26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਧੂਰੀ ਤੋਂ ਭਾਜਪਾ ਦੇ ਉਮੀਦਵਾਰ ਦੇ ਫੈਸਲੇ ਲਈ ਆਗੂਆਂ ਦੀ ਸਹਿਮਤੀ ਨਾਲ਼ ਹੀ ਫੈਸਲਾ ਹੋਵੇਗਾ

ਧੂਰੀ, 26 ਸਤੰਬਰ (ਸੁਖਵੰਤ ਸਿੰਘ ਭੁੱਲਰ)- ਧੂਰੀ ਤੋਂ ਆਰ ਐਸ. ਐਸ.

Ad Position 21
No active advertisement
ਅਜੀਤ ਡੈਸਕ 27-09-2026
ਧੂਰੀ, 26 ਸਤੰਬਰ (ਸੁਖਵੰਤ ਸਿੰਘ ਭੁੱਲਰ)- ਧੂਰੀ ਤੋਂ ਆਰ ਐਸ.ਐਸ. ਦੇ ਸੰਘ ਦੇ ਮੈਂਬਰ ਜਗਦੇਵ ਸਿੰਘ ਜੈਨਪੁਰ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਧੂਰੀ ਵਿਖੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਮੌਕੇ ਰੱਖੇ ਇੱਕ ਸਮਾਗਮ ਸਮੇਂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਨੂੰ ਧੂਰੀ ਤੋਂ ਵਿਧਾਨ ਸਭਾ ਲਈ ਭਾਜਪਾ ਦੇ ਸੰਭਾਵੀ ਉਮੀਦਵਾਰ ਦੱਸਣ ਸਬੰਧੀ ਆਪਣੇ ਵਿਚਾਰ ਦਿੰਦੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਕੋਲ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੂੰ ਸੰਭਾਵੀ ਉਮੀਦਵਾਰ ਦੱਸਣ ਦਾ ਕੀ ਅਧਿਕਾਰ ਹੈ? ਭਾਜਪਾ ’ਚ ਉਮੀਦਵਾਰ ਦੀ ਚੋਣ ਲਈ ਆਰ.ਐਸ.ਐਸ ਦੇ ਆਗੂਆਂ ਦੀ ਸਹਿਮਤੀ, ਸਲਾਹ, ਮਸ਼ਵਰੇ ਨਾਲ ਫੈਸਲਾ ਹੋਵੇਗਾ । ਉਨ੍ਹਾਂ ਕਿਹਾ ਕਿ ਸੰਘ ਪਰਿਵਾਰ ਕੋਲ਼ ਬਹੁਤ ਚੰਗੀਆਂ ਸ਼ਖਸ਼ੀਅਤਾਂ ਹਨ ਅਤੇ ਧੂਰੀ ਦੀ ਵਿਧਾਨ ਸਭਾ ਸੀਟ ਲਈ ਸਥਾਨਕ ਲੋਕ ਸਥਾਨਕ ਆਗੂ ਨੂੰ ਹੀ ਪਸੰਦ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਕਲੀ ਬ੍ਰਾਂਡ ਲਗਾ ਕੇ ਨਾਰੀਅਲ ਲੱਡੂ ਵੇਚਣ ਦੇ ਦੋਸ਼, ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਬੇਰੁਜ਼ਗਾਰ 2 ਨੂੰ ਮੁੱਖ ਮੰਤਰੀ ਨਿਵਾਸ ਦਾ ਕਰਨਗੇ ਘਿਰਾਓ
Ad Position 24