ਵਿਦਿਆਰਥੀਆਂ ਤੇ ਸਟਾਫ਼ ਦੀ ਭਲਾਈ ਲਈ ਨਿੱਜੀ ਹਸਪਤਾਲ ਨਾਲ ਮੈਡੀਕਲ ਸਮਝੌਤਾ
ਸੰਦੌੜ, 30 ਅਗਸਤ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਲਾਕੇ ਦੇ ਇਕ ਨਿੱਜੀ ਹਸਪਤਾਲ ਵਿਚਕਾਰ ਇੱਕ ਸਹਿਯੋਗ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਦਾ ਮੁੱਖ ਮੰਤਵ ਕਾਲਜ ਪਰਿਵਾਰ ਨੂੰ ਐਮਰਜੈਂਸੀ ਅਤੇ ਆਮ ਹਾਲਤਾਂ ਵਿੱਚ ਬਿਹਤਰ ਅਤੇ ਰਿਆਇਤੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਹੈ।
ਸੰਦੌੜ, 30 ਅਗਸਤ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਲਾਕੇ ਦੇ ਇਕ ਨਿੱਜੀ ਹਸਪਤਾਲ ਵਿਚਕਾਰ ਇੱਕ ਸਹਿਯੋਗ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਦਾ ਮੁੱਖ ਮੰਤਵ ਕਾਲਜ ਪਰਿਵਾਰ ਨੂੰ ਐਮਰਜੈਂਸੀ ਅਤੇ ਆਮ ਹਾਲਤਾਂ ਵਿੱਚ ਬਿਹਤਰ ਅਤੇ ਰਿਆਇਤੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿਘ ਨੇ ਕਿਹਾ ਕਿ ਸੰਦੌੜ ਦੇ ਇਕ ਨਿੱਜੀ ਹਸਪਤਾਲ ਨਾਲ ਸਮਝੋਤਾ ਹੋਇਆ ਹੈ ਕਿ ਉਹਨੂੰ ਦੇ ਮਾਹਰ ਡਾਕਟਰ ਸੁਰਾਜ ਦੀਨ ਅਤੇ ਉਹਨਾਂ ਦੀ ਟੀਮ ਵੱਲੋ ਸਮੇਂ ਸਮੇਂ ਤੇ ਵਿਦਿਆਰਥੀਆਂ ਦਾ ਚੈੱਕ ਅਪ ਕੀਤਾ ਜਾਵੇਗਾ, ਕਿਉਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਕਾਲਜ ਕੈਂਸਰ, ਨਸ਼ਾ ਰੋਕਥਾਮ ਅਤੇ ਹੋਰ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕਤਾ ਕੈਂਪਾਂ ਅਤੇ ਸਿਹਤ ਜਾਂਚ ਦੇ ਆਯੋਜਨ ਵਿੱਚ ਵੀ ਸਹਿਯੋਗ ਕਰਨਗੇ। ਕਾਲਜ ਮੁਖੀ ਦੀ ਸਮੂਹ ਸਟਾਫ਼ ਨੇ ਇਸ ਪਹਿਲਕਦਮੀ ਨੂੰ ਸਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਦੀ ਸਰਵਪੱਖੀ ਭਲਾਈ ਅਤੇ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਦੋਵਾਂ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਡਾ. ਸੁਰਾਜਦੀਨ, ਡਾ . ਬਚਿੱਤਰ ਸਿੰਘ, ਡਾ ਕਰਮਜੀਤ ਸਿੰਘ, ਡਾ. ਹਰਮਨ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਮੁਹੰਮਦ ਸਿਕੰਦਰ ਆਦਿ ਹਾਜ਼ਰ ਸਨ।