ਗਣੇਸ਼ ਉਤਸਵ ਸੰਬੰਧੀ ਵਿਸ਼ਾਲ ਕਲਸ਼ ਤੇ ਝੰਡਾ ਯਾਤਰਾ ਕੱਢੀ
ਲਹਿਰਾਗਾਗਾ, 16 ਸਤੰਬਰ (ਅਸ਼ੋਕ ਗਰਗ) - ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਲਹਿਰਾਗਾਗਾ ਵਲੋਂ ਮਨਾਏ ਜਾ ਰਹੇ ਗਣੇਸ਼ ਉਤਸਵ ਦੇ ਸਬੰਧ ’ਚ ਅੱਜ ਵਿਸ਼ਾਲ ਕਲਸ਼ ਅਤੇ ਝੰਡਾ ਯਾਤਰਾ ਕੱਢੀ ਗਈ। ਯਾਤਰਾ ਨੂੰ ਯੂਥ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਗੌਰਵ ਗੋਇਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਲਹਿਰਾਗਾਗਾ, 16 ਸਤੰਬਰ (ਅਸ਼ੋਕ ਗਰਗ) - ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਲਹਿਰਾਗਾਗਾ ਵਲੋਂ ਮਨਾਏ ਜਾ ਰਹੇ ਗਣੇਸ਼ ਉਤਸਵ ਦੇ ਸਬੰਧ ’ਚ ਅੱਜ ਵਿਸ਼ਾਲ ਕਲਸ਼ ਅਤੇ ਝੰਡਾ ਯਾਤਰਾ ਕੱਢੀ ਗਈ। ਯਾਤਰਾ ਨੂੰ ਯੂਥ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਗੌਰਵ ਗੋਇਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗੌਰਵ ਗੋਇਲ ਨੇ ਮੰਦਰ ਕਮੇਟੀ ਵਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਧਾਰਮਿਕ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨਾਲ ਜੁੜ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਜਿੱਥੇ ਮਨੁੱਖ ਨੂੰ ਸਦਭਾਵਨਾ ਅਤੇ ਨੇਕੀ ਦਾ ਸੰਦੇਸ਼ ਦਿੰਦੇ ਹਨ, ਉੱਥੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਏਕਤਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਛੀ ਅਤੇ ਚੇਅਰਮੈਨ ਸੁਦਰਸ਼ਨ ਸ਼ਰਮਾ ਨੇ ਦੱਸਿਆ ਕਿ ਗਣੇਸ਼ ਉਤਸਵ ਦੌਰਾਨ ਹਰ ਰੋਜ਼ ਸ਼ਾਮ 8 ਵਜੇ ਪ੍ਰਸਿੱਧ ਕਥਾ ਵਾਚਕ ਕਿਸ਼ੋਰੀ ਮੁਰਲੀਕਾ ਦੀਦੀ, ਵਰਿੰਦਾਵਨ ਵਾਲੇ, ਭਗਵਾਨ ਗਣੇਸ਼ ਦੀ ਮਹਿਮਾ ਸਬੰਧੀ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪੁਜਾਰੀ ਰਵੀ ਸ਼ਰਮਾ, ਮੋਨੂੰ ਸ਼ਰਮਾ, ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਛੀ, ਚੇਅਰਮੈਨ ਸੁਦਰਸ਼ਨ ਸ਼ਰਮਾ, ਗਗਨਦੀਪ ਗੱਗੀ, ਬਿੱਟੂ ਮਾਂਡਲ, ਸਾਹਿਲ ਜਿੰਦਲ, ਕ੍ਰਿਸ਼ਨਾ ਅਤੇ ਹੈਪੀ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।