ਮਾਨਸਾ ਦੇ ਵਕੀਲ ਖ਼ਿਲਾਫ਼ ਦਰਜ ਮਾਮਲੇ ਦੇ ਵਿਰੋਧ ’ਚ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
ਸੰਗਰੂਰ, 7 ਸਤੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਬਾਰ ਮਾਨਸਾ ਦੇ ਵਕੀਲ ਅਮਨਿੰਦਰ ਸਿੰਘ ਮਾਨ ਖਿਲਾਫ ਪੁਲਿਸ ਵਲੋਂ ਐਸ. ਸੀ.
ਸੰਗਰੂਰ, 7 ਸਤੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਬਾਰ ਮਾਨਸਾ ਦੇ ਵਕੀਲ ਅਮਨਿੰਦਰ ਸਿੰਘ ਮਾਨ ਖਿਲਾਫ ਪੁਲਿਸ ਵਲੋਂ ਐਸ.ਸੀ. ਐਸ.ਟੀ. ਐਕਟ ਅਧੀਨ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਦਿੱਤੀ ਪੰਜਾਬ ਪੱਧਰੀ ਕਾਲ ਦੀ ਹਮਾਇਤ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਕੰਮ ਕਾਜ ਪੂਰੀ ਤਰਾਂ ਠੱਪ ਰੱਖਿਆ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੁਲਿਸ ਪਰਚਾ ਬਿਲਕੁਲ ਨਾਜਾਇਜ਼ ਹੈ ਅਤੇ ਸਰਕਾਰ ਦੀ ਪੂਰੀ ਤਰ੍ਹਾਂ ਧੱਕੇਸ਼ਾਹੀ ਹੈ ਜਿਸ ਨੂੰ ਪੰਜਾਬ ਦੇ ਵਕੀਲ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ ਪੂਰੀ ਤਰ੍ਹਾਂ ਮਾਨਸਾ ਦੇ ਵਕੀਲਾਂ ਦੇ ਨਾਲ ਖੜੇ ਹਨ । ਇਸ ਦੀ ਪ੍ਰੌੜਤਾ ਕਰਦਿਆਂ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਗੁਰਪ੍ਰੀਤ ਸਿੰਘ ਚੱਠਾ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਸੰਜੀਵ ਗੋਇਲ, ਦਲਜੀਤ ਸਿੰਘ ਸੇਖੋਂ, ਗੁਰਿੰਦਰ ਪਾਲ ਕਰਤਾਰਪੁਰਾ, ਬੇਅੰਤ ਸਿੰਘ ਛਾਜਲੀ, ਰਾਜਬੀਰ ਸਿੰਘ ਗਰੇਵਾਲ, ਰਣਜੀਤ ਸਿੰਘ ਦਿਓਲ ਅਜੇਪਾਲ ਸਿੰਘ ਅਕੋਈ, ਜਸਬੀਰ ਸਿੰਘ ਸਰਾਓ, ਐਮਏ ਸ਼ਾਹ ਜੱਗਾ ਮਲੇਰਕੋਟਲਾ, ਰਣਧੀਰ ਸਿੰਘ ਭੰਗੂ, ਸਵਰਨ ਸਿੰਘ ਰਟੋਲ, ਕੁਲਦੀਪ ਜੈਨ, ਇੰਦਰਪਾਲ ਸਿੰਘ ਧਾਂਦਲੀ, ਮਨਪ੍ਰੀਤ ਸਿੰਘ ਨਮੋਲ, ਮਨਪ੍ਰੀਤ ਸਿੰਘ ਗਰੇਵਾਲ,ਰਿਤੇਸ਼ ਜਿੰਦਲ, ਗੁਰਪ੍ਰੀਤ ਸਿੰਘ ਮਾਨ, ਅਮਨਦੀਪ ਕੌਰ ਸਿੰਮੀ ਮਾਨ, ਚਮਕੌਰ ਸਿੰਘ ਲਿੱਟ,ਗੌਰਵ ਗਰਗ ਲਹਿਰਾ ਨੇ ਵੀ ਇਸ ਦੀ ਨਿੰਦਾ ਕੀਤੀ ਹੈ।