08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਨੇ ਕੈਂਪ ਲਗਾਇਆ

ਕੌਹਰੀਆਂ, 8 ਸਤੰਬਰ ( ਸੁਨੀਲ ਕੁਮਾਰ ਗਰਗ) - ਲਾਡਬੰਜਾਰਾ ਕਲਾਂ ਵਿਖੇ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ -ਵੱਖ ਟੈਸਟਾਂ ਦੇ ਚੈੱਕ-ਅੱਪ ਲਈ ਖੂਨ ਦੇ ਸੈਂਪਲ ਇਕੱਤਰ ਕੀਤੇ ਗਏ , ਜਿਨ੍ਹਾਂ ’ਚ ਥਾਇਰਾਇਡ, ਬਲੱਡ-ਸ਼ੂਗਰ , ਯੂਰਿਕ ਐਸਿਡ, ਕਿਡਨੀ, ਲੀਵਰ, ਵਿਟਾਮਿਨ, ਆਇਰਨ, ਕੈਲਸ਼ੀਅਮ ਆਦਿ ਦੀ ਜਾਂਚ ਕੀਤੀ ਜਾਵੇਗੀ। ਇਹ ਟੈਸਟ 75% ਛੋਟ ’ਤੇ ਕੀਤੇ ਗਏ ਅਤੇ ਕੁਝ ਟੈਸਟ ਟਰੱਸਟ ਵਲੋਂ ਮੁਫ਼ਤ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਕੌਹਰੀਆਂ, 8 ਸਤੰਬਰ ( ਸੁਨੀਲ ਕੁਮਾਰ ਗਰਗ) - ਲਾਡਬੰਜਾਰਾ ਕਲਾਂ ਵਿਖੇ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ -ਵੱਖ ਟੈਸਟਾਂ ਦੇ ਚੈੱਕ-ਅੱਪ ਲਈ ਖੂਨ ਦੇ ਸੈਂਪਲ ਇਕੱਤਰ ਕੀਤੇ ਗਏ , ਜਿਨ੍ਹਾਂ ’ਚ ਥਾਇਰਾਇਡ, ਬਲੱਡ-ਸ਼ੂਗਰ , ਯੂਰਿਕ ਐਸਿਡ, ਕਿਡਨੀ, ਲੀਵਰ, ਵਿਟਾਮਿਨ, ਆਇਰਨ, ਕੈਲਸ਼ੀਅਮ ਆਦਿ ਦੀ ਜਾਂਚ ਕੀਤੀ ਜਾਵੇਗੀ। ਇਹ ਟੈਸਟ 75% ਛੋਟ ’ਤੇ ਕੀਤੇ ਗਏ ਅਤੇ ਕੁਝ ਟੈਸਟ ਟਰੱਸਟ ਵਲੋਂ ਮੁਫ਼ਤ ਕੀਤੇ ਗਏ। ਇਸ ਕੈਂਪ ਦੌਰਾਨ ਵੱਖ ਵੱਖ ਤਰ੍ਹਾਂ ਲਗਭਗ 170 ਟੈਸਟ ਇਕੱਤਰ ਕੀਤੇ। ਇਸ ਮੌਕੇ ਲਾਈਫ ਕੇਅਰ ਫਾਊਂਡੇਸ਼ਨ ਟਰੱਸਟ ਵਲੋਂ ਜਤਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਹਾਜ਼ਰੀ ਲਵਾਈ। ਇਸ ਮੌਕੇ ਪਿੰਡ ਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਕਲੱਬ ਵਲੋਂ ਪਿੰਡ ਵਿੱਚ ਲੈਬੇਰੋਟਰੀ ਖੋਲ੍ਹਣ ਲਈ ਡਾਇਰੈਕਟਰ ਲਾਈਫ ਕੇਅਰ ਫਾਊਂਡੇਸ਼ਨ ਨੂੰ ਪੁਰਜ਼ੋਰ ਅਪੀਲ ਕੀਤੀ ਗਈ। ਜਿਸ ’ਤੇ ਟੀਮ ਇੰਚਾਰਜ ਵਲੋਂ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਤੇ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੱਖੇ ਨਾਲ ਲਟਕ ਕੇ ਔਰਤ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ਅਗਲੀ ਖ਼ਬਰ ਪੇਂਡੂ ਪੰਪ ਓਪਰੇਟਰਜ਼ ਕੱਲ੍ਹ ਮੁੱਖ ਮੰਤਰੀ ਨਿਵਾਸ ਬਾਹਰ ਦੇਣਗੇ ਧਰਨਾ
Ad Position 24