26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੋਨੇ ਅਤੇ ਚਾਂਦੀ ਦੀਆਂ ਚੇਨਾਂ ਸਮੇਤ ਮੋਬਾਈਲ ਫੋਨ ਖੋਹ ਕਰਨ ਵਾਲੇ ਮੋਟਰਸਾਈਕਲ ਸਵਾਰ ਗ੍ਰਿਫਤਾਰ ਖੋਹ ਦੇ 2 ਵੱਖ-ਵੱਖ ਮਾਮਲਿਆਂ ’ਚ ਤਿੰਨ ਗ੍ਰਿਫਤਾਰ, ਦੋ ਦੀ ਭਾਲ ਜਾਰੀ- ਇੰਸ. ਮਨਪ੍ਰੀਤ ਸਿੰਘ

ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਅੰਦਰ ਰਾਹਗੀਰਾਂ ਪਾਸੋਂ ਖੋਹ ਦੀਆਂ ਵਧੀਆਂ ਵਾਰਦਾਤਾਂ ਦੇ ਚਲਦਿਆਂ ਹਰਕਤ ਵਿੱਚ ਆਈ ਸਿਟੀ ਪੁਲਿਸ ਵਲੋਂ ਖੋਹ ਦੇ 2 ਵੱਖ-ਵੱਖ ਮਾਮਲਿਆਂ ’ਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 19 ਸਤੰਬਰ ਨੂੰ ਪਿੰਡ ਗੁਰਦਾਸਪੁਰਾ ਦੇ ਰੇਲਵੇ ਫਾਟਕਾਂ ਨੇੜੇ ਇੱਕ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਨੇ ਮਯੂਰ ਗਰਗ ਨਾਂਅ ਦੇ ਨੌਜਵਾਨ ਦੀ ਖੋਹ ਕਰਦਿਆਂ ਉਸ ਦਾ ਮੋਬਾਈਲ ਫੋਨ ਅਤੇ ਗਲ਼ ਵਿੱਚ ਪਾਈ ਚਾਂਦੀ ਦੀ ਚੇਨ ਲੈ ਗਏ ਸਨ।

Ad Position 21
No active advertisement
ਅਜੀਤ ਡੈਸਕ 27-09-2026
ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਅੰਦਰ ਰਾਹਗੀਰਾਂ ਪਾਸੋਂ ਖੋਹ ਦੀਆਂ ਵਧੀਆਂ ਵਾਰਦਾਤਾਂ ਦੇ ਚਲਦਿਆਂ ਹਰਕਤ ਵਿੱਚ ਆਈ ਸਿਟੀ ਪੁਲਿਸ ਵਲੋਂ ਖੋਹ ਦੇ 2 ਵੱਖ-ਵੱਖ ਮਾਮਲਿਆਂ ’ਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 19 ਸਤੰਬਰ ਨੂੰ ਪਿੰਡ ਗੁਰਦਾਸਪੁਰਾ ਦੇ ਰੇਲਵੇ ਫਾਟਕਾਂ ਨੇੜੇ ਇੱਕ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਨੇ ਮਯੂਰ ਗਰਗ ਨਾਂਅ ਦੇ ਨੌਜਵਾਨ ਦੀ ਖੋਹ ਕਰਦਿਆਂ ਉਸ ਦਾ ਮੋਬਾਈਲ ਫੋਨ ਅਤੇ ਗਲ਼ ਵਿੱਚ ਪਾਈ ਚਾਂਦੀ ਦੀ ਚੇਨ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਅਤੇ ਹੌਲਦਾਰ ਅਮਨਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਥਾਣਾ ਸਿਟੀ ਸੰਗਰੂਰ ਵਿਖੇ 3 ਨਾਮਾਲੂਮ ਮੋਟਰਸਾਈਕਲ ਸਵਾਰਾਂ ’ਤੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭੀ ਤਾਂ ਮਾਮਲੇ ’ਚ ਸਾਹਿਲ ਖਾਨ ਸ਼ੈਲੀ ਵਾਸੀ ਬੰਗਾਵਾਲੀ, ਜਸ਼ਨਪ੍ਰੀਤ ਸਿੰਘ ਗੋਰਾ ਵਾਸੀ ਭੁੱਲਰਹੇੜੀ ਅਤੇ ਪ੍ਰਿਤਪਾਲ ਸਿੰਘ ਨੋਨਾ ਵਾਸੀ ਹਰੇੜੀ ਰੋਡ ਸੰਗਰੂਰ ਨੂੰ ਨਾਮਜਦ ਕਰ ਕੇ ਸਾਹਿਲ ਖਾਨ ਨੂੰ ਗ੍ਰਿਫਤਾਰ ਕਰ ਕੇ ਲਿਆ ਗਿਆ ਹੈ ਜਦਕਿ ਉਸ ਦੇ ਦੋ ਹੋਰਨਾਂ ਸਾਥੀਆਂ ਗੋਰਾ ਅਤੇ ਨੋਨਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਥਾਣਾ ਮੁਖੀ ਨੇ ਦੱਸਿਆ ਕਿ 19 ਸਤੰਬਰ ਨੂੰ ਹੀ ਸ਼ਹਿਰ ਦੀ ਗੁਰੂ ਨਾਨਕ ਕਲੋਨੀ ਵਿੱਚ ਮੋਟਰਸਾਈਕਲ ਸਵਾਰ 2 ਨਾਮਾਲੂਮ ਨੌਜਵਾਨਾਂ ਵਲੋਂ ਜਸਲੀਨ ਵਾਸੀ ਗੁਰੂ ਨਾਨਕ ਕਾਲੋਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੀਤੀ ਗਈ ਸੀ ਜਿਸ ਸੰਬੰਧੀ ਵੀ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕਰ ਕੇ ਦਿਲਜੋਤ ਸਿੰਘ ਜੋਤੀ ਅਤੇ ਅਮਨਦੀਪ ਸਿੰਘ ਦੀਪੂ ਵਾਸੀਅਨ ਭਿੰਡਰਾਂ ਨੂੰ ਨਾਮਜਦ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਦੇ ਕਬਜੇ ਵਿੱਚੋਂ ਖੋਹ ਮੌਕੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ ਅਗਲੀ ਖ਼ਬਰ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਲੋਕ-ਪੱਖੀ ਵਿਕਾਸ ਮਾਨ ਸਰਕਾਰ ਦੀ ਮੁੱਖ ਤਰਜੀਹ: ਡਾ. ਗੁਰਪ੍ਰੀਤ ਕੌਰ ਮਾਨ ਮਾਵਾਂ ਧ...
Ad Position 24