ਚੋਰੀ ਦੀਆਂ ਲਗਾਤਾਰ ਘਟਨਾਵਾਂ ਕਾਰਨ ਸਹਿਮ ਦੇ ਮਾਹੌਲ ’ਚ ਹਨ ਲੌਂਗੋਵਾਲ ਨਿਵਾਸੀ
ਲੌਂਗੋਵਾਲ, 17 ਸਤੰਬਰ (ਵਿਨੋਦ, ਖੰਨਾ) - ਇੱਥੋਂ ਦੇ ਬਡਬਰ ਰੋਡ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਸਥਾਨਕ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਪਿਛਲੇ ਇਕ ਹਫਤੇ ਦੌਰਾਨ ਇਸ ਇਲਾਕੇ ’ਚ ਚੋਰੀ ਦੀਆਂ ਕੁੱਝ ਅਸਲਤਨ ਅਤੇ ਕੁੱਝ ਨਾਕਾਮ ਘਟਨਾਵਾਂ ਵਾਪਰੀਆਂ ਹਨ ।
ਲੌਂਗੋਵਾਲ, 17 ਸਤੰਬਰ (ਵਿਨੋਦ, ਖੰਨਾ) - ਇੱਥੋਂ ਦੇ ਬਡਬਰ ਰੋਡ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਸਥਾਨਕ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਪਿਛਲੇ ਇਕ ਹਫਤੇ ਦੌਰਾਨ ਇਸ ਇਲਾਕੇ ’ਚ ਚੋਰੀ ਦੀਆਂ ਕੁੱਝ ਅਸਲਤਨ ਅਤੇ ਕੁੱਝ ਨਾਕਾਮ ਘਟਨਾਵਾਂ ਵਾਪਰੀਆਂ ਹਨ । ਦੋ ਘਟਨਾਵਾਂ ਵਿਚ ਨਕ਼ਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਕੁੱਝ ਘਟਨਾਵਾਂ ਨਾਗਰਿਕਾਂ ਦੀ ਮੁਸਤੈਦੀ ਕਾਰਨ ਟਲ ਗਈਆਂ ਹਨ। ਪ੍ਰਾਪਤ ਸੂਤਰਾਂ ਅਨੁਸਾਰ ਭਾਈ ਕਿ ਸਮਾਧ ਇਲਾਕੇ ਦੇ ਜਾਗਰ ਸਿੰਘ ਦੇ ਘਰੋਂ 25 ਹਜ਼ਾਰ ਦੇ ਕਰੀਬ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ। ਇਸੇ ਇਲਾਕੇ ਦੇ ਸੁਖਦੇਵ ਸਿੰਘ ਬੋਪਾਰਾਏ ਦੇ ਘਰ ਦੀਆਂ ਗਰਿੱਲਾਂ ਪੁੱਟ ਕੇ ਚੋਰ ਨਕਦੀ ਅਤੇ ਕੀਮਤੀ ਸਮਾਨ ਲੈ ਗਏ ਹਨ। ਇਸੇ ਤਰ੍ਹਾਂ ਹਰਦੀਪ ਸਿੰਘ ਖਹਿਰਾ ਦੇ ਘਰ ਕਿਰਾਏ ’ਤੇ ਰਹਿ ਰਹੇ ਜਸਵੀਰ ਸਿੰਘ ਗੋਰਾ ਦੇ ਘਰ ਜਦੋਂ ਚੋਰਾਂ ਨੇ ਘਟਨਾ ਨੂੰ ਅੰਜ਼ਾਮ ਦੇਣਾ ਚਾਹਿਆ ਤਾਂ ਘਰ ਦੇ ਪਾਲਤੂ ਕੁੱਤੇ ਨੇ ਚੋਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਚੋਰ ਜਾਂਦੇ ਹੋਏ ਕੁੱਤੇ ਨੂੰ ਜ਼ਖਮੀ ਕਰ ਗਏ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਲਾਕਾ ਨਿਵਾਸੀ ਬੇਹੱਦ ਸਹਿਮ ਵਿਚ ਹਨ ਅਤੇ ਲਗਾਤਾਰ ਖੁਦ ਵੀ ਨਿਗਰਾਨੀ ਰੱਖ ਰਹੇ ਹਨ। ਲੰਘੀ ਰਾਤ ਵੀ ਆਬਾਦੀ ਦੇ ਪਿਛਲੇ ਪਾਸੇ ਵਾਲੀ ਸੜਕ ਵੱਲ ਅਣਪਛਾਤੇ ਵਿਅਕਤੀਆਂ ਦੀ ਆਮਦ ਦਾ ਸ਼ੱਕ ਹੋਇਆ ਅਤੇ ਤਾਂ ਸਥਾਨਕ ਵਾਸੀਆਂ ਨੇ ਪੜਤਾਲ ਕਰਕੇ ਓਪਰੀਆਂ ਪੈੜਾਂ ਵੇਖੀਆਂ। ਇਲਾਕਾ ਨਿਵਾਸੀਆਂ ਆਏ ਪੀੜਤ ਪਰਿਵਾਰਾਂ ਵਲੋਂ ਇਹਨਾਂ ਘਟਨਾਵਾਂ ਦੀ ਸੂਚਨਾ ਸਮੇਂ ਸਮੇਂ ‘ਤੇ ਥਾਣਾ ਲੌਂਗੋਵਾਲ ਵਿਖੇ ਦਿੱਤੀ ਗਈ ਹੈ। ਪ੍ਰੰਤੂ ਨਾ ਤਾਂ ਚੋਰਾਂ ਦਾ ਖੁਰਾ ਖੋਜ ਲੱਭਿਆ ਹੈ ਅਤੇ ਨਾ ਹੀ ਪੁਲਿਸ ਦੀ ਗਸ਼ਤ ਵਿਚ ਕੋਈ ਵਾਧਾ ਹੋਇਆ ਹੈ। ਸੂਤਰਾਂ ਅਨੁਸਾਰ ਬਡਬਰ ਰੋਡ ਆਬਾਦੀ ਦੇ ਪਿਛਲੇ ਪਾਸੇ ਨਵੀਂ ਬਣੀ ਸੁੰਨਸਾਨ ਸੜਕ ਸਮਾਜ ਵਿਰੋਧੀ ਅਨਸਰਾਂ ਲਈ ਸਵਰਗ ਬਣੀ ਹੋਈ ਹੈ। ਸਥਾਨਕ ਵਾਸੀਆਂ ਚਮਕੌਰ ਸਿੰਘ ਪੀ. ਏ., ਬੁੱਧ ਸਿੰਘ ਕੌਂਸਲਰ, ਹਰਦੀਪ ਸਿੰਘ ਖੈਹਰਾ, ਜਸਵੀਰ ਸਿੰਘ ਗੋਰਾ, ਅਮਨਾ ਗਿੱਲ, ਕਾਕਾ ਸਿੰਘ ਗਿੱਲ, ਸਨੀ ਗਿੱਲ, ਗੁਰਜੰਟ ਸਿੰਘ ਬੋਪਾਰਾਏ, ਬਹਾਦਰ ਸਿੰਘ ਸਾਬਕਾ ਪੰਚ, ਗੁਰਜੀਤ ਸਿੰਘ ਸਿੱਧੂ ਅਤੇ ਹੋਰਨਾਂ ਨੇ ਪੁਲਿਸ ਪ੍ਰਸਾਸ਼ਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਇਲਾਕੇ ਵਿਚ ਬੇਹੱਦ ਸਹਿਮ ਦਾ ਮਾਹੌਲ ਹੈ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਗਸ਼ਤ ਕੀਤੀ ਜਾਵੇ ਅਤੇ ਚੋਰਾਂ ਨੂੰ ਨੱਥ ਪਾਈ ਜਾਵੇ।