23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐੱਸ.ਬੀ.ਐੱਸ. ਸਕੂਲ ਮੌੜਾਂ ਦੀ ਵਿਦਿਆਰਥਣ ਨੇ 3000 ਮੀਟਰ ਡੀ - ਰਿੰਕ ਰੇਸ (ਸਕੇਟਿੰਗ) ਵਿੱਚ ਜਿੱਤਿਆ ਸੋਨ ਤਗਮਾ

ਲੌਂਗੋਵਾਲ, 22 ਅਗਸਤ (ਸ. ਸ.

Ad Position 21
No active advertisement
ਚੋਰਾਂ ਨੇ ਮੋਟਰਾਂ ਦੀਆਂ ਕੇਬਲ ਤਾਰਾਂ ਕੀਤੀਆਂ ਚੋਰੀ 23-08-2026
ਲੌਂਗੋਵਾਲ, 22 ਅਗਸਤ (ਸ.ਸ. ਖੰਨਾ, ਵਿਨੋਦ) - ਗੁਰਦੁਆਰਾ ਸਿੱਧ ਸਮਾਧਾਂ ਰੋਡ ਸਥਿਤ ਖੇਤ ਵਾਲੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਿਕਾਰੀ ਸਭਾ ਲੌਂਗੋਵਾਲ ਦੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਭਾਲ ਨੇ ਦਸਿਆ ਕਿ ਜਦੋਂ ਉਹ 21 ਅਗਸਤ ਨੂੰ ਸਵੇਰੇ ਆਪਣੇ ਖੇਤ ਵਾਲੀ ਮੋਟਰ ਚਲਾਉਣ ਲਈ ਮੋਟਰ ਦਾ ਜਿੰਦਰਾ ਖੋਲ੍ਹਣ ਦੇ ਲਈ ਉਸ ਨੂੰ ਚਾਬੀ ਲਗਾਈ ਤਾਂ ਉਹ ਚਾਬੀ ਲਗਾਉਣ ਤੋਂ ਪਹਿਲਾਂ ਹੀ ਖੁੱਲ ਕੇ ਹੱਥ ਵਿੱਚ ਆ ਗਿਆ ਤਾਂ ਉੱਦੋ ਲਖਵਿੰਦਰ ਸਿੰਘ ਨੇ ਵੇਖਿਆ ਕਿ ਅੰਦਰੋਂ ਮੋਟਰ ਦਾ ਸਟਾਟਰ ਖੁੱਲਾ ਪਿਆ ਸੀ ਗਰਿਪ ਟੁੱਟੇ ਹੋਏ ਸਨ ਉਸ ਦੇ ਵਿੱਚੋਂ ਤਾਂਬੇ ਦੀਆਂ ਕੇਬਲਾਂ ਕੱਟੀਆਂ ਹੋਈਆਂ ਸਨ। ਉਨਾਂ ਕਿਹਾ ਭਾਵੇਂ ਕਿ ਇਸ ਸੜਕ ’ਤੇ ਆਵਾਜਾਈ ਬਹੁਤ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਵੀ ਆਲੇ ਦੁਆਲੇ ਦੀਆਂ ਮੋਟਰਾਂ ਦੇ ਉੱਪਰ ਵੀ ਚੋਰਾਂ ਵੱਲੋਂ ਹੋਰ ਸਮਾਨ ਚੋਰੀ ਹੋਣ ਦਾ ਵੀ ਖਦਸ਼ਾ ਹੈ। ਇਸ ਤੋਂ ਪਹਿਲਾ ਕਈ ਵਾਰ ਆਲੇ ਦੁਆਲੇ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਈਆਂ ਹਨ ਜਿਨ੍ਹਾਂ ਦਾ ਅੱਜ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਅਤੇ ਇਸ ਸੜਕ ਦੇ ਉੱਪਰ ਸਾਬਕਾ ਕੌਂਸਲਰ ਗੁਰਮੀਤ ਸਿੰਘ ਲੱਲੀ ਦੀ ਮੋਟਰ ਉੱਪਰ ਚੋਰਾਂ ਵੱਲੋਂ ਸਟਾਰਟਰ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਹੋਈ ਹੈ ਜ਼ਿਕਰਯਗ ਹੈ ਇਸ ਤੋਂ ਪਹਿਲਾਂ ਵੀ ਕੌਂਸਲਰ ਗੁਰਮੀਤ ਸਿੰਘ ਲੱਲੀ ਅਤੇ ਹੋਰ ਕਿਸਾਨਾਂ ਦੀਆਂ ਮੋਟਰਾਂ ਦੇ ਸਟਾਟਰ ਅਤੇ ਕੇਬਲਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕਰਨ ਦੇ ਵਿੱਚ ਸਥਾਨਕ ਪੁਲਿਸ ਨਾਕਾਮ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ 6.34 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਸਕੂਲ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਯੂਨਾਈਟਡ ਜੱਟ ਫੈਡਰੇਸ਼ਨ ਦੀ ਮਸਤੂਆਣਾ ਸਾਹਿਬ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ 25 ਨੁਕਾਤੀ ਪ੍ਰੋਗਰਾਮਾਂ ਨੂੰ ਲਾਗੂ ਕ...
Ad Position 24