਂ ਖਾਪ ਪੰਚਾਇਤਾਂ ਨਾਲ ਸੰਪਰਕ ਕਾਇਮ ਕਰਨ, ਜੱਟਾਂ ਵਿਰੁੱਧ ਐਟਰੋਸਿਟੀ ਐਕਟ ਅਧੀਨ ਦਰਜ ਕਰਵਾਏ ਜਾਂਦੇ ਪਰਚਿਆਂ ਨੂੰ ਰੱਦ ਕਰਵਾਉਣ, ਜੱਟ ਭਾਈਚਾਰੇ ਦੇ ਸਮਾਜਿਕ, ਆਰਥਿਕ, ਖੇਤੀਬਾੜੀ ਅਤੇ ਰਾਜਨੀਤਿਕ ਹਿੱਤਾਂ ਲਈ ਸਾਂਝੀ ਨੀਤੀ ਬਣਾਉਣ, ਨੌਜਵਾਨਾਂ ਲਈ ਪੰਜਾਬ ਵਿੱਚ ਰੋਜਗਾਰ, ਉਦਯੋਗ ਅਤੇ ਕਾਰੋਬਾਰ ਦੇ ਮੌਕੇ ਪੈਦਾ ਕਰਨਾ, ਨੌਜਵਾਨਾਂ ਨੂੰ ਨਸੇ ਦੀ ਦਲ ਦਲ ਵਿੱਚੋਂ ਕੱਢਣ ਆਦਿ ਮੁੱਦਿਆਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਜਨਰਲ ਵਰਗ ਦੇ ਹਿੱਸੇ ਦੇ ਦਾਖਲਿਆਂ ਅਤੇ ਨੋਕਰੀਆਂ ਵਿੱਚ ਹੋਰਨਾਂ ਕੈਟਾਗਰੀਆਂ ਅਤੇ ਹੋਰਨਾਂ ਸੂਬਿਆਂ ਦੇ ਕਾਬਜ ਹੋ ਰਹੇ ਉਮੀਦਵਾਰਾਂ ਨੂੰ ਰੋਕਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜਾਂ/ਯੂਨੀਵਰਸਿਟੀਆਂ ਵਲੋਂ ਫੀਸਾਂ ਵਿੱਚ ਦਿਨ ਬ ਦਿਨ ਕੀਤੇ ਜਾ ਰਹੇ ਵਾਧੇ ਦਾ ਵੀ ਖੁੱਲ ਕੇ ਵਿਰੋਧ ਕੀਤਾ ਗਿਆ। ਇਸ ਮੀਟਿੰਗ ਵਿੱਚ ਦਿਲਬਾਗ ਸਿੰਘ ਬਾਠ, ਚਰਨਜੀਤ ਸਿੰਘ ਜੋਹਲ, ਗੁਰਸੇਵਕ ਸਿੰਘ ਧੌਲਾ, ਜਸਵਿੰਦਰ ਸਿੰਘ ਮਡਾਹਰ, ਮਾਨ ਸਿੰਘ ਢਿੱਲੋਂ, ਗੁਰਲਾਭ ਸਿੰਘ, ਅਰਵਿੰਦਰ ਸਿੰਘ ਆਹਲੂਵਾਲੀਆ, ਡਾ. ਜਸਵੀਰ ਸਿੰਘ, ਸੁਖਜਿੰਦਰ ਸਿੰਘ ਬੋਪਾਰਾਏ, ਜਸਬੀਰ ਸਿੰਘ ਗੜਾਂਗ ਅਤੇ ਕੁਲਜੀਤ ਸਿੰਘ ਰਟੋਲ ਤੋਂ ਇਲਾਵਾ ਵੱਖ ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ ।