03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਾਬਕਾ ਵਿਦਿਆਰਥੀਆਂ ਨੇ ਗੁਰਮਤਿ ਕਾਲਜ ਦੇ ਛੋਟੇ ਭਰਾਵਾਂ ਨੂੰ ਭੇਜੇ ਨਵੇਂ ਬੂਟ

ਮਸਤੂਆਣਾ ਸਾਹਿਬ, 2 ਸਤੰਬਰ (ਦਮਦਮੀ) - ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਸੈਸ਼ਨ 2014 ਤੋਂ 2018 ਦੌਰਾਨ ਸਿੱਖਿਆ ਪ੍ਰਾਪਤ ਕਰਕੇ ਅੱਜ ਵੱਖ-ਵੱਖ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਵਿਦਿਅਕ ਅਦਾਰੇ ਨਾਲ ਆਪਣੀ ਸਾਂਝ ਅਤੇ ਸੇਵਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਬੇਹੱਦ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਸਾਬਕਾ ਵਿਦਿਆਰਥੀਆਂ ਵਲੋਂ ਗੁਰਮਤਿ ਕਾਲਜ ’ਚ ਮੌਜੂਦਾ ਸਮੇਂ ਸਿੱਖਿਆ ਪ੍ਰਾਪਤ ਕਰ ਰਹੇ ਆਪਣੇ ਛੋਟੇ ਭਰਾ ਵਿਦਿਆਰਥੀਆਂ ਲਈ ਨਵੇਂ ਬੂਟ ਬਣਵਾ ਕੇ ਭੇਜੇ ਗਏ ।

Ad Position 21
repet_subhas-goyals [Copy P29]
ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀ ਆਪਣੇ ਸਟਾਫ ਨਾਲ ਯਾਦਗਾਰੀ ਤਸਵੀਰ ਦੌਰਾਨ । ਤਸਵੀਰ ਦਮਦਮੀ 03-09-2026
ਮਸਤੂਆਣਾ ਸਾਹਿਬ, 2 ਸਤੰਬਰ (ਦਮਦਮੀ) - ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਸੈਸ਼ਨ 2014 ਤੋਂ 2018 ਦੌਰਾਨ ਸਿੱਖਿਆ ਪ੍ਰਾਪਤ ਕਰਕੇ ਅੱਜ ਵੱਖ-ਵੱਖ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਵਿਦਿਅਕ ਅਦਾਰੇ ਨਾਲ ਆਪਣੀ ਸਾਂਝ ਅਤੇ ਸੇਵਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਬੇਹੱਦ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਸਾਬਕਾ ਵਿਦਿਆਰਥੀਆਂ ਵਲੋਂ ਗੁਰਮਤਿ ਕਾਲਜ ’ਚ ਮੌਜੂਦਾ ਸਮੇਂ ਸਿੱਖਿਆ ਪ੍ਰਾਪਤ ਕਰ ਰਹੇ ਆਪਣੇ ਛੋਟੇ ਭਰਾ ਵਿਦਿਆਰਥੀਆਂ ਲਈ ਨਵੇਂ ਬੂਟ ਬਣਵਾ ਕੇ ਭੇਜੇ ਗਏ । ਉਨ੍ਹਾਂ ਦੇ ਇਸ ਉਪਰਾਲੇ ਨੇ ਜਿੱਥੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਲਿਆਂਦੀ, ਉੱਥੇ ਹੀ ਇਹ ਕਾਰਜ ਸਾਬਕਾ ਵਿਦਿਆਰਥੀਆਂ ਦੇ ਆਪਣੇ ਕਾਲਜ, ਅਧਿਆਪਕਾਂ ਅਤੇ ਮੌਜੂਦਾ ਵਿਦਿਆਰਥੀਆਂ ਪ੍ਰਤੀ ਪਿਆਰ, ਸਤਿਕਾਰ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣਿਆ । ਇਸ ਮੌਕੇ ਪ੍ਰੋਫੈਸਰ ਜਸਪ੍ਰੀਤ ਸਿੰਘ, ਪ੍ਰੋਫੈਸਰ ਗੁਰਤੇਜ ਸਿੰਘ, ਭਾਈ ਜਸਵਿੰਦਰ ਸਿੰਘ ਹਜ਼ੂਰੀ ਕਥਾਵਾਚਕ ਮਸਤੂਆਣਾ ਸਾਹਿਬ ਅਤੇ ਭਾਈ ਅਜੈਬ ਸਿੰਘ ਕਲਰਕ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ । ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ ਧੂਰਾ ਨੇ ਕਿਹਾ ਕਿ ਕਿਸੇ ਵੀ ਵਿਦਿਅਕ ਅਦਾਰੇ ਦੀ ਅਸਲ ਪੂੰਜੀ ਉਸ ਦੇ ਵਿਦਿਆਰਥੀ ਹੁੰਦੇ ਹਨ । ਜਦੋਂ ਅਦਾਰੇ ਤੋਂ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧੇ ਵਿਦਿਆਰਥੀ ਮੁੜ ਆਪਣੇ ਅਦਾਰੇ ਅਤੇ ਆਪਣੇ ਛੋਟੇ ਭਰਾਵਾਂ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਹਨ ਤਾਂ ਇਹ ਉਸ ਅਦਾਰੇ ਲਈ ਬੇਹੱਦ ਮਾਣ ਵਾਲੀ ਗੱਲ ਹੁੰਦੀ ਹੈ । ਪ੍ਰਿੰਸੀਪਲ ਜਸਵੀਰ ਸਿੰਘ ਧੂਰਾ ਨੇ ਗੁਰਮਤਿ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਮੂਹ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਮਣੀ ਮਹੇਸ਼ ਕੈਲਾਸ਼ ਦਰਸ਼ਨ ਸੇਵਾ ਦਲ ਲਗਾਏਗਾ 21ਵਾਂ ਵਿਸ਼ਾਲ ਭੰਡਾਰਾ ਅਗਲੀ ਖ਼ਬਰ ਵਿਧਾਇਕ ਅਮਰਗੜ੍ਹ ਨੇ ਮੰਡੀ ’ਚ 40 ਲੱਖ ਦੀ ਲਾਗਤ ਵਾਲੇ ਸਟੀਲ ਸ਼ੈੱਡ ਦਾ ਰੱਖਿਆ ਨੀਂਹ ਪੱਥਰ
Ad Position 24