11 ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ)-ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ 11ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਵਰੁਣ ਦੇਵ ਮੰਦਰ (ਪੁਰਾਣਾ ਖੂਹ), ਨੇੜੇ ਬਾਬਾ ਮੱਠ ਤਪਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦੇ ਪਹੁੰਚਣ ’ਤੇ ਕਮੇਟੀ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ।
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ)-ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ 11ਵੇਂ ਮੂਰਤੀ ਸਥਾਪਨਾ ਦੇ ਸਬੰਧ ’ਚ ਦੋ ਰੋਜ਼ਾ ਧਾਰਮਿਕ ਸਮਾਗਮ ਵਰੁਣ ਦੇਵ ਮੰਦਰ (ਪੁਰਾਣਾ ਖੂਹ), ਨੇੜੇ ਬਾਬਾ ਮੱਠ ਤਪਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦੇ ਪਹੁੰਚਣ ’ਤੇ ਕਮੇਟੀ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ੍ਰੀ ਅਖੰਡ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਪੂਜਣ ਦੀ ਰਸਮ ਸਮਾਜ ਸੇਵੀ ਸਤਪਾਲ ਮੌੜ, ਵਾ: ਪ੍ਰਧਾਨ ਐਸ.ਐਨ. ਆਰੀਆ ਹਾਈ ਸਕੂਲ, ਤਪਾ ਵਲੋਂ ਪਰਿਵਾਰ ਸਮੇਤ ਅਦਾ ਕਰਵਾਈ। ਸਮਾਗਮ ਮੌਕੇ ਸੰਤ ਰਾਜਗਿਰੀ ਜੀ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਸਿਮਰਨ ਕਰਨ ਦੀ ਪ੍ਰੇਰਨਾ ਦਿੱਤੀ। ਕਮੇਟੀ ਪ੍ਰਧਾਨ ਗੁਰਦਾਸ ਸਿੰਘ, ਸਰਪ੍ਰਸਤ ਪ੍ਰੇਮ ਹਲਵਾਈ, ਗੁਰਮੇਲ ਸਿੰਘ ਗੇਲਾ ਅਤੇ ਚੇਅਰਮੈਨ ਪੱਪੂ ਹਲਵਾਈ ਨੇ ਸਮੁੱਚੀ ਕਮੇਟੀ ਸਮੇਤ ਆਏ ਪਤਵੰਤਿਆਂ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਟਰੇਡ ਵਿੰਗ ਦੇ ਮੈਂਬਰ ਰਵੀ ਮੌੜ, ਬੇਅੰਤ ਮਾਂਗਟ, ਮਹੰਤ ਬੁੱਕਣ ਦਾਸ, ਮਹੰਤ ਰਘਵੀਰ ਦਾਸ, ਮਹੰਤ ਸੋਮਦਾਸ, ਮਹੰਤ ਬੀਰਬਲ ਦਾਸ, ਕੇਵਲ ਦਰਜ਼ੀ, ਸ਼ਿਵ ਘੁੰਨਸ ਤੋਂ ਇਲਾਵਾ ਕਮੇਟੀ ਦੇ ਖ਼ਜ਼ਾਨਚੀ ਦਰਸ਼ਨ ਲਾਲ, ਮੀਤ ਪ੍ਰਧਾਨ ਕੁਲਵਿੰਦਰ ਹਲਵਾਈ, ਤਰਸੇਮ ਹਲਵਾਈ, ਕਾਲੂ ਹਲਵਾਈ, ਗੇਲਾ ਸਿੰਘ, ਕਰਮ ਸਿੰਘ ਕਾਟੀ, ਕੇਵਲ ਸਿੰਘ, ਗੁਰਪਾਲ ਸਿੰਘ, ਜੱਗਾ ਸਿੰਘ, ਵਿਜੇ ਕੁਮਾਰ, ਸਹਾਇਕ ਖ਼ਜ਼ਾਨਚੀ ਬਲਵਿੰਦਰ ਸਿੰਘ, ਬਿੱਟੂ ਹਲਵਾਈ, ਭੋਲਾ ਹਲਵਾਈ, ਅਵਤਾਰ ਸਿੰਘ, ਪਵਨ ਸਿੰਘ, ਗਿਆਨ ਸਿੰਘ, ਸੀਤਾ ਰਾਮ ਤੋਂ ਇਲਾਵਾ ਵਿਪਨ ਘੁੰਨਸ, ਨਿੱਕਾ ਖੱਤਰੀ ਆਦਿ ਬਾਬਾ ਖ਼ਵਾਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਤੇ ਸਮੂਹ ਮਹਿਰਾ ਬਿਰਾਦਰੀ ਦੇ ਨੁਮਾਇੰਦੇ ਹਾਜ਼ਰ ਸਨ।