12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਫੈਕਟਰੀ ਮਾਲਕਾਂ ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ਼ ਕਿਸਾਨ ਯੂਨੀਅਨ ਦਾ ਹੱਲਾਬੋਲ- ਸੰਘਰਸ਼ ਦਾ ਕੀਤਾ ਐਲਾਨ

ਧੂਰੀ, 11 ਸਤੰਬਰ (ਅਜੀਤ ਬਿਊਰੋ) - ਪਿੰਡ ਕੱਕੜਵਾਲ ਦੇ ਰਹਿਣ ਵਾਲੇ ਚਮਕੌਰ ਸਿੰਘ ਨਾਲ ਫੈਕਟਰੀ ਦੇ ਭਾੜੇ ਅਤੇ ਪਹੁੰਚ ਨੂੰ ਲੈ ਕੇ ਗੰਭੀਰ ਵਿਵਾਦ ਨੂੰ ਲੈ ਕੇ ਉਸ ਤੇ ਫੈਕਟਰੀ ਮਾਲਕਾਂ ਅਤੇ ਪੁਲਿਸ ਦੀ ਸਾਂਝੀ ਧੱਕੇਸ਼ਾਹੀ ਤੋਂ ਤੰਗ ਆ ਕੇ, ਇਨਸਾਫ਼ ਦੀ ਆਸ ਖੋਹ ਚੁੱਕੇ ਚਮਕੌਰ ਸਿੰਘ ਨੇ ਬੀਤੇ ਦਿਨੀਂ ਥਾਣਾ ਸਦਰ ਧੂਰੀ ਵਿਖੇ ਜ਼ਹਿਰਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜੋ ਡੀ. ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਧੂਰੀ, 11 ਸਤੰਬਰ (ਅਜੀਤ ਬਿਊਰੋ) - ਪਿੰਡ ਕੱਕੜਵਾਲ ਦੇ ਰਹਿਣ ਵਾਲੇ ਚਮਕੌਰ ਸਿੰਘ ਨਾਲ ਫੈਕਟਰੀ ਦੇ ਭਾੜੇ ਅਤੇ ਪਹੁੰਚ ਨੂੰ ਲੈ ਕੇ ਗੰਭੀਰ ਵਿਵਾਦ ਨੂੰ ਲੈ ਕੇ ਉਸ ਤੇ ਫੈਕਟਰੀ ਮਾਲਕਾਂ ਅਤੇ ਪੁਲਿਸ ਦੀ ਸਾਂਝੀ ਧੱਕੇਸ਼ਾਹੀ ਤੋਂ ਤੰਗ ਆ ਕੇ, ਇਨਸਾਫ਼ ਦੀ ਆਸ ਖੋਹ ਚੁੱਕੇ ਚਮਕੌਰ ਸਿੰਘ ਨੇ ਬੀਤੇ ਦਿਨੀਂ ਥਾਣਾ ਸਦਰ ਧੂਰੀ ਵਿਖੇ ਜ਼ਹਿਰਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜੋ ਡੀ.ਐੱਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਹਨ। ਪੀੜਤ ਚਮਕੌਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਇੱਕ ਇਕੱਠ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ, ਮਨਜੀਤ ਸਿੰਘ ਜਹਾਂਗੀਰ, ਬਾਬੂ ਸਿੰਘ ਮੂਲੋਵਾਲ ਅਤੇ ਦਰਸ਼ਨ ਸਿੰਘ ਕਿਲਾ ਨੇ ਪੁਲਿਸ-ਪ੍ਰਸ਼ਾਸਨ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਆੜੇ ਹੱਥੀਂ ਲਿਆ। ਆਗੂਆਂ ਨੇ ਦੋਸ਼ ਲਾਇਆ ਕਿ ਫੈਕਟਰੀ ਮਾਲਕ ਨੇ ਆਪ ਕੋਲ ਖੜ੍ਹ ਕੇ ਪੁਲਿਸ ਤੋਂ ਚਮਕੌਰ ਸਿੰਘ ਉੱਤੇ ਅਣਮਨੁੱਖੀ ਤਸ਼ੱਦਦ ਕਰਵਾਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਲੁਧਿਆਣਾ ਅਤੇ ਬੇਨੜਾ ਸਥਿਤ ਫੈਕਟਰੀ ਮਾਲਕਾਂ ਅਤੇ ਇਸ ਧੱਕੇਸ਼ਾਹੀ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਨਾ ਦਿੱਤਾ, ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਦੀ ਹੋਵੇਗੀ। ਯੂਨੀਅਨ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਹੁਣ ਸਿਆਸੀ ਅਤੇ ਪੁਲਿਸੀਆ ਤਸ਼ੱਦਦ ਵਾਲਾ ਰਾਜ ਬਣਦਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋ ਅਤੇ ਗੁਲਜ਼ਾਰ ਸਿੰਘ ਤੂਰਬੰਨਵਾਜਰਾ ਵਰਗੇ ਕਾਂਡ ਇਸ ਵਧ ਰਹੇ ਜ਼ੁਲਮ ਦੀ ਜਿਊਂਦੀ-ਜਾਗਦੀ ਮਿਸਾਲ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਇਹ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਰੋਡਵੇਜ਼-ਪਨੱਬਸ ਕਾਮਿਆਂ ਨੇ ਕੀਤੀ ਰੋਸ ਰੈਲੀ, 17 ਦੀ ਮੀਟਿੰਗ ’ਚ ਮੰਗਾਂ ਦਾ ਹੱਲ਼ ਨਾ ਹੋਣ ’ਤੇ 22 ਨੂੰ ਕਰਨਗੇ ਚੱਕਾ ਜਾਮ ਅਗਲੀ ਖ਼ਬਰ ਹਲਕੇ ਦੇ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ -ਗੱਜਣ ਮਾਜਰਾ
Ad Position 24