14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੰਗਰੂਰ ਜੇਲ੍ਹ ’ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ ਅੰਦਰ ਮੌਤ

ਸੰਗਰੂਰ, 13 ਸਤੰਬਰ (ਦਮਨਜੀਤ ਸਿੰਘ)- ਜਿਲ੍ਹਾ ਜੇਲ੍ਹ ਸੰਗਰੂਰ ’ਚ ਬੰਦ ਨੌਜਵਾਨ ਹਵਾਲਾਤੀ ਦੀ ਭੇਦਭਰੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਵਿਸ਼ਵਜੀਤ ਸਿੰਘ ਵਾਸੀ ਧੂਰੀ ਦੀ ਪਤਨੀ ਦੀਪਿਕਾ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਡਾਕਟਰਾਂ ਵਲੋਂ ਜੀਭ ਵਾਲੀ ਗੋਲੀ ਲੱਗੀ ਹੋਈ ਸੀ ਅਤੇ ਕੁਝ ਦਿਨ ਪਹਿਲਾਂ ਉਹ ਆਪਣੇ ਆਧਾਰ ਕਾਰਡ ਰਾਹੀਂ ਧੂਰੀ ਹਸਪਤਾਲ ਵਿਚ ਇਹ ਗੋਲੀਆਂ ਲੈਣ ਗਿਆ ਸੀ, ਜਿੱਥੋਂ ਉਸ ਨੂੰ ਪੁਲਿਸ ਚੁੱਕ ਕੇ ਲੈ ਗਈ ਅਤੇ ਜਦ ਪਰਿਵਾਰ ਨੇ ਪੁਲਿਸ ਪਾਸੋਂ ਵਿਸ਼ਵਜੀਤ ਨੂੰ ਚੁੱਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਿਸ਼ਵਜੀਤ ਪਾਸੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸੰਗਰੂਰ, 13 ਸਤੰਬਰ (ਦਮਨਜੀਤ ਸਿੰਘ)- ਜਿਲ੍ਹਾ ਜੇਲ੍ਹ ਸੰਗਰੂਰ ’ਚ ਬੰਦ ਨੌਜਵਾਨ ਹਵਾਲਾਤੀ ਦੀ ਭੇਦਭਰੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਵਿਸ਼ਵਜੀਤ ਸਿੰਘ ਵਾਸੀ ਧੂਰੀ ਦੀ ਪਤਨੀ ਦੀਪਿਕਾ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਡਾਕਟਰਾਂ ਵਲੋਂ ਜੀਭ ਵਾਲੀ ਗੋਲੀ ਲੱਗੀ ਹੋਈ ਸੀ ਅਤੇ ਕੁਝ ਦਿਨ ਪਹਿਲਾਂ ਉਹ ਆਪਣੇ ਆਧਾਰ ਕਾਰਡ ਰਾਹੀਂ ਧੂਰੀ ਹਸਪਤਾਲ ਵਿਚ ਇਹ ਗੋਲੀਆਂ ਲੈਣ ਗਿਆ ਸੀ, ਜਿੱਥੋਂ ਉਸ ਨੂੰ ਪੁਲਿਸ ਚੁੱਕ ਕੇ ਲੈ ਗਈ ਅਤੇ ਜਦ ਪਰਿਵਾਰ ਨੇ ਪੁਲਿਸ ਪਾਸੋਂ ਵਿਸ਼ਵਜੀਤ ਨੂੰ ਚੁੱਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਿਸ਼ਵਜੀਤ ਪਾਸੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ । ਦੀਪਿਕਾ ਨੇ ਦੋਸ਼ ਲਗਾਏ ਕਿ ਪੁਲਿਸ ਵਲੋਂ ਉਸ ਦੇ ਪਤੀ ਨੂੰ ਸਿਵਲ ਹਸਪਤਾਲ ਤੋਂ ਚੁੱਕਿਆ ਗਿਆ ਪਰ ਪਰਚੇ ਵਿਚ ਉਸ ਨੂੰ ਫੜੇ ਜਾਣ ਦਾ ਸਥਾਨ ਗਲਤ ਦਿਖਾਉਣ ਦੇ ਨਾਲ-ਨਾਲ ਉਸ ਦੇ ਪਤੀ ਦਾ ਨਾਂਅ ਵੀ ਗਲਤ ਦਰਜ ਕੀਤਾ ਗਿਆ। ਦੀਪਿਕਾ ਨੇ ਦੱਸਿਆ ਕਿ ਪੁਲਿਸ ਵਲੋਂ ਵਿਸ਼ਵਜੀਤ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਵਿਸ਼ਵਜੀਤ ਰੋਜ਼ਾਨਾ ਹੀ ਉਸ ਨਾਲ ਫੋਨ ਉੱਤੇ ਗੱਲ ਕਰਦਾ ਸੀ ਪਰ 2,3 ਦਿਨ ਤੱਕ ਉਸ ਦੇ ਪਤੀ ਦਾ ਜੇਲ੍ਹ ਵਿੱਚੋਂ ਕੋਈ ਫੋਨ ਨਾ ਆਉਣ ਦੇ ਚਲਦਿਆਂ ਜਦ ਉਹ ਮੁਲਾਕਾਤ ਲਈ ਜੇਲ੍ਹ ਗਈ ਤਾਂ ਉਸ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਤੇਜ਼ ਬੁਖਾਰ ਹੋਣ ਕਾਰਨ ਉਸ ਦੀ ਸਿਹਤ ਖਰਾਬ ਹੈ ਪਰ ਜੇਲ੍ਹ ਪ੍ਰਸ਼ਾਸਨ ਵਲੋਂ ਹਾਲੇ ਤੱਕ ਕੋਈ ਦਵਾਈ ਨਹੀਂ ਦਿੱਤੀ ਗਈ। ਦੀਪਿਕਾ ਨੇ ਕਿਹਾ ਕਿ ਮੁਲਾਕਾਤ ਉਪਰੰਤ ਉਹ ਵਾਪਸ ਚਲੀ ਗਈ ਅਤੇ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਸ਼ਵਜੀਤ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ ਜਿਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਸੰਗਰੂਰ ਰੱਖਿਆ ਗਿਆ ਹੈ। ਮ੍ਰਿਤਕ ਦੀ ਪਤਨੀ ਦੀਪਿਕਾ ਅਤੇ ਸੱਸ ਸ਼ਸ਼ੀ ਨੇ ਦੋਸ਼ ਲਗਾਏ ਕਿ ਵਿਸ਼ਵਜੀਤ ਦੀ ਮੌਤ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਹੈ ਅਤੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਵਿਸ਼ਵਜੀਤ ਦਾ ਅੰਤਿਮ ਸਸਕਾਰ ਨਹੀਂ ਕਰਨਗੇ ਅਤੇ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਦੇ ਦਫਤਰ ਅੱਗੇ ਰੱਖ ਕੇ ਪ੍ਰਦਰਸ਼ਨ ਕਰਨਗੇ। ਮ੍ਰਿਤਕ ਵਿਸ਼ਵਜੀਤ ਦੇ ਪੋਸਟਮਾਰਟਮ ਮੌਕੇ ਸਿਵਲ ਹਸਪਤਾਲ ਵਿਖੇ ਪਹੁੰਚੇ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਮ੍ਰਿਤਕ ਦੀ ਪਤਨੀ ਦੀਪਿਕਾ ਦੇ ਬਿਆਨ ਦਰਜ ਕਰਦਿਆਂ ਪਰਿਵਾਰ ਨੂੰ ਮਾਮਲੇ ਵਿਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਗਿਆ ਜਿਸ ਉਪਰੰਤ ਪਰਿਵਾਰ ਮ੍ਰਿਤਕ ਦੇ ਅੰਤਿਮ ਸਸਕਾਰ ਲਈ ਰਾਜੀ ਹੋ ਗਿਆ। ਉੱਧਰ ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫਿਲਹਾਲ ਮਾਮਲੇ ਵਿੱਚ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਜੇਕਰ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਕੋਈ ਹੁਕਮ ਮਿਲਦੇ ਹਨ ਤਾਂ ਉਨ੍ਹਾਂ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ। ਮਾਮਲੇ ਸੰਬੰਧੀ ਪੱਖ ਜਾਣਨ ਲਈ ਸੰਗਰੂਰ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਸਮੇਤ ਜੇਲ੍ਹ ਦੇ ਸਰਕਾਰੀ ਨੰਬਰ ਉੱਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਪਰ ਫੋਨ ਨਾ ਚੁੱਕੇ ਜਾਣ ਕਾਰਨ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਏਅਰਫੋਰਸ ਅਫ਼ਸਰ ਦੇ ਘਰੋਂ ਲੱਖਾਂ ਦੀ ਨਕਦੀ ਤੇ ਵਿਦੇਸ਼ੀ ਘੜੀਆਂ ਹੋਈਆਂ ਚੋਰੀ ਬਾਬੂ ਬ੍ਰਿਸ਼ ਭਾਨ ਦੀ 118ਵੀਂ ਜੈਅੰ... ਅਗਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਅਤੇ ਹਲਕੇ ਦੇ ਆਗੂਆਂ ਵਲੋਂ ਮੀਟਿੰਗ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣ...
Ad Position 24