ਕਿਸਾਨਾਂ ਨੇ 19 ਨੂੰ ਸੰਗਰੂਰ ਵਿਖੇ ਕੀਤੇ ਜਾ ਰਹੇ ਸੰਘਰਸ਼ ਦੀਆਂ ਤਿਆਰੀਆਂ ਵਜੋਂ ਕੀਤੀ ਮੀਟਿੰਗ
ਭਵਾਨੀਗੜ੍ਹ, 17 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਕਰਮਜੀਤ ਸਿੰਘ ਬਲਾਕ ਕਨਵੀਨਰ ਦੀ ਅਗਵਾਈ ਵਿੱਚ ਹੋਈ, ਜਿਸ ’ਚ ਦਰਬਾਰਾ ਸਿੰਘ ਨਾਗਰਾ ਅਤੇ ਗੁਰਬਖਸੀਸ਼ ਸਿੰਘ ਬਾਲਦ ਜ਼ਿਲਾ ਕਨਵੀਨਰ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਰਾਲੀ ਸੰਭਾਲਣ ਦੇ ਯੋਗ ਪ੍ਰਬੰਧ ਕਰਨ , ਝੋਨੇ ਦੀ ਖਰੀਦ ਦੇ ਸਹੀ ਪ੍ਰਬੰਧ ਕਰਨ, ਕਣਕ ਲਈ ਯੂਰੀਆ ਖਾਦ ਦੇ ਹੁਣੇ ਤੋਂ ਪ੍ਰਬੰਧ ਕਰਨ ਦੀ ਮੰਗ ਕਰਦਿਆਂ 19 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਪਹੁੰਚਣ ਦਾ ਸੱਦਾ ਦਿੱਤਾ ।
ਭਵਾਨੀਗੜ੍ਹ, 17 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਕਰਮਜੀਤ ਸਿੰਘ ਬਲਾਕ ਕਨਵੀਨਰ ਦੀ ਅਗਵਾਈ ਵਿੱਚ ਹੋਈ, ਜਿਸ ’ਚ ਦਰਬਾਰਾ ਸਿੰਘ ਨਾਗਰਾ ਅਤੇ ਗੁਰਬਖਸੀਸ਼ ਸਿੰਘ ਬਾਲਦ ਜ਼ਿਲਾ ਕਨਵੀਨਰ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਰਾਲੀ ਸੰਭਾਲਣ ਦੇ ਯੋਗ ਪ੍ਰਬੰਧ ਕਰਨ , ਝੋਨੇ ਦੀ ਖਰੀਦ ਦੇ ਸਹੀ ਪ੍ਰਬੰਧ ਕਰਨ, ਕਣਕ ਲਈ ਯੂਰੀਆ ਖਾਦ ਦੇ ਹੁਣੇ ਤੋਂ ਪ੍ਰਬੰਧ ਕਰਨ ਦੀ ਮੰਗ ਕਰਦਿਆਂ 19 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਪਹੁੰਚਣ ਦਾ ਸੱਦਾ ਦਿੱਤਾ । ਇਸ ਮੌਕੇ ਤਰਸੇਮ ਸਿੰਘ ਅਕਬਰਪੁਰ, ਮਨਜੀਤ ਸਿੰਘ ਰਾਮਪੁਰਾ, ਗੁਰਭੇਜ ਸਿੰਘ ਤੁਰੀ , ਗੱਜਣ ਸਿੰਘ ਕਪਿਆਲ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਰਾਮਪੁਰਾ, ਜਸਵਿੰਦਰ ਸਿੰਘ, ਅਮਰੀਕ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਨੈਬ ਸਿੰਘ ਆਦਿ ਹਾਜ਼ਰ ਸਨ।