30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬੱਚਿਆਂ ਦਾ ਇੰਗਲਿਸ਼ ਭਾਸ਼ਨ ਮੁਕਾਬਲਾ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ ਕਲਾਸ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਭਾਸ਼ਣ ਕਲਾ, ਆਤਮ-ਵਿਸ਼ਵਾਸ, ਉਚਾਰਨ ਅਤੇ ਅੰਗਰੇਜ਼ੀ ਭਾਸ਼ਾ ਪ੍ਰਤੀ ਰੁਚੀ ਨੂੰ ਵਧਾਉਣਾ ਸੀ।

Ad Position 21
No active advertisement
ਰੋਸ ਪ੍ਰਦਰਸ਼ਨ ਕਰਨ ਦਾ ਦ੍ਰਿਸ਼ । ਤਸਵੀਰ- ਰਣਧੀਰ ਸਿੰਘ ਫੱਗੂਵਾਲਾ 30-08-2026
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਅਕੇਡੀਆ ਵਰਲਡ ਸਕੂਲ, ਸੁਨਾਮ ਵਿਖੇ ਕਲਾਸ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਭਾਸ਼ਣ ਕਲਾ, ਆਤਮ-ਵਿਸ਼ਵਾਸ, ਉਚਾਰਨ ਅਤੇ ਅੰਗਰੇਜ਼ੀ ਭਾਸ਼ਾ ਪ੍ਰਤੀ ਰੁਚੀ ਨੂੰ ਵਧਾਉਣਾ ਸੀ। ਮੁਕਾਬਲੇ ਵਿੱਚ ਵਿਦਿਆਰਥੀਆ ਨੇ “ਸਾਫ਼ ਭਾਰਤ, ਹਰਾ ਭਾਰਤ”, “ਵੱਡਾ ਸੁਪਨਾ ਦੇਖੋ, ਸਖ਼ਤ ਮਿਹਨਤ ਕਰੋ”, “ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰੋ”, “ਕਿਤਾਬਾਂ ਪੜ੍ਹਨਾ ਬਨਾਮ ਵੀਡੀਓ ਦੇਖਣਾ” ਅਤੇ “ਸਮਾਂ ਕੀਮਤੀ ਹੈ” ਵਰਗੇ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਦੋਵੇਂ ਕਲਾਸਾਂ ਚੋਂ 20 ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਮੁਕਾਬਲੇ ਵਿੱਚ ਅੱਠਵੀਂ ਜਮਾਤ (ਐਸਟਰ) ਦੀ ਆਗਮਨ ਨੇ ਪਹਿਲਾ, ਅੱਠਵੀਂ ਜਮਾਤ (ਲਾਇਲੈਕ) ਦੇ ਨੀਲਕਸ਼ ਨੇ ਦੂਜਾ ਅਤੇ ਸੱਤਵੀਂ ਜਮਾਤ (ਲਾਇਲੈਕ) ਦੀ ਯਾਹਵੀ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।ਮੁਕਾਬਲੇ ਦੀ ਜੱਜਮੈਂਟ ਅੰਗਰੇਜ਼ੀ ਵਿਭਾਗ ਦੇ ਐਚ.ਓ.ਡੀ. ਮਿਸ ਬਿੰਦੀਆ ਮਦਾਨ ਅਤੇ ਜੋਬਨਜੀਤ ਸਿੰਘ ਵੱਲੋਂ ਕੀਤੀ ਗਈ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਭਾਸ਼ਾਈ ਯੋਗਤਾ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਵਿਕਸਿਤ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਰੋਬੋਟਿਕ ਟੈਕਨੀਕ ਰਾਹੀਂ ਗੋਡੇ ਬਦਲਣ ਲਈ ਡਾ. ਪਾਸੀ ਮਰੀਜ਼ਾਂ ਲਈ ਬਣੇ ਵਿਸ਼ਵਾਸ ਪਾਤਰ ਸਰਜਨ ਅਗਲੀ ਖ਼ਬਰ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਰਾਸ਼ਟਰੀ ਖੇਡ ਦਿਵਸ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ
Ad Position 24