23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਿਸਾਨ ਯੂਨੀਅਨ ਨੇ ਮਜ਼ਦੂਰ ਪਰਿਵਾਰ ਦੇ ਘਰ ਦੀ ਰੋਕੀ ਕੁਰਕੀ

ਚੀਮਾ ਮੰਡੀ, 23 ਅਗਸਤ (ਜਗਰਾਜ ਮਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋ ਅੱਜ ਸਾਹਪੁਰ ਕਲਾਂ ਚੋ ਮਜਦੂਰ ਦੇ ਘਰ ਦੀ ਕੁਰਕੀ ਰੋਕੀ ਗਈ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਦੱਸਿਆ।

Ad Position 21
No active advertisement
ਅਜੀਤ ਡੈਸਕ 24-08-2026
ਚੀਮਾ ਮੰਡੀ, 23 ਅਗਸਤ (ਜਗਰਾਜ ਮਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋ ਅੱਜ ਸਾਹਪੁਰ ਕਲਾਂ ਚੋ ਮਜਦੂਰ ਦੇ ਘਰ ਦੀ ਕੁਰਕੀ ਰੋਕੀ ਗਈ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਦੱਸਿਆ। ਕਿ ਪਿੰਡ ਸਾਹਪੁਰ ਕਲਾਂ ਦੇ ਮਜਦੂਰ ਔਰਤ ਸੁਖਵਿੰਦਰ ਕੌਰ ਪਤਨੀ ਜਗਸੀਰ ਸਿੰਘ ਨੇ ਘਰ ਤੇ ਕਰਜਾ ਲਿਆ ਸੀ। ਇਹ ਕਰਜਾ 2022 ਵਿੱਚ ਲਿਆ ਸੀ। ਪਰ ਘਰ ਦੀਆ ਮਜਬੂਰੀਆਂ ਕਰਕੇ ਕਰਜੇ ਦੀਆ ਕੁਝ ਕਿਸ਼ਤਾਂ ਟੁੱਟ ਗਈਆਂ। ਅਤੇ ਚਾਰ ਸਾਲ ਬਾਅਦ ਘਰ ਦੀ ਕੁਰਕੀ ਭੇਜ ਦਿੱਤੀ। ਪਰ ਜਦੋ ਇਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਪਈ । ਤਾ ਮੌਕੇ ਤੇ ਕਿਸਾਨਾ ਦਾ ਇੱਕਠ ਹੋ ਗਿਆ। ਕਿਸਾਨ ਮਜ਼ਦੂਰ ਦੇ ਰੋਹ ਅੱਗੇ ਸਰਕਾਰ ਦਾ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀ ਆਇਆ। ਇਸ ਮੌਕੇ ਬਲਾਕ ਆਗੂਆ ਨੇ ਕਹਿਆ ਕੇ ਕਰਜੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਅਤੇ ਜਮੀਨ ਦੀ ਕੁਰਕੀ ਨਹੀ ਹੋਣ ਦਿੱਤੀ ਜਾਵੇਗੀ। ਇਸ ਮੌਕੇ ਬਲਜੀਤ ਸਿੰਘ ਖਡਿਆਲ, ਸੁਖਪਾਲ ਮਾਣਕ ਕਣਕਵਾਲ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 11 ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮੁਕੇਸ਼ ਜੁਨੇਜਾ ਮਾਰਕੀਟ ਕਮੇਟੀ ਸੁਨਾਮ ਦੇ ਮੁੜ ਤੋਂ ਚੇਅਰਮੈਨ ਨਿਯੁਕਤ
Ad Position 24