ਫਰੀਦਕੋਟ ਵਿਖੇ ਕੀਤੀ ਜਾਣ ਵਾਲੀ ਕਿਸਾਨ ਪੰਚਾਇਤ ’ਚ ਵੱਡੇ ਕਾਫਲੇ ਨਾਲ ਹੋਵਾਂਗੇ ਸ਼ਾਮਿਲ- ਭੂਰਾ ਸਲੇਮਗੜ੍ਹ
ਲਹਿਰਾਗਾਗਾ, 8 ਸਤੰਬਰ (ਅਸ਼ੋਕ ਗਰਗ) - ਭਾਕਿਯੂ ਏਕਤਾ ਸਿੱਧੂਪੁਰ ਵਲੋਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ । ਇਸ ਮੌਕੇ ਗੱਲਬਾਤ ਕਰਦਿਆਂ ਭੂਰਾ ਸਿੰਘ ਸਲੇਮਗੜ੍ਹ ਨੇ ਕਿਹਾ ਲੈਂਡ ਮਾਰਗੇਜ ਬੈਂਕਾਂ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਬੀਕੇਯੂ ਏਕਤਾ ਸਿੱਧੂਪੁਰ ਵਲੋਂ 30 ਮਾਰਚ ਤੋਂ ਲਗਾਤਾਰ ਅੰਦੋਲਨ ਲੜਿਆ ਜਾ ਰਿਹਾ ਹੈ, 29 ਅਗਸਤ ਨੂੰ ਫਰੀਦਕੋਟ ਵਿਖੇ ਰੱਖੇ ਇਕੱਠ ’ਚ ਜਾਣ ਤੋਂ ਰੋਕਣ ਲਈ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜੇਲ ਭੇਜਣ ਦੇ ਰੋਸ ਵਜੋਂ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਰੋਜ਼ਾਨਾ 21 ਤੋਂ ਵੱਧ ਕਿਸਾਨਾਂ ਦਾ ਜਥਾ ਗ੍ਰਿਫ਼ਤਾਰੀਆਂ ਦੇ ਰਿਹਾ ਹੈ ।
ਲਹਿਰਾਗਾਗਾ, 8 ਸਤੰਬਰ (ਅਸ਼ੋਕ ਗਰਗ) - ਭਾਕਿਯੂ ਏਕਤਾ ਸਿੱਧੂਪੁਰ ਵਲੋਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ । ਇਸ ਮੌਕੇ ਗੱਲਬਾਤ ਕਰਦਿਆਂ ਭੂਰਾ ਸਿੰਘ ਸਲੇਮਗੜ੍ਹ ਨੇ ਕਿਹਾ ਲੈਂਡ ਮਾਰਗੇਜ ਬੈਂਕਾਂ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਬੀਕੇਯੂ ਏਕਤਾ ਸਿੱਧੂਪੁਰ ਵਲੋਂ 30 ਮਾਰਚ ਤੋਂ ਲਗਾਤਾਰ ਅੰਦੋਲਨ ਲੜਿਆ ਜਾ ਰਿਹਾ ਹੈ, 29 ਅਗਸਤ ਨੂੰ ਫਰੀਦਕੋਟ ਵਿਖੇ ਰੱਖੇ ਇਕੱਠ ’ਚ ਜਾਣ ਤੋਂ ਰੋਕਣ ਲਈ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜੇਲ ਭੇਜਣ ਦੇ ਰੋਸ ਵਜੋਂ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਰੋਜ਼ਾਨਾ 21 ਤੋਂ ਵੱਧ ਕਿਸਾਨਾਂ ਦਾ ਜਥਾ ਗ੍ਰਿਫ਼ਤਾਰੀਆਂ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਲੈਂਡ ਮਾਰਗੇਜ ਬੈਂਕ ਸਬੰਧੀ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ 9 ਸਤੰਬਰ ਨੂੰ ਫਰੀਦਕੋਟ ਵਿਖੇ ਚੱਲ ਰਹੇ ਮੋਰਚੇ ਵਿੱਚ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਸਾਰੇ ਪਿੰਡਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਬਲਾਕ ਲਹਿਰਾਗਾਗਾ ’ਚੋਂ ਵੱਡੇ ਕਾਫਲੇ ਨਾਲ ਸ਼ਾਮਿਲ ਹੋਵਾਂਗੇ । ਬਲਾਕ ਆਗੂ ਮੇਜਰ ਸਿੰਘ ਸੁਰਜਣ ਸਿੰਘ ਭੈਣੀ, ਰਿੰਕੂ ਮੂਣਕ ਨੇ ਕਿਹਾ ਕਿ ਚਾਰ ਹਫ਼ਤਿਆਂ ’ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਈ ‘ਆਪ’ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਰਾਜ ਬਾਅਦ ਵੀ ਨਸ਼ਾ ਖੁੱਲੇਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਖਿਲਾਫ ਬੋਲਦਾ ਹੈ ਜਾਂ ਸਰਕਾਰ ਨੂੰ ਸਵਾਲ ਕਰਦਾ ਹੈ ਤਾਂ ਉਸ ਨੂੰ ਹਿਰਾਸਤ ’ਚ ਲੈ ਕੇ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਨ ਮੁੱਖ ਮੰਤਰੀ ਨੂੰ ਦੂਰੋਂ ਖੜ ਕੇ ਸਵਾਲ ਕਰਨ ਦੇ ਨਾਲ ਨਾਲ ਕਾਲਾ ਝੰਡਾ ਦਿਖਾਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ’ਤੇ ਪੁਲਿਸ ਵਲੋਂ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਅਤੇ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਤੂਰਬੰਜਾਰਾ ਦੇ ਗੁਲਜਾਰ ਸਿੰਘ ਵੱਲੋਂ ਵਿੱਤ ਮੰਤਰੀ ਨੂੰ ਨਸ਼ਿਆਂ ਖਿਲਾਫ ਸਵਾਲ ਕਰਨ ’ਤੇ ਸਰਪੰਚ ਤੇ ਹੋਰਨਾਂ ਵਲੋਂ ਧਮਕਾਏ ਜਾਣ ’ਤੇ ਖੁਦਕਸ਼ੀ ਕਰ ਜਾਣਾ ਸਰਕਾਰ ਦੀ ਨੀਅਤ ਤੇ ਵੱਡੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਬੋਲਣ ਵਾਲਿਆਂ ’ਤੇ ਕਾਰਵਾਈ ਕਰਨ ਦੀ ਬਜਾਾਏ ਸਰਕਾਰ ਨਸ਼ਿਆਂ ਠੱਲ੍ਹ ਪਾਵੇ। ਇਸ ਮੌਕੇ ਬਲਾਕ ਆਗੂ ਜਤਿੰਦਰ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ, ਬਿੰਦਰ ਲਹਿਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।