27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ’ਚ ਰੂ-ਬ-ਰੂ ਸਮਾਰੋਹ ਕਰਵਾਇਆ

ਮਲੇਰਕੋਟਲਾ, 26 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਨਵੀਂ ਚੁਣੀ ਗਈ ਸਮੁੱਚੀ ਕਾਰਜਕਾਰਨੀ ਵਲੋਂ ਮਲੇਰਕੋਟਲਾ ਕਲੱਬ ਵਿਖੇ ਇੱਕ ਪ੍ਰਭਾਵਸ਼ਾਲੀ ਰੂ-ਬ-ਰੂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਅਰੁਣ ਗੁਪਤਾ, ਜ਼ਿਲ੍ਹਾ ਸੈਸ਼ਨ ਜੱਜ, ਮਲੇਰਕੋਟਲਾ ਅਤੇ ਪਰਮਿੰਦਰ ਸਿੰਘ ਗਰੇਵਾਲ, ਵਧੀਕ ਜ਼ਿਲ੍ਹਾ ਸੈਸ਼ਨ ਜੱਜ, ਮਲੇਰਕੋਟਲਾ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 27-09-2026
ਮਲੇਰਕੋਟਲਾ, 26 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਨਵੀਂ ਚੁਣੀ ਗਈ ਸਮੁੱਚੀ ਕਾਰਜਕਾਰਨੀ ਵਲੋਂ ਮਲੇਰਕੋਟਲਾ ਕਲੱਬ ਵਿਖੇ ਇੱਕ ਪ੍ਰਭਾਵਸ਼ਾਲੀ ਰੂ-ਬ-ਰੂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਅਰੁਣ ਗੁਪਤਾ, ਜ਼ਿਲ੍ਹਾ ਸੈਸ਼ਨ ਜੱਜ, ਮਲੇਰਕੋਟਲਾ ਅਤੇ ਪਰਮਿੰਦਰ ਸਿੰਘ ਗਰੇਵਾਲ, ਵਧੀਕ ਜ਼ਿਲ੍ਹਾ ਸੈਸ਼ਨ ਜੱਜ, ਮਲੇਰਕੋਟਲਾ ਨੇ ਸ਼ਿਰਕਤ ਕੀਤੀ। ਜੁਡੀਸ਼ੀਅਲ ਅਧਿਕਾਰੀ ਅਤੇ ਸੀਨੀਅਰ ਵਕੀਲ ਰਹੇ ਹਾਜ਼ਰ ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਰਮਨੀਤ ਕੌਰ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਮਲੇਰਕੋਟਲਾ, ਤਜਿੰਦਰ ਪ੍ਰੀਤ ਕੌਰ, ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ), ਵਿਸ਼ਵ ਗੁਪਤਾ, ਸਿਵਲ ਜੱਜ (ਜੂਨੀਅਰ ਡਿਵੀਜ਼ਨ), ਕਮਲਦੀਪ ਕੌਰ, ਕਾਜਲ, ਦੋਵੇਂ ਸਿਵਲ ਜੱਜ (ਜੂਨੀਅਰ ਡਿਵੀਜ਼ਨ), ਮਲੇਰਕੋਟਲਾ, ਰਾਕੇਸ਼ ਗੁਪਤਾ, ਮੈਂਬਰ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਐਡਵੋਕੇਟ ਦਿਗਵਿਜੇ ਨਾਗਪਾਲ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਗੁਰਪ੍ਰੀਤ ਸਿੰਘ ਚੱਠਾ, ਪ੍ਰਧਾਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਸੰਗਰੂਰ ਨੇ ਸ਼ਿਰਕਤ ਕਰਕੇ ਸਮਾਰੋਹ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਕਾਰਜਕਾਰਨੀ ਵੱਲੋਂ ਮੁੱਖ ਮਹਿਮਾਨ ਅਰੁਣ ਗੁਪਤਾ ਅਤੇ ਵਿਸ਼ੇਸ਼ ਮਹਿਮਾਨ ਪਰਮਿੰਦਰ ਸਿੰਘ ਗਰੇਵਾਲ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਅਰੁਣ ਗੁਪਤਾ ਅਤੇ ਪਰਮਿੰਦਰ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਅਤੇ ਸਮੂਹ ਟੀਮ ਨੂੰ ਮੁਬਾਰਕਬਾਦ ਦਿੱਤੀ। ਸ ਮੌਕੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੜ੍ਹਦੀ ਕਲਾ ਲਈ ਆਪਣੀ ਸਮੂਹ ਕਾਰਜਕਾਰਨੀ ਦੇ ਸਲਾਹ-ਮਸ਼ਵਰੇ ਨਾਲ ਦਿਨ-ਰਾਤ ਅਣਥੱਕ ਮਿਹਨਤ ਕਰਕੇ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਕਾਰਜਕਾਰਨੀ ਦੇ ਮੀਤ ਪ੍ਰਧਾਨ ਐਡਵੋਕੇਟ ਸਚਿਨ ਚੌਧਰੀ, ਮੀਤ ਪ੍ਰਧਾਨ ਐਡਵੋਕੇਟ ਕਿਰਨਦੀਪ ਕੌਰ, ਸਕੱਤਰ ਐਡਵੋਕੇਟ ਮੁਹੰਮਦ ਅਮਜ਼ਦ ਖ਼ਾਨ, ਜੁਆਇੰਟ ਸਕੱਤਰ ਐਡਵੋਕੇਟ ਮਨਵੀਰ ਕੌਰ, ਵਿੱਤ ਸਕੱਤਰ ਐਡਵੋਕੇਟ ਵਰਿੰਦਰਜੀਤ ਸਿੰਘ, ਕਾਰਜਕਾਰੀ ਮੈਂਬਰ ਐਡਵੋਕੇਟ ਉਸਮਾਨ ਚੌਹਾਨ, ਕਾਰਜਕਾਰੀ ਮੈਂਬਰ ਐਡਵੋਕੇਟ ਰਿਮਸ਼ਾ ਨੰਦਨ, ਐਡਵੋਕੇਟ ਜ਼ੁਲਫ਼ਕਾਰ ਅਲੀ ਮਲਿਕ ਸਾਬਕਾ ਚੇਅਰਮੈਨ ਪੰਜਾਬ ਵਕਫ਼ ਬੋਰਡ, ਹੀਰਾ ਲਾਲ ਗੋਇਲ, ਗੁਰਮੁਖ ਸਿੰਘ ਟਿਵਾਣਾ, ਰਾਜੇਸ਼ ਕੁਮਾਰ ਗਰਗ, ਸਾਬਕਾ ਪ੍ਰਧਾਨ ਸ਼ਹਿਬਾਜ਼ ਖ਼ਾਨ, ਮੁਹੰਮਦ ਅੱਯਾਜ਼, ਪੀਯੂਸ਼ ਜੈਨ, ਮਨਦੀਪ ਸਿੰਘ ਚਾਹਲ, ਸ਼ਮਸ਼ਾਦ ਅਲੀ, ਅਬਦੁਲ ਸੱਤਾਰ ਰੋਹੀੜਾ, ਦਵਿੰਦਰ ਸਿੰਘ, ਪੁਰਸ਼ੋਤਮ ਲਾਲ, ਰਾਜੇਸ਼ ਬਹਿਲ, ਜਤਿੰਦਰ ਸਿੰਘ ਚਹਿਲ, ਅਮਨਦੀਪ ਸਿੰਘ ਕਲਿਆਣ, ਕੁਲਵਿੰਦਰ ਸਿੰਘ ਮਰਾਹੜ, ਬਿੰਦਰ ਚੋਪੜਾ, ਅਜੈ ਸ਼ਰਮਾ, ਰਵਿੰਦਰ ਸੂਦ, ਕੁਲਜੀਤ ਸਿੰਘ ਵੜੈਚ, ਭੁਪਿੰਦਰ ਕੁਮਾਰ ਸ਼ਾਰਦਾ, ਮੁਹੰਮਦ ਆਦਿਲ, ਚੌਧਰੀ ਸਾਜਿਦ ਜਮੀਲ, ਮੁਹੰਮਦ ਅਸਲਮ, ਜਸ਼ਨਦੀਪ ਸਿੰਘ ਧਾਲੀਵਾਲ, ਸੰਦੀਪ ਸਿੰਘ ਉੱਪਲ, ਮੁਹੰਮਦ ਸਿਰਾਜ, ਫੈਸਲ ਖ਼ਾਨ, ਹੈਦਰ ਅਲੀ, ਹਰਕੀਰਤ ਸਿੰਘ, ਮੁਹੰਮਦ ਕਾਸਿਮ, ਹਰਬਿੰਦਰ ਸਿੰਘ ਉੱਪਲ, ਉਸਮਾਨ ਚੌਧਰੀ, ਅਜ਼ਹਰ-ਉਦ-ਦੀਨ, ਮਕਬੂਲ ਖ਼ਾਨ, ਹਰਪ੍ਰੀਤ ਸਿੰਘ ਸੋਹੀ, ਰਾਜਵੀਰ ਕੌਰ, ਰਮਨਦੀਪ ਕੌਰ, ਹਿਤਾਸ਼ਾ ਸ਼ਰਮਾ, ਪ੍ਰੀਤੀ ਸੂਦ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ- ਵਿਧਾਇਕ ਪੰਡੋਰੀ ਅਗਲੀ ਖ਼ਬਰ ਕਮੇਟੀ ਵਲੋਂ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਸੱਦਾ ਪੱਤਰ
Ad Position 24