23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਡੋਰੀ ਨੇ ਪੰਚਾਇਤਾਂ ਨੂੰ 1 ਕਰੋੜ 25 ਲੱਖ ਦੀਆਂ ਗ੍ਰਾਂਟਾਂ ਵੰਡੀਆਂ

ਸ਼ੇਰਪੁਰ, 23 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਗੰਡੇਵਾਲ (ਗੁਰਬਖਸਪੁਰਾ) ਵਿਖੇ ਲੋਕ ਮਿਲਣੀ ਦੌਰਾਨ ਵਿਕਾਸ ਕਾਰਜਾਂ ਲਈ ਵੱਖ ਵੱਖ ਪੰਚਾਇਤਾਂ ਨੂੰ 1 ਕਰੋੜ 25 ਲੱਖ ਗ੍ਰਾਂਟਾਂ ਦੇ ਗੱਫੇ ਦਿੱਤੇ। ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ 2027 ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਵੋਟਰਾਂ ਦੀ ਕਚਹਿਰੀ ਵਿੱਚ ਜਾਵਾਂਗੇ।

Ad Position 21
No active advertisement
ਅਜੀਤ ਡੈਸਕ 24-08-2026
ਸ਼ੇਰਪੁਰ, 23 ਅਗਸਤ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਗੰਡੇਵਾਲ (ਗੁਰਬਖਸਪੁਰਾ) ਵਿਖੇ ਲੋਕ ਮਿਲਣੀ ਦੌਰਾਨ ਵਿਕਾਸ ਕਾਰਜਾਂ ਲਈ ਵੱਖ ਵੱਖ ਪੰਚਾਇਤਾਂ ਨੂੰ 1 ਕਰੋੜ 25 ਲੱਖ ਗ੍ਰਾਂਟਾਂ ਦੇ ਗੱਫੇ ਦਿੱਤੇ। ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ 2027 ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਵੋਟਰਾਂ ਦੀ ਕਚਹਿਰੀ ਵਿੱਚ ਜਾਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੀ ਸਰਕਾਰ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਵਲੋਂ ਗ੍ਰਾਂਟਾਂ ਨੂੰ ਸੁਚੱਜ ੇ ਢੰਗ ਨਾਲ ਖ਼ਰਚ ਕਰਨ ਬਦਲੇ ਪਿੰਡ ਖੇੜੀ ਕਲਾਂ (ਚਹਿਲਾਂ ) ਦੀ ਪੰਚਾਇਤ ਸਮੇਤ ਦਰਜਨਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ, ਸਰਪੰਚ ਦਵਿੰਦਰ ਸਿੰਘ ਬਦੇਸ਼ਾ ਪ੍ਰਧਾਨ ਨਛੱਤਰ ਸਿੰਘ ਆੜਤੀਆਂ,ਸੂਬੇਦਾਰ ਮਲਕੀਤ ਸਿੰਘ ਖੇੜੀ, ਜਗਦੀਪ ਸਿੰਘ ਜੱਗੀ,ਜਗਰੂਪ ਸਿੰਘ ਮੈਂਬਰ ਖੇੜੀ,ਹਰਬੰਸ ਸਿੰਘ ਹੰਸਾਂ ਗੰਡੇਵਾਲ,ਹਰਪਾਲ ਸਿੰਘ ਪੋਪੀ ਫੋਜ਼ੀ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਸਰਪੰਚ ਹਰਦੀਪ ਕੌਰ ਹੇੜੀਕੇ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਬਿੱਲੂ ਬੜੀ,ਸਰਪੰਚ ਦਰਸਨ ਸਿੰਘ ਗੁੰਮਟੀ,ਗੁਰਤੇਜ ਸਿੰਘ ਠੁੱਲੀਵਾਲ, ਚਮਕੀਲਾ ਸਿੰਘ ਗੰਡੇਵਾਲ, ਗੁਰਜੰਟ ਸਿੰਘ ਸੰਧੂ ਪ੍ਰਧਾਨ,ਪੰਚ ਹਾਕਮ ਸਿੰਘ ਗੰਡੇਵਾਲ,ਪੰਚ ਸੁਖਦੇਵ ਸਿੰਘ ਗੰਡੇਵਾਲ,ਪੰਚ ਗੁਰਪ੍ਰੀਤ ਸਿੰਘ ਗੁਰੀ,ਪੰਚ ਮੋਨੂ ਸ਼ਰਮਾ ਭਗਵਾਨਪੁਰਾ, ਭੀਮ ਸਿੰਘ ਸਲੇਮਪੁਰ, ੳ.ਐਸ.ਡੀ ਪ੍ਰਦੀਪ ਸਿੰਘ ਅਲੀਪੁਰ ਖ਼ਾਲਸਾ, ਬਿੰਦਰ ਸਿੰਘ ਪੀਏ,ਹਰਮਨਜੀਤ ਸਿੰਘ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਟੀ. ਹਮੀਰਪੁਰ ਵਿਖੇ 9 ਤੋਂ 11 ਅਕਤੂਬਰ ਤੱਕ ਹੋਵੇਗਾ ਸਿੱਖਿਆ ਮਹਾਂਕੁੰਭ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24