03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਣੀ ਮਹੇਸ਼ ਕੈਲਾਸ਼ ਦਰਸ਼ਨ ਸੇਵਾ ਦਲ ਲਗਾਏਗਾ 21ਵਾਂ ਵਿਸ਼ਾਲ ਭੰਡਾਰਾ

ਲਹਿਰਾਗਾਗਾ, 2 ਸਤੰਬਰ (ਅਸ਼ੋਕ ਗਰਗ) - ਮਣੀ ਮਹੇਸ਼ ਕੈਲਾਸ਼ ਦਰਸ਼ਨ ਸੇਵਾ ਦਲ ਲਹਿਰਾਗਾਗਾ ਵਲੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਅਧੀਨ ਕਸਮਾਂ ਭਰਮਾਰ ਅਤੇ ਪਿੰਡ ਹਠਸਰ ਵਿਖੇ 21ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ । ਭੰਡਾਰੇ ਦੌਰਾਨ ਮਣੀ ਮਹੇਸ਼ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ, ਰਿਹਾਇਸ਼, ਮੈਡੀਕਲ ਕੈਂਪ ਅਤੇ ਕੰਬਲਾਂ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲਹਿਰਾਗਾਗਾ, 2 ਸਤੰਬਰ (ਅਸ਼ੋਕ ਗਰਗ) - ਮਣੀ ਮਹੇਸ਼ ਕੈਲਾਸ਼ ਦਰਸ਼ਨ ਸੇਵਾ ਦਲ ਲਹਿਰਾਗਾਗਾ ਵਲੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਅਧੀਨ ਕਸਮਾਂ ਭਰਮਾਰ ਅਤੇ ਪਿੰਡ ਹਠਸਰ ਵਿਖੇ 21ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ । ਭੰਡਾਰੇ ਦੌਰਾਨ ਮਣੀ ਮਹੇਸ਼ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ, ਰਿਹਾਇਸ਼, ਮੈਡੀਕਲ ਕੈਂਪ ਅਤੇ ਕੰਬਲਾਂ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੰਗਰ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬੀਬਾ, ਲੰਗਰ ਇੰਚਾਰਜ ਸੰਦੀਪ ਕੁਮਾਰ ਦੀਪੂ ਅਤੇ ਚੇਅਰਮੈਨ ਸ਼ੀਸ਼ਪਾਲ ਅਨੰਦ ਨੇ ਦੱਸਿਆ ਕਿ ਸੇਵਾ ਦਲ ਵਲੋਂ ਯਾਤਰਾ ’ਤੇ ਜਾਣ ਵਾਲੇ ਭਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਰ ਸੰਭਵ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਭੰਡਾਰੇ ਵਿਚ ਸ਼ਰਧਾਲੂਆਂ ਲਈ ਲੰਗਰ ਦੇ ਨਾਲ-ਨਾਲ ਠਹਿਰਨ ਅਤੇ ਸਿਹਤ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ । ਇਸ ਮੌਕੇ ਸਮਾਜ ਸੇਵੀ ਸੰਸਥਾ ਗਰੀਬ ਪਰਿਵਾਰ ਫੰਡਾਂ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਕ੍ਰਿਸ਼ਨ ਬੀਬਾ, ਗੀਤ ਭਵਨ ਕਮੇਟੀ ਦੇ ਜੈ ਨਰਾਇਣ ਸਿੰਗਲਾ, ਪਿੰਟਾ ਭਟਾਲੀਆ, ਪ੍ਰਿੰਸ ਗੋਇਲ, ਹਨੈਸਟੀ, ਰਿੰਪਾ ਪਸੌਰੀਆ, ਦੀਪਾ ਡਾਕਟਰ, ਬਿੱਟੂ ਕਾਂਸਲ, ਜੋਗੀ ਰੈਡੀਮੇਡ, ਮੰਗੂ, ਰਵਿੰਦਰ ਮਿੱਠਾ ਅਤੇ ਦਰਸ਼ਨ ਪੰਡਿਤ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਅਤੇ ਸੇਵਾਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਏ.ਬੀ.ਵੀ.ਪੀ. ਦੀ ਦੂਜੀ ਜਿੱਤ ਨੇ ਨੌਜਵਾਨਾਂ ਦਾ ਭਾਜਪਾ ਪ੍ਰਤੀ ਰੁਝਾਨ ਦਰਸਾਇਆ - ਵਿੱਕੀ ਪਰੋਚਾ ਅਗਲੀ ਖ਼ਬਰ ਸਾਬਕਾ ਵਿਦਿਆਰਥੀਆਂ ਨੇ ਗੁਰਮਤਿ ਕਾਲਜ ਦੇ ਛੋਟੇ ਭਰਾਵਾਂ ਨੂੰ ਭੇਜੇ ਨਵੇਂ ਬੂਟ
Ad Position 24