06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਿਸਾਨ ਯੂਨੀਅਨ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਲਹਿਰਾਗਾਗਾ, 6 ਸਤੰਬਰ (ਅਸ਼ੋਕ ਗਰਗ) - ਸਥਾਨਕ ਜੀ. ਪੀ.

Ad Position 21
repet_subhas-goyals [Copy P29]
ਮਾਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ । ਤਸਵੀਰ – ਸਰੌਦ 07-09-2026
ਲਹਿਰਾਗਾਗਾ, 6 ਸਤੰਬਰ (ਅਸ਼ੋਕ ਗਰਗ) - ਸਥਾਨਕ ਜੀ.ਪੀ.ਐਫ ਕੰਪਲੈਕਸ ਵਿਖੇ ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵਲੋਂ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਗਿਆਨ ਕਥਾ ਮਹਾਂ ਯੱਗ ਦੌਰਾਨ ਕਥਾਵਾਚਕ ਭਾਈ ਕੁਸੁਮ ਹਿੰਦੂ ਰਮਾਇਣੀ ਨੇ ਸ੍ਰੀਮਦ ਭਾਗਵਤ ਨਾਲ ਸੰਬੰਧਿਤ ਕਥਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ । ਭਾਈ ਕੁਸੁਮ ਹਿੰਦੂ ਰਮਾਇਣੀ ਨੇ ਕਿਹਾ ਕਿ ਹਰੇਕ ਧਾਰਮਿਕ ਗ੍ਰੰਥ ਦਾ ਆਪਣਾ ਮੰਗਲਾਚਰਨ ਹੁੰਦਾ ਹੈ । ਮੰਗਲਾਚਰਨ ਦਾ ਭਾਵ ਭਗਵਾਨ ਦੇ ਚਰਨਾਂ ’ਚ ਟਿਕ ਕੇ ਉਨ੍ਹਾਂ ਦਾ ਸਿਮਰਨ ਕਰਨਾ ਹੈ । ਉਨ੍ਹਾਂ ਕਿਹਾ ਕਿ ਜੋ ਕੁਝ ਅਸੀਂ ਮੂੰਹ ਰਾਹੀਂ ਖਾਂਦੇ-ਪੀਂਦੇ ਹਾਂ, ਉਹ ਸਰੀਰ ਦਾ ਹਿੱਸਾ ਬਣਦਾ ਹੈ, ਜਦਕਿ ਕੰਨਾਂ ਰਾਹੀਂ ਸੁਣਿਆ ਗਿਆ ਧਾਰਮਿਕ ਗਿਆਨ ਸਾਡੇ ਹਿਰਦੇ ’ਚ ਵੱਸਦਾ ਹੈ । ਇਸ ਲਈ ਸਾਨੂੰ ਸਤਿਸੰਗ ਅਤੇ ਧਾਰਮਿਕ ਕਥਾਵਾਂ ਨੂੰ ਸ਼ਰਧਾ ਨਾਲ ਸੁਣਨਾ ਚਾਹੀਦਾ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਵਿਨੋਦ ਕੁਮਾਰ ਸਿੰਗਲਾ, ਸਤੀਸ਼ ਕੁਮਾਰ ਮੰਟੂ ਅਤੇ ਨਰਾਤਾ ਰਾਮ ਸਿੰਗਲਾ ਨੇ ਕਿਹਾ ਕਿ ਜੇਕਰ ਮਨੁੱਖ ਸ੍ਰੀਮਦ ਭਾਗਵਤ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੇ ਤਾਂ ਉਸ ਦਾ ਜੀਵਨ ਸਫ਼ਲ ਅਤੇ ਸਾਰਥਕ ਹੋ ਸਕਦਾ ਹੈ । ਇਸ ਮੌਕੇ ਸੁਰੇਸ਼ ਜਵਾਹਰਵਾਲਾ, ਹੇਮੰਤ ਹਨੀ, ਡਾ. ਰਾਹੁਲ ਮਿੱਤਲ, ਸੁਰਿੰਦਰ ਕੁਮਾਰ ਸ਼ਿੰਦੀ, ਜੈ ਨਰਾਇਣ ਗੁਪਤਾ , ਡਾ. ਚੰਚਲ, ਐਡਵੋਕੇਟ ਮੰਗਤ ਰਾਏ, ਨੀਤਨ ਕੁਮਾਰ ਭੱਠੇ ਵਾਲੇ, ਗਗਨਦੀਪ, ਅਮਿਤ ਕੁਮਾਰ, ਡਾ. ਮੁਕੇਸ਼ ਗੁਰਨੇ, ਡਾ. ਅਸ਼ੋਕ ਕੁਮਾਰ, ਰੱਜਤ ਗੋਇਲ ਤੋਂ ਇਲਾਵਾ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਵਰਕਰਾਂ ਸਮੇਤ ਫੜਿਆ ‘ਆਪ’ ਦਾ ਪੱਲਾ ਅਗਲੀ ਖ਼ਬਰ ਗਲਤ ਦਵਾਈ ਖਾਣ ਨਾਲ ਵਿਆਹੁਤਾ ਦੀ ਮੌਤ
Ad Position 24