26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਿਵਲ ਇੰਜੀਨੀਅਰਿੰਗ ਨਾਲ ਸੰਬੰਧਿਤ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਦੀ ਲੈਕਚਰ ਲੜੀ ਕਰਵਾਈ

ਲੌਂਗੋਵਾਲ, 25 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ‘ਸਿਵਿਕਨ’–ਟੈਕਫੈਸਟ 2026 ਅਧੀਨ ਮਾਹਿਰਾਂ ਅਤੇ ਪੇਸ਼ੇਵਰਾਂ ਦੀ ਲੈਕਚਰ ਲੜੀ ਕਰਵਾਈ ਗਈ। ਇਸ ਲੜੀ ਦਾ ਉਦੇਸ਼ ਸਿਵਲ ਇੰਜੀਨੀਅਰਿੰਗ ਦੇ ਖੇਤਰ ਨਾਲ ਸਬੰਧਤ ਪ੍ਰਸਿੱਧ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਿਚਾਰ-ਵਟਾਂਦਰੇ ਰਾਹੀਂ ਅਕਾਦਮਿਕ ਗਿਆਨ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਉਣਾ ਸੀ।

Ad Position 21
No active advertisement
ਅਜੀਤ ਡੈਸਕ 27-09-2026
ਲੌਂਗੋਵਾਲ, 25 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ‘ਸਿਵਿਕਨ’–ਟੈਕਫੈਸਟ 2026 ਅਧੀਨ ਮਾਹਿਰਾਂ ਅਤੇ ਪੇਸ਼ੇਵਰਾਂ ਦੀ ਲੈਕਚਰ ਲੜੀ ਕਰਵਾਈ ਗਈ। ਇਸ ਲੜੀ ਦਾ ਉਦੇਸ਼ ਸਿਵਲ ਇੰਜੀਨੀਅਰਿੰਗ ਦੇ ਖੇਤਰ ਨਾਲ ਸਬੰਧਤ ਪ੍ਰਸਿੱਧ ਅਕਾਦਮਿਕ ਮਾਹਿਰਾਂ ਅਤੇ ਪੇਸ਼ੇਵਰਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਿਚਾਰ-ਵਟਾਂਦਰੇ ਰਾਹੀਂ ਅਕਾਦਮਿਕ ਗਿਆਨ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਉਣਾ ਸੀ। ਇਸ ਲੜੀ ਦੀ ਸ਼ੁਰੂਆਤ ਡਾ. ਰਫਾਤ ਸਿੱਦੀਕੀ ਸੀਨੀਅਰ ਪ੍ਰੋਫੈਸਰ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਵੱਲੋਂ “ਫਲਾਈ ਐਸ਼ ਕੰਕਰੀਟ: ਇੱਕ ਹਰੇ-ਭਰੇ ਭਵਿੱਖ ਲਈ ਟਿਕਾਊ ਸਮੱਗਰੀ” ਵਿਸ਼ੇ ’ਤੇ ਦਿੱਤੇ ਲੈਕਚਰ ਨਾਲ ਹੋਈ। ਇਸ ਤੋਂ ਬਾਅਦ ਡਾ. ਅਰਸ਼ਦੀਪ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬ ਇੰਜੀਨੀਅਰਿੰਗ ਕਾਲਜ ਨੇ “ਰੀਇਨਫੋਰਸਡ ਕੰਕਰੀਟ ਫਰੇਮ ਵਾਲੀਆਂ ਇਮਾਰਤਾਂ ਦੀ ਮੁਰੰਮਤ ਅਤੇ ਰੀਟਰੋਫਿਟਿੰਗ” ਵਿਸ਼ੇ ’ਤੇ ਲੈਕਚਰ ਦਿੱਤਾ। ਡਾ. ਸ਼ਰੁਤੀ ਸ਼ਰਮਾ ਪ੍ਰੋਫੈਸਰ ਅਤੇ ਡੀਨ ਅਕਾਦਮਿਕ ਅਫੇਅਰਜ਼ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ “ਸਿਵਲ ਇੰਜੀਨੀਅਰਿੰਗ ਵਿੱਚ ਟਿਕਾਊ ਉਸਾਰੀ ਅਭਿਆਸ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਇਸ ਲੜੀ ਦਾ ਸਮਾਪਨ ਡਾ. ਅੰਕਿਤ ਕੁਮਾਰ ਟੈਕਨੀਕਲ ਹੈੱਡ ਸ਼ਿਵਾ ਟੈਸਟਿੰਗ ਐਂਡ ਰਿਸਰਚ ਲੈਬਾਰਟਰੀ ਪ੍ਰਾਈਵੇਟ ਲਿਮਟਿਡ ਮੋਹਾਲੀ ਵੱਲੋਂ “ਭੂ-ਤਕਨੀਕੀ ਜਾਂਚ – ਸਾਈਟ ਤੋਂ ਡਿਜ਼ਾਈਨ ਤੱਕ” ਵਿਸ਼ੇ ’ਤੇ ਦਿੱਤੇ ਮਾਹਿਰ ਲੈਕਚਰ ਨਾਲ ਹੋਇਆ। ਇਨ੍ਹਾਂ ਲੈਕਚਰਾਂ ਵਿੱਚ ਟਿਕਾਊ ਨਿਰਮਾਣ ਸਮੱਗਰੀ, ਢਾਂਚਾਗਤ ਮੁਰੰਮਤ ਅਤੇ ਰੀਟਰੋਫਿਟਿੰਗ, ਟਿਕਾਊ ਨਿਰਮਾਣ ਤਕਨੀਕਾਂ, ਜਿਓਟੈਕਨੀਕਲ ਜਾਂਚ, ਮਿੱਟੀ ਦੀ ਜਾਂਚ ਅਤੇ ਨੀਂਹ ਦੀ ਡਿਜ਼ਾਈਨਿੰਗ ਵਰਗੇ ਸਮਕਾਲੀ ਅਤੇ ਪੇਸ਼ੇਵਰ ਤੌਰ ’ਤੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਮਾਹਿਰ ਲੈਕਚਰ ਲੜੀ ਪ੍ਰੋ. ਮਨੀਕਾਂਤ ਪਾਸਵਾਨ ਡਾਇਰੈਕਟਰ ਸਲਾਈਟ ਦੇ ਮਾਰਗਦਰਸ਼ਨ ਹੇਠ ਕਰਵਾਈ ਗਈ। ਇਸ ਦੌਰਾਨ ਪ੍ਰੋ. ਸ਼ੰਕਰ ਸਿੰਘ ਮੁਖੀ, ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਅਤੇ ਐਡਵਾਈਜ਼ਰ, ‘ਸਿਵਿਕਨ’ ਦੇ ਮਾਰਗਦਰਸ਼ਨ ਅਤੇ ਤਾਲਮੇਲ ਨੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਡਾ. ਰਾਕੇਸ਼ ਕੁਮਾਰ ਕਨਵੀਨਰ ‘ਸਿਵਿਕਨ’ ਡਾ. ਰਿਤਿਕਾ ਸਿੰਗਲਾ, ਡਾ. ਦਲਜੀਤ ਸਿੰਘ, ਡਾ. ਪ੍ਰਿਆ ਗੋਇਲ ਅਤੇ ਰਾਹੁਲ ਕੁਮਾਰ ਟੈਕਨੀਕਲ ਕੰਟ੍ਰੋਲਰ ਨੇ ਲੈਕਚਰ ਲੜੀ ਦੇ ਤਾਲਮੇਲ ਵਿੱਚ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਡਿੱਪੂ ਹੋਲਡਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਬਜਾਇਆ ਅਗਲੀ ਖ਼ਬਰ ਐਨ.ਐੱਚ.ਐਮ. ਮੁਲਾਜ਼ਮ 28 ਨੂੰ ਰਾਜ ਭਰ ਦੇ ਸਿਵਲ ਸਰਜਨ ਦਫ਼ਤਰਾਂ ਅੱਗੇ ਦੇਣਗੇ ਧਰਨਾ 9 ਅਕਤੂਬਰ ਨੂੰ ਧੂਰੀ ਵਿਖੇ ਕਰਨਗੇ...
Ad Position 24