23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਾਲੇਰਕੋਟਲਾ ਦੇ ਟਰੱਕ ਯੂਨੀਅਨ ਚੌਂਕ ਤੋਂ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬਣੀ ਖ਼ਸਤਾ

ਮਾਲੇਰਕੋਟਲਾ, 22 ਅਗਸਤ (ਮਨਜਿੰਦਰ ਸਿੰਘ ਸਰੌਦ) - ਮੁੱਖ ਸੜਕ ਟਰੱਕ ਯੂਨੀਅਨ ਤੋਂ ਨਵੀਆਂ ਕਚਹਿਰੀਆਂ ਤੇ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਆਮ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਚੁੱਕਿਆ ਹੈ। ਸੂਬੇ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਜ਼ਿਲ੍ਹੇ ਵਜੋਂ ਹੋਂਦ ਵਿੱਚ ਆਇਆ ਕਰੀਬ ਅੱਧਾ ਦਹਾਕਾ ਬੀਤ ਚੁੱਕਿਆ ਹੈ।

Ad Position 21
No active advertisement
ਅਜੀਤ ਡੈਸਕ 23-08-2026
ਮਾਲੇਰਕੋਟਲਾ, 22 ਅਗਸਤ (ਮਨਜਿੰਦਰ ਸਿੰਘ ਸਰੌਦ) - ਮੁੱਖ ਸੜਕ ਟਰੱਕ ਯੂਨੀਅਨ ਤੋਂ ਨਵੀਆਂ ਕਚਹਿਰੀਆਂ ਤੇ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਆਮ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਚੁੱਕਿਆ ਹੈ। ਸੂਬੇ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਜ਼ਿਲ੍ਹੇ ਵਜੋਂ ਹੋਂਦ ਵਿੱਚ ਆਇਆ ਕਰੀਬ ਅੱਧਾ ਦਹਾਕਾ ਬੀਤ ਚੁੱਕਿਆ ਹੈ। ਜ਼ਿਲ੍ਹਾ ਬਣਨ ਤੋਂ ਲੈ ਕੇ ਅੱਜ ਤੱਕ ਮਲੇਰਕੋਟਲਾ ਸ਼ਹਿਰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਦੇ ਚਲਦਿਆਂ ਕਈ ਜ਼ਰੂਰੀ ਮੁੱਦਿਆਂ ਦੇ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ। ਜੇਕਰ ਸ਼ਹਿਰ ਅੰਦਰ ਬੇਹੱਦ ਉਲਝ ਚੁੱਕੀ ਟ੍ਰੈਫਿਕ ਦੀ ਗੱਲ ਕਰੀਏ ਤਾਂ ਸ਼ਾਇਦ ਇੱਥੋਂ ਦੇ ਵਾਸੀ ਹੁਣ ਟਰੈਫਿਕ ਨਾਲ ਜੂਝਣਾ ਸਿੱਖ ਗਏ ਹਨ। ਸ਼ਹਿਰ ਦੇ ਕਈ ਬਾਜ਼ਾਰਾਂ ਤੋਂ ਇਲਾਵਾ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦੀ ਸੰਗਰੂਰ-ਲੁਧਿਆਣਾ ਮੁੱਖ ਸੜਕ ‘ਤੇ ਹਰ ਰੋਜ਼ ਟਰੈਫਿਕ ਜਾਮ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ। ਮੁੱਖ ਸੜਕ ਤੇ ਜਾਮ ਲੱਗਣ ਕਾਰਨ ਹੁਣ ਰਾਹਗੀਰਾਂ ਵੱਲੋਂ ਆਪਣੇ ਬਦਲਵੇ ਰਸਤੇ ਵਜੋਂ ਸਥਾਨਕ ਟਰੱਕ ਯੂਨੀਅਨ ਤੋਂ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਨੂੰ ਵਰਤਿਆ ਜਾਣ ਲੱਗਿਆ ਹੈ ਪਰ ਇਸ ਸੜਕ ਉੱਤੇ ਪਏ ਨਰਕ ਕੁੰਭੀ ਖੱਡਿਆਂ ਨੇ ਰਾਹਗੀਰਾਂ ਨੂੰ ਲੰਘਣਾ ਦੁੱਭਰ ਕਰ ਦਿੱਤਾ ਹੈ। ਭਾਵੇਂ ਨਾਭਾ-ਮਾਲੇਰਕੋਟਲਾ ਮੁੱਖ ਸੜਕ ਤੋਂ ਸ਼ੁਰੂ ਹੋ ਕੇ ਸੜਕ ਦਾ ਕੁਝ ਹਿੱਸਾ ਬਣ ਵੀ ਚੁੱਕਿਆ ਹੈ ਪਰ ਬਾਕੀ ਹਿੱਸਾ ਅਧੂਰਾ ਹੈ। ਹੋਮਿਓਪੈਥੀ ਡਾਕਟਰ ਰਣਜੀਤ ਸਿੰਘ ਕੁਠਾਲਾ ਤੇ ਸਥਾਨਕ ਵਾਸੀਆਂ ਨੇ ਆਖਿਆ ਕਿ ਇਸ ਸੜਕ ਦੀ ਵਰਤੋਂ ਹੁਣ ਬਹੁਤ ਜਿਆਦਾ ਹੋਣ ਕਾਰਨ ਸੜਕ ਦੀ ਹਾਲਤ ਬਹੁਤ ਮੰਦੀ ਹੋ ਚੁੱਕੀ ਹੈ ਕਿਉਂਕਿ ਇਹ ਸੜਕ ਪਟਿਆਲਾ-ਸੰਗਰੂਰ-ਲੁਧਿਆਣਾ ਮੁੱਖ ਮਾਰਗ ਨੂੰ ਆਪਸ ਵਿੱਚ ਜੋੜਦੀ ਹੈ ਤੇ ਨਵੀਂ ਕਚਹਿਰੀ ਵੀ ਇਸ ਸੜਕ ‘ਤੇ ਸਥਿਤ ਹੋਣ ਕਾਰਨ ਆਵਾਜਾਈ ਬਹੁਤ ਜ਼ਿਆਦਾ ਹੈ। ਸਥਾਨਕ ਵਾਸੀਆਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਸਬੰਧਿਤ ਵਿਭਾਗ ਸੜਕ ਦੀ ਸਾਰ ਲੈਂਦਿਆਂ ਇਸ ਦੀ ਮੁਰੰਮਤ ਕਰੇ ਤਾਂ ਕਿ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਦੇ ਵੱਲ ਜਾਣ ਦੇ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਨਰਕ ਕੁੰਭੀ ਖੱਡਿਆਂ ਦਾ ਰੂਪ ਧਾਰਨ ਕਰਦੀ ਜਾ ਰਹੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਸਥਾਨਕ ਵਾਸੀਆਂ ਤੇ ਰਾਹਗੀਰਾਂ ਨੂੰ ਸੁੱਖ ਦਾ ਸਾਹ ਆਵੇ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਪਿੰਡ ਮੰਗਵਾਲ ਵਿਖੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ ਸਤੋਜ ਰੈਲੀ ਵਿੱਚ ਅੱਜ ਈ.ਟੀ.ਟੀ. ਅਧਿਆਪਕ ਵ... ਅਗਲੀ ਖ਼ਬਰ ਰਤਨਪਾਲ ਡੂਡੀਆਂ ਦਾ ਨਵਾਂ ਨਾਵਲ ‘ਹਨੇਰਿਆਂ ਦਾ ਚੰਨ੍ਹ’ ਕੱਲ੍ਹ ਨੂੰ ਹੋਵੇਗਾ ਲੋਕ-ਅਰਪਣ
Ad Position 24