13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹਲਕੇ ਦੇ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ -ਗੱਜਣ ਮਾਜਰਾ

ਕੁੱਪ ਕਲਾਂ, 11 ਸਤੰਬਰ ( ਸੁਖਜਿੰਦਰ ਸਿੰਘ ਝੱਲ ) - ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਹਨਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਸਕਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੇਗੋਵਾਲ ਵਿਖੇ ਰੱਖਣੀ ਲੋਕ ਮਿਲਣੀ ਦੌਰਾਨ ਕਰਦਿਆਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਆਵਾਮ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਤਾਂ ਪੂਰਾ ਕੀਤਾ ਹੀ ਜਾ ਰਿਹਾ ਹੈ ਉਥੇ ਹੀ ਕਈ ਕਾਰਜ ਅਜਿਹੇ ਵੀ ਹਨ ਜਿਨਾਂ ਨੂੰ ਬਿਨਾਂ ਵਾਅਦਾ ਕੀਤਿਆਂ ਵੀ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਹਲਕੇ ਦੀਆਂ ਜਿਆਦਾਤਰ ਪੇਂਡੂ ਲਿੰਕ ਸੜਕਾਂ ਦਾ ਨਵੀਨੀਕਰਨ ਕਰਦਿਆਂ ਉਹਨਾਂ ਨੂੰ 18 ਫੁੱਟ ਕਰਨਾ , ਪਿੰਡਾਂ ਦੀਆਂ ਫਿਰਨੀਆਂ ਚੌੜੀਆਂ ਕਰਨੀਆਂ , ਜੌੜੇਪੁਲ ਤੋਂ ਬੱਬਣਪੁਰ ਤੱਕ ਨਹਿਰ ਉੱਤੇ ਸ਼ੜਕ ਦਾ ਨਿਰਮਾਣ ਕਰਨਾ , ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਬਾਜ਼ਾਰ ਅਮਰਗੜ੍ਹ ਲਈ ਬਾਈਪਾਸ ਮਨਜ਼ੂਰ ਕਰਵਾਉਣਾ , ਨਹਿਰੀ ਪਾਣੀ , ਪਿੰਡ ਪਿੰਡ ਖੇਡ ਸਟੇਡੀਅਮਾਂ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਵਿਧਾਨ ਸਭਾ ਹਲਕਾ ਅਮਰਗੜ੍ਹ ਮੋਹਰੀ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਕੁੱਪ ਕਲਾਂ, 11 ਸਤੰਬਰ ( ਸੁਖਜਿੰਦਰ ਸਿੰਘ ਝੱਲ ) - ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਹਨਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਸਕਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੇਗੋਵਾਲ ਵਿਖੇ ਰੱਖਣੀ ਲੋਕ ਮਿਲਣੀ ਦੌਰਾਨ ਕਰਦਿਆਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਆਵਾਮ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਤਾਂ ਪੂਰਾ ਕੀਤਾ ਹੀ ਜਾ ਰਿਹਾ ਹੈ ਉਥੇ ਹੀ ਕਈ ਕਾਰਜ ਅਜਿਹੇ ਵੀ ਹਨ ਜਿਨਾਂ ਨੂੰ ਬਿਨਾਂ ਵਾਅਦਾ ਕੀਤਿਆਂ ਵੀ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਹਲਕੇ ਦੀਆਂ ਜਿਆਦਾਤਰ ਪੇਂਡੂ ਲਿੰਕ ਸੜਕਾਂ ਦਾ ਨਵੀਨੀਕਰਨ ਕਰਦਿਆਂ ਉਹਨਾਂ ਨੂੰ 18 ਫੁੱਟ ਕਰਨਾ , ਪਿੰਡਾਂ ਦੀਆਂ ਫਿਰਨੀਆਂ ਚੌੜੀਆਂ ਕਰਨੀਆਂ , ਜੌੜੇਪੁਲ ਤੋਂ ਬੱਬਣਪੁਰ ਤੱਕ ਨਹਿਰ ਉੱਤੇ ਸ਼ੜਕ ਦਾ ਨਿਰਮਾਣ ਕਰਨਾ , ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਬਾਜ਼ਾਰ ਅਮਰਗੜ੍ਹ ਲਈ ਬਾਈਪਾਸ ਮਨਜ਼ੂਰ ਕਰਵਾਉਣਾ , ਨਹਿਰੀ ਪਾਣੀ , ਪਿੰਡ ਪਿੰਡ ਖੇਡ ਸਟੇਡੀਅਮਾਂ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਵਿਧਾਨ ਸਭਾ ਹਲਕਾ ਅਮਰਗੜ੍ਹ ਮੋਹਰੀ ਰਿਹਾ ਹੈ। ਉਹਨਾਂ ਆਖਿਆ ਕਿ ਪਿੰਡ ਬੇਗੋਵਾਲ ਦੀ ਤਰ੍ਹਾਂ ਹੀ ਪਿੰਡ ਪਿੰਡ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਅੰਦਰ ਲੋਕਾਂ ਦਾ ਹੋ ਰਿਹਾ ਭਾਰੀ ਇਕੱਠ ਪੰਜਾਬ ਸਰਕਾਰ ਦੀ ਲੋਕ ਪ੍ਰਿਅਤਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਫੈਕਟਰੀ ਮਾਲਕਾਂ ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ਼ ਕਿਸਾਨ ਯੂਨੀਅਨ ਦਾ ਹੱਲਾਬੋਲ- ਸੰਘਰਸ਼ ਦਾ ਕੀਤਾ ਐਲਾਨ ਅਗਲੀ ਖ਼ਬਰ ਚੇਅਰਮੈਨ ਬਲਵੰਤ ਸਿੰਘ ਦੁੱਲਮਾਂ ‘ਸੋਨੀਆ ਬਿਗ੍ਰੇਡ’ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24