06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗਲਤ ਦਵਾਈ ਖਾਣ ਨਾਲ ਵਿਆਹੁਤਾ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ) - ਸਥਾਨਕ ਬਿਗੜਵਾਲ ਰੋਡ ‘ਤੇ ਸੰਤ ਕਾਲੋਨੀ ਦੀ ਇਕ ਵਿਆਹੁਤਾ ਲੜਕੀ ਦੀ ਘਰ ’ਚ ਪਈ ਪੁਰਾਣੀ/ਗਲਤ ਦਵਾਈ ਖਾਣ ਨਾਲ ਮੌਤ ਹੋਣ ਦੀ ਖਬਰ ਹੈ । ਨਵੀਂ ਅਨਾਜ ਮੰਡੀ ਪੁਲਿਸ ਚੌਂਕੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੰਤ ਕਾਲੋਨੀ ਸੁਨਾਮ ਦੀ ਮਨੀਸ਼ਾ ਰਾਣੀ ਜੋ ਕਿ ਲੰਮੇ ਸਮੇ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ ।

Ad Position 21
repet_subhas-goyals [Copy P29]
ਮ੍ਰਿਤਕਾ ਮਨੀਸ਼ਾ ਰਾਣੀ ਦੀ ਪੁਰਾਣੀ ਫੋਟੋ। 07-09-2026
ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ) - ਸਥਾਨਕ ਬਿਗੜਵਾਲ ਰੋਡ ‘ਤੇ ਸੰਤ ਕਾਲੋਨੀ ਦੀ ਇਕ ਵਿਆਹੁਤਾ ਲੜਕੀ ਦੀ ਘਰ ’ਚ ਪਈ ਪੁਰਾਣੀ/ਗਲਤ ਦਵਾਈ ਖਾਣ ਨਾਲ ਮੌਤ ਹੋਣ ਦੀ ਖਬਰ ਹੈ । ਨਵੀਂ ਅਨਾਜ ਮੰਡੀ ਪੁਲਿਸ ਚੌਂਕੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੰਤ ਕਾਲੋਨੀ ਸੁਨਾਮ ਦੀ ਮਨੀਸ਼ਾ ਰਾਣੀ ਜੋ ਕਿ ਲੰਮੇ ਸਮੇ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ । ਬੀਤੀ ਰਾਤ ਉਸ ਨੇ ਆਪਣੇ ਘਰ ਵਿਚ ਹੀ ਪਈ ਕੋਈ ਪੁਰਾਣੀ/ ਗਲਤ ਦਵਾਈ ਖਾ ਲਈ। ਪਤਾ ਲੱਗਣ ’ਤੇ ਮਨੀਸ਼ਾ ਰਾਣੀ ਨੂੰ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਲੋਂ ਇਲਾਜ ਲਈ ਸੁਨਾਮ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ ਮੁਨੀਸ਼ਾ ਰਾਣੀ (21) ਪਤਨੀ ਸੰਦੀਪ ਕੁਮਾਰ ਵਾਸੀ ਸੁਨਾਮ ਦੀ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ। ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕਾ ਮੁਨੀਸ਼ਾ ਰਾਣੀ ਦੀ ਮਾਤਾ ਮੰਜੂ ਰਾਣੀ ਦੇ ਬਿਆਨਾਂ ’ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਕੇ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫਾਰਮਰ ਦਾ ਤਾਂਬਾ ਤੇ ਤੇਲ ਚੋਰੀ
Ad Position 24