23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਐਨ.ਆਈ.ਟੀ. ਹਮੀਰਪੁਰ ਵਿਖੇ 9 ਤੋਂ 11 ਅਕਤੂਬਰ ਤੱਕ ਹੋਵੇਗਾ ਸਿੱਖਿਆ ਮਹਾਂਕੁੰਭ

ਲੌਂਗੋਵਾਲ, 23 ਅਗਸਤ (ਵਿਨੋਦ, ਖੰਨਾ) - ਵਿੱਦਿਆ ਭਾਰਤੀ ਵਲੋਂ ਸਮਗਰ ਸਿੱਖਿਆ ਵਿਭਾਗ ਅਤੇ ਐਨ. ਆਈ.

Ad Position 21
No active advertisement
ਅਜੀਤ ਡੈਸਕ 24-08-2026
ਲੌਂਗੋਵਾਲ, 23 ਅਗਸਤ (ਵਿਨੋਦ, ਖੰਨਾ) - ਵਿੱਦਿਆ ਭਾਰਤੀ ਵਲੋਂ ਸਮਗਰ ਸਿੱਖਿਆ ਵਿਭਾਗ ਅਤੇ ਐਨ.ਆਈ.ਟੀ. ਹਮੀਰਪੁਰ ਦੇ ਸਾਂਝੇ ਉਪਰਾਲੇ ਨਾਲ ਐਨ.ਆਈ.ਟੀ. ਹਮੀਰਪੁਰ ਵਿਖੇ 9 ਤੋਂ 11 ਅਕਤੂਬਰ ਤੱਕ ਸਿੱਖਿਆ ਮਹਾਕੁੰਭ 6.0 ਕਰਵਾਇਆ ਜਾ ਰਿਹਾ ਹੈ। ਸਿੱਖਿਆ ਖੋਜ, ਨਵੀਨਤਾ, ਹੁਨਰ ਅਤੇ ਰਾਸ਼ਟਰ ਨਿਰਮਾਣ ਦੇ ਵੱਖ-ਵੱਖ ਪੱਖਾਂ ਨੂੰ ਇੱਕ ਸਾਂਝੇ ਮੰਚ ਤੇ ਲਿਆਉਣ ਵਾਲਾ ਇਹ ਸਿੱਖਿਆ ਮਹਾਂ ਕੁੰਭ ਅਭਿਆਨ ਆਪਣੇ ਛੇਵੇਂ ਅਧਿਆਏ ਨਾਲ ਅੱਗੇ ਵਧ ਰਿਹਾ ਹੈ। ਜਿਸਦਾ ਇਸ ਸਾਲ ਦਾ ਕੇਂਦਰੀ ਵਿਸ਼ਾ ‘ਸਿੱਖਿਆ, ਤਰੱਕੀ ਅਤੇ ਕੁਦਰਤ’ ਹੈ। ਇਹ ਸਮਾਗਮ ਆਈ ਆਈ.ਟੀ. ਮੰਡੀ ਅਤੇ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਾਨਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਅਤੇ ਮਾਨਯੋਗ ਰਾਜਪਾਲ ਹਿਮਾਚਲ ਪ੍ਰਦੇਸ਼ ਸ੍ਰੀ ਕਵਿੰਦਰ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਜਦਕਿ ਜਦ ਕਿ ਕੇਂਦਰ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਠਾਕੁਰ ਅਤੇ ਰਾਜ ਸਭਾ ਰਾਜ ਸਭਾ ਮੈਂਬਰ ਡਾਕਟਰ ਸਿਕੰਦਰ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹਿਣਗੇ। ਵਿਦਿਆ ਭਾਰਤੀ ਉੱਤਰ ਖੇਤਰ ਦੇ ਸੰਗਠਨ ਸਕਤੱਰ ਵਿਜੇ ਨੱਢਾ ਨੇ ਅੱਜ ਸਲਾਈਟ ਲੌਂਗੋਵਾਲ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸਿੱਖਿਆ ਸਿਰਫ ਗਿਆਨ ਪ੍ਰਾਪਤ ਕਰਨ ਦਾ ਮਾਧਿਅਮ ਨਹੀਂ ਸਗੋਂ ਵਿਅਕਤੀ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਨੀਹ ਹੈ ਇਸ ਲਈ ਅੱਜ ਅਜਿਹੀ ਸਿੱਖਿਆ ਦੀ ਲੋੜ ਹੈ ਜੋ ਗਿਆਨ ਅਤੇ ਹੁਨਰ ਦੇ ਨਾਲ ਖੋਜ ਨਵੀਨਤਾ ਸੰਸਕਾਰ ਅਤੇ ਕੁਰਤ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਵਿਕਸਤ ਕਰੇ। ਮੇਜਰ ਡਾਕਟਰ ਸ਼ਮਸ਼ੇਰ ਸਿੰਘ ਸੰਯੋਜਕ ਸਿੱਖਿਆ ਮਹਾਂ ਕੁੰਭ ਅਭਿਆਨ ਨੇ ਕਿਹਾ ਸਿੱਖਿਆ ਮਹਾ ਕੁੰਭ ਦਾ ਉਦੇਸ਼ ਸਿੱਖਿਆ ਦੇ ਵੱਖ ਵੱਖ ਖੇਤਰਾਂ ਅਤੇ ਸਟੇਕ ਹੋਲਡਰਸ ਨੂੰ ਇੱਕ ਸਾਂਝੇ ਮੰਚ ਤੇ ਲਿਆ ਕੇ ਸੰਵਾਦ ਖੋਜ ਅਤੇ ਨਵੀਨਤਾ ਨੂੰ ਰਾਸ਼ਟਰ ਨਿਰਮਾਣ ਦੀ ਦਿਸ਼ਾ ਨਾਲ ਜੋੜਨਾ ਹੈ। ਛੇਵਾਂ ਅਧਿਆਏ ਇਸ ਵਿਆਪਕ ਯਤਨ ਨੂੰ ਹੋਰ ਗਤੀ ਦੇਵੇਗਾ। ਰਾਸ਼ਟਰੀ ਮੀਡੀਆ ਇੰਚਾਰਜ ਆਰਤੀ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸੰਬਧਿਤ 16 ਅੰਤਰਾਸ਼ਟਰੀ ਕਾਨਫਰੰਸਾਂ ਅਤੇ ਅੱਠ ਰਾਸ਼ਟਰੀ ਕਨਕਲੇਵ ਕਰਵਾਏ ਜਾਣਗੇ ਜਿਨਾਂ ਵਿੱਚ ਵਿਗਿਆਨ ਅਤੇ ਟੈਕਨੋਲਜੀ, ਸਿੱਖਿਆ, ਸਿਹਤ ਵਾਤਾਵਰਣ, ਭਾਰਤੀ ਗਿਆਨ ਪਰੰਪਰਾ, ਹੁਨਰ ਅਤੇ ਹੋਰ ਖੇਤਰਾਂ ਵਿੱਚ ਮਾਹਿਰਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਵਿਦਿਆ ਭਾਰਤੀ ਪੰਜਾਬ ਦੇ ਸਕੱਤਰ ਅਚਵਿੰਦਰ ਗੋਇਲ ਨੇ ਕਿਹਾ ਕਿ ਸਿੱਖਿਆ ਵਿੱਚ ਅਸਲ ਬਦਲਾਅ ਤਾਂ ਹੀ ਸੰਭਵ ਹੈ ਜਦੋਂ ਵਿਦਿਆਰਥੀ, ਅਧਿਆਪਕ, ਸਿੱਖਿਆ ਸੰਸਥਾਵਾਂ, ਉਦਯੋਗ ਅਤੇ ਸਮਾਜ ਮਿਲ ਕੇ ਇੱਕ ਸਾਂਝੀ ਦ੍ਰਿਸ਼ਟੀ ਨਾਲ ਅੱਗੇ ਵਧਣ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਖੋਜ ਅਤੇ ਨਵੀਨਤਾ ਨੂੰ ਛੋਟੀਆਂ ਕਲਾਸਾਂ ਤੋਂ ਲੈ ਕੇ ਉਤਸ਼ਾਹਤ ਕੀਤਾ ਜਾਵੇਗਾ। ਡਾਰੈਕਟਰ ਸਲਾਈਟ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਇਸ ਸਮਾਗਮ ਵਿੱਚ ਸਲਾਈਟ ਵੱਲੋਂ ਵੱਧ ਚੜ ਕੇ ਹਿੱਸਾ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਸਿੱਖਿਆ ਅਤੇ ਤਕਨੀਕੀ ਸੰਸਥਾਵਾਂ ਦਰਮਿਆਨ ਨਿਰੰਤਰ ਸੰਵਾਦ ਦੀ ਲੋੜ ਹੈ ਅਤੇ ਅਜਿਹੇ ਪ੍ਰੋਗਰਾਮ ਖੋਜ ਅਤੇ ਨਵੀਨਤਾ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਪ੍ਰੈਸ ਵਾਰਤਾ ਨੂੰ ਡਾ. ਵਿਕਾਸ ਗਰਗ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕ ਸਿੰਘ ਮਾਨਾਂ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪੰਡੋਰੀ ਨੇ ਪੰਚਾਇਤਾਂ ਨੂੰ 1 ਕਰੋੜ 25 ਲੱਖ ਦੀਆਂ ਗ੍ਰਾਂਟਾਂ ਵੰਡੀਆਂ
Ad Position 24