ਤੂਰਬਨਜਾਰਾ ਅਤੇ ਸ਼ੇਰੋਂ ਦੀਆਂ ਘਟਨਾਵਾਂ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ– ਸਿੰਗਲਾ
ਸੰਗਰੂਰ, 8 ਸਤੰਬਰ (ਅਮਨਦੀਪ ਸਿੰਘ ਬਿੱਟਾ) – ਕੁੱਲ ਹਿੰਦ ਕਾਂਗਰਸ ਦੇ ਖਜਾਨਚੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪਿੰਡ ਤੂਰਬਨਜਾਰਾਂ ਦੇ ਗੁਲਜਾਰ ਸਿੰਘ ਦੀ ਹੋਈ ਮੌਤ ਅਤੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਉੱਪਰ ਹੋਏ ਅਣਮਨੁੱਖੀ ਤਸ਼ੱਦਤ, ਉਸ ਦੇ ਕਕਾਰਾਂ ਦੀ ਹੋਈ ਬੇਦਅਬੀ ਦੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਸਿੰਗਲਾ ਅੱਜ ਸਿਵਲ ਹਸਪਤਾਲ ਵਿੱਚ ਸਲ਼ਫਾਸ ਖਾ ਕੇ ਆਤਮ ਹੱਤਿਆ ਕਰਨ ਵਾਲੇ ਗੁਲਜਾਰ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਮੌਕੇ ਆਏ ਹੋਏ ਸਨ ।
ਸੰਗਰੂਰ, 8 ਸਤੰਬਰ (ਅਮਨਦੀਪ ਸਿੰਘ ਬਿੱਟਾ) – ਕੁੱਲ ਹਿੰਦ ਕਾਂਗਰਸ ਦੇ ਖਜਾਨਚੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪਿੰਡ ਤੂਰਬਨਜਾਰਾਂ ਦੇ ਗੁਲਜਾਰ ਸਿੰਘ ਦੀ ਹੋਈ ਮੌਤ ਅਤੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਉੱਪਰ ਹੋਏ ਅਣਮਨੁੱਖੀ ਤਸ਼ੱਦਤ, ਉਸ ਦੇ ਕਕਾਰਾਂ ਦੀ ਹੋਈ ਬੇਦਅਬੀ ਦੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਸਿੰਗਲਾ ਅੱਜ ਸਿਵਲ ਹਸਪਤਾਲ ਵਿੱਚ ਸਲ਼ਫਾਸ ਖਾ ਕੇ ਆਤਮ ਹੱਤਿਆ ਕਰਨ ਵਾਲੇ ਗੁਲਜਾਰ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਮੌਕੇ ਆਏ ਹੋਏ ਸਨ । ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਦਾ ਕਸੂਰ ਕੇਵਲ ਏਨਾ ਸੀ ਕਿ ਉਨ੍ਹਾਂ ਆਪਣੇ ਪੁੱਤਰ ਦੇ ਚਿੱਟੇ ਨਾਲ ਸੰਬੰਧਿਤ ਨਸ਼ੇ ਸਮੇਤ ਹੋਰਨਾਂ ਪੰਜਾਬੀ ਨੌਜਵਾਨ ਜੋ ਚਿੱਟੇ ਦਾ ਸ਼ਿਕਾਰ ਹਨ, ਨੂੰ ਬੰਦ ਕਰਵਾਉਣ ਲਈ ਆਪਣੇ ਪਿੰਡ ਆਏ ਵਿੱਤ ਮੰਤਰੀ ਨੂੰ ਸਵਾਲ ਕੀਤਾ ਸੀ। ਸਿੰਗਲਾ ਨੇ ਕਿਹਾ ਕਿ ਚਿੱਟੇ ਨੂੰ ਬੰਦ ਕਰਵਾਉਣ ਹਿੱਤ ਉਠਾਈ ਆਵਾਜ਼ ਦੇ ਇਵਜ਼ ਵਜੋਂ ਗੁਲਜਾਰ ਸਿੰਘ ਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਪ੍ਰੇਸ਼ਾਨ ਕੀਤਾ ਗਿਆ , ਜਿਸ ਦੇ ਚਲਦਿਆਂ ਉਸ ਨੇ ਸਲ਼ਫਾਸ ਖਾ ਕੇ ਆਤਮ ਹੱਤਿਆ ਕਰਨ ਹੀ ਬਿਹਤਰ ਸਮਝਿਆ। ਇਸ ਮਾਮਲੇ ਵਿੱਚ ਪੁਲਿਸ ਨੇ ਸਰਪੰਚ ਅਤੇ ਉਸ ਦੇ ਪਤੀ ਸਮੇਤ ਪੰਜ ਨੂੰ ਨਾਮਜ਼ਦ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ ਪਰ ਗੁਲਜਾਰ ਸਿੰਘ ਜੋ ਕਿ ਵੀਡੀਓ ਵਿੱਚ ਪਹਿਲ ਦੇ ਆਧਾਰ ’ਤੇ ਹਰਪਾਲ ਸਿੰਘ ਚੀਮਾ ਦਾ ਨਾਂਅ ਲੈ ਰਿਹਾ ਸੀ, ਨੂੰ ਬਾਹਰ ਰੱਖਿਆ ਗਿਆ ਹੈ। ਗੁਲਜਾਰ ਸਿੰਘ ਦੀ ਮੌਤ ਦੇ ਮਾਮਲੇ ’ਚ ਪੰਜਾਬ ਦੀ ਸਿਹਤ ਕ੍ਰਾਤੀ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਵੀ ਜਲੂਸ ਨਿਕਲਣ ਦੀ ਗੱਲ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪਹਿਲਾ ਗੁਲਜਾਰ ਸਿੰਘ ਨੂੰ ਦਿੜ੍ਹਬਾ, ਫਿਰ ਸੰਗਰੂਰ ਉਸ ਉਪਰੰਤ ਪਟਿਆਲਾ ਲਿਜਾਇਆ ਗਿਆ ਪਰ ਉੱਥੇ ਇਲਾਜ ਨਾ ਹੋਣ ਦੇ ਹਾਲਾਤ ਵਿੱਚ ਮੁੜ ਸੰਗਰੂਰ ਨਿੱਜੀ ਹਸਪਤਾਲ ਲਿਜਾਇਆ ਗਿਆ। ਸੰਗਰੂਰ ਵਿੱਚ ਮੁੜ ਤਸੱਲੀ ਬਖਸ਼ ਇਲਾਜ ਨਾ ਹੋਣ ਕਾਰਨ ਗੁਲਜਾਰ ਸਿੰਘ ਨੂੰ ਡੀ.ਐਮ.ਸੀ. ਲਿਜਾਇਆ ਗਿਆ, ਜਿੱਥੇ ਅੰਤ ਰਾਤੀ ਉਸ ਦੀ ਮੌਤ ਹੋ ਗਈ। ਸਿੰਗਲਾ ਨੇ ਕਿਹਾ ਕਿ ਜੇ ਗੁਲਜਾਰ ਸਿੰਘ ਦਾ ਠੀਕ ਢੰਗ ਨਾਲ ਇਲਾਜ ਹੋ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਇਸੇ ਤਰ੍ਹਾਂ ਆਪ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੇਵਲ ਇਸ਼ਤਿਹਾਰਬਾਜੀ ਤੱਕ ਹੀ ਸੀਮਤ ਰਹਿਣ ਦਾ ਦੋਸ਼ ਲਗਾਉਂਦਿਆ ਸਿੰਗਲਾ ਨੇ ਕਿਹਾ ਕਿ ਜੇ ਨਸ਼ੇ ਸੱਚਮੁੱਚ ਖਤਮ ਹੋਏ ਹੁੰਦੇ ਤਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਤੂਰਬਨਜਾਰਾ ਅਤੇ ਸ਼ੇਰੋਂ ਪਿੰਡ ਦੀਆਂ ਘਟਨਾਵਾਂ ਨਹੀਂ ਵਾਪਰਣੀਆਂ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਰੌਕੀ ਬਾਂਸਲ, ਸੰਜੇ ਬਾਂਸਲ, ਕੌਸਲਰ ਸੁਰਿੰਦਰ ਸਿੰਘ ਭਿੰਡਰ, ਭਰਤ ਸੁਨਾਮ, ਮਾਸਟਰ ਰਜਿੰਦਰ ਮਨਚੰਦ, ਬੀਬੀ ਚਰਨਜੀਤ ਕੌਰ ਮਡਾਹਰ, ਕੌਸਲਰ ਹਿਮਾਂਸ਼ੂ ਗਾਬਾ, ਕੌਸਲਰ ਜੋਤੀ ਗਾਬਾ, ਹਰੀ ਸਿੰਘ ਫੱਗੂਵਾਲਾ ਮੈਬਰ ਜ਼ਿਲ੍ਹਾ ਪ੍ਰੀਸਦ, ਸ਼ਕਤੀਜੀਤ ਸਿੰਘ, ਨੰਬਰਦਾਰ ਰਣ ਸਿੰਘ ਮਹਿਲਾ, ਕੌਸਲਰ ਮਨੀ ਕਥੂਰੀਆਂ ਆਦਿ ਹਾਜਰ ਸਨ।