ਵਾਲੀਬਾਲ ਸ਼ੂਟਿੰਗ ’ਚ ਸ਼ਹੀਦ ਹੌਲਦਾਰ ਹਰਮਿੰਦਰ ਸਿੰਘ ਯੂਥ ਸਰਵਿਸਿਜ਼ ਕਲੱਬ ਨੇ ਪਹਿਲਾ ਸਥਾਨ ਮੱਲਿਆ
ਸੁਨਾਮ ਊਧਮ ਸਿੰਘ ਵਾਲਾ, 17 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਤਹਿਤ ਬਲਾਕ ਸੁਨਾਮ ਦੀਆ ਬਲਾਕ ਪੱਧਰੀ ਖੇਡਾਂ ਦੇ ਆਖਰੀ ਦਿਨ ਫੁੱਟਬਾਲ, ਖੋਹ-ਖੋਹ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਦੇ ਟੂਰਨਾਮੈਂਟ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ, ਛਾਹੜ ਵਿਖੇ ਅਤੇ ਖੇਡ ਕਬੱਡੀ ਸਰਕਲ ਸਟਾਈਲ, ਨੈਸ਼ਨਲ ਸਟਾਈਲ ਅਤੇ ਅਥਲੈਟਿਕਸ ਦਾ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਉਲੰਪਿਕ ਕਾਲਜ, ਸੁਨਾਮ ਵਿਖੇ ਕਰਵਾਇਆ ਗਿਆ। ਖਿਡਾਰੀਆਂ ਨੇ ਅਥਲੈਟਿਕਸ ਸ਼ਾਟ ਪੁੱਟ, ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
‘
‘ਆਪ’ ਸਰਕਾਰ ਹਰ ਫਰੰਟ ’ਤੇ ਨਸ਼ਾ ਰੋਕਣ ’ਚ ਹੋਈ ਫੇਲ੍ਹ- ਅਰਵਿੰਦ ਖੰਨਾ
18-09-2026
ਸੁਨਾਮ ਊਧਮ ਸਿੰਘ ਵਾਲਾ, 17 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਤਹਿਤ ਬਲਾਕ ਸੁਨਾਮ ਦੀਆ ਬਲਾਕ ਪੱਧਰੀ ਖੇਡਾਂ ਦੇ ਆਖਰੀ ਦਿਨ ਫੁੱਟਬਾਲ, ਖੋਹ-ਖੋਹ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਦੇ ਟੂਰਨਾਮੈਂਟ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ, ਛਾਹੜ ਵਿਖੇ ਅਤੇ ਖੇਡ ਕਬੱਡੀ ਸਰਕਲ ਸਟਾਈਲ, ਨੈਸ਼ਨਲ ਸਟਾਈਲ ਅਤੇ ਅਥਲੈਟਿਕਸ ਦਾ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਉਲੰਪਿਕ ਕਾਲਜ, ਸੁਨਾਮ ਵਿਖੇ ਕਰਵਾਇਆ ਗਿਆ। ਖਿਡਾਰੀਆਂ ਨੇ ਅਥਲੈਟਿਕਸ ਸ਼ਾਟ ਪੁੱਟ, ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਲਾਕ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਅੱਜ ਬਲਾਕ ਪੱਧਰੀ ਖੇਡਾਂ ਦੇ ਫਾਈਨਲ ਮੁਕਾਬਲੇ ਹੋਏ।ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖੇਡ ਵਿਭਾਗ ਵਲੋਂ ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਅਤੇ ਵਧੀਆ ਖੇਡ ਮਾਹੌਲ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਹੋਏ ਮੁਕਾਬਲਿਆਂ ਤਹਿਤ ਵਾਲੀਬਾਲ ਸ਼ੂਟਿੰਗ 41-50 ਸਾਲ ’ਚ ਪੁਰਸ਼ਾਂ ਦੇ ਹੋਏ ਖੇਡ ਮੁਕਾਬਲੇ ਦੌਰਾਨ ਸ਼ਹੀਦ ਹੌਲਦਾਰ ਹਰਮਿੰਦਰ ਸਿੰਘ ਯੂਥ ਸਰਵਿਸਿਜ਼ ਕਲੱਬ, ਪਿੰਡ ਖਡਿਆਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਟੈਨਿਸ ਬਾਲ ਕ੍ਰਿਕਟ ਦੇ ਉਮਰ ਵਰਗ (14 ਸਾਲ ਤੋਂ ਉੱਪਰ) ਦੇ ਖੇਡ ਮੁਕਾਬਲੇ ਵਿੱਚ ਬਾਲਾ ਜੀ ਕ੍ਰਿਕਟ ਅਕੈਡਮੀ, ਸੁਨਾਮ ਦੀ ਟੀਮ ਨੇ ਪਿੰਡ ਸ਼ਾਹਪੁਰ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਵਿੱਚ (ਅੰ:17) ਸਾਲ ਦੇ ਹੋਏ ਖੇਡ ਮੁਕਾਬਲੇ ਵਿੱਚ ਜਖੇਪਲ ਏ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਾਹਪੁਰ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।