ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ’ਚ 30 ਵਿਅਕਤੀਆਂ ਨੇ ਕੀਤਾ ਖ਼ੂਨਦਾਨ
ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ)- ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਵਲੋਂ ਗ੍ਰਾਮ ਪੰਚਾਇਤ ਪਿੰਡ ਮਾਨਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ‘ਚ ਕਲੱਬ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਰਪੰਚ ਜਸਵੀਰ ਸਿੰਘ ਅਤੇ ਸਮੂਹ ਪੰਚਾਇਤ ਵਲੋਂ ਕੀਤਾ ਗਿਆ।
ਕ
ਕੈਂਪ ਦਾ ਉਦਘਾਟਨ ਕਰਦੇ ਹੋਏ ਸਰਪੰਚ ਜਸਬੀਰ ਸਿੰਘ ਅਤੇ ਗ੍ਰਾਮ ਪੰਚਾਇਤ ਪਿੰਡ ਮਾਨਾਂ ਹਾਜ਼ਰ ਕਲੱਬ ਮੈਂਬਰ। ਤਸਵੀਰ - ਲਖਵੀਰ ਸਿੰਘ ਧਾਂਦਰਾ
28-09-2026
ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ)- ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਵਲੋਂ ਗ੍ਰਾਮ ਪੰਚਾਇਤ ਪਿੰਡ ਮਾਨਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ‘ਚ ਕਲੱਬ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਰਪੰਚ ਜਸਵੀਰ ਸਿੰਘ ਅਤੇ ਸਮੂਹ ਪੰਚਾਇਤ ਵਲੋਂ ਕੀਤਾ ਗਿਆ। ਇਸ ਕੈਂਪ ’ਚ ਸਿਵਲ ਹਸਪਤਾਲ ਮਲੇਰਕੋਟਲਾ ਦੀ ਬਲੱਡ ਬੈਂਕ ਦੀ ਟੀਮ ਨੇ ਡਾਕਟਰ ਗੁਰਿੰਦਰਪਾਲ ਕੌਰ ਦੀ ਅਗਵਾਈ ਵਿਚ 30 ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ। ਕੈਂਪ ਦੌਰਾਨ ਸਰਪੰਚ ਜਸਵੀਰ ਸਿੰਘ ਨੇ ਖ਼ੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਕਿ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਖ਼ੂਨ ਦਾਨ ਕਰਨਾ ਚਾਹੀਦਾ ਹੈ । ਅੰਤ ’ਚ ਕਲੱਬ ਦੇ ਸਰਪ੍ਰਸਤ ਡਾਕਟਰ ਪਵਿੱਤਰ ਸਿੰਘ ਨੇ ਬਲੱਡ ਬੈਂਕ ਦੀ ਟੀਮ, ਖ਼ੂਨਦਾਨੀਆਂ ਪਤਵੰਤੇ ਸੱਜਣਾਂ ਅਤੇ ਗ੍ਰਾਮ ਪੰਚਾਇਤ ਮਾਨਾਂ ਦਾ ਧੰਨਵਾਦ ਕੀਤਾ। ਕਲੱਬ ਵਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਕੈਂਪ ਨੂੰ ਸਫਲ ਬਣਾਉਣ ਲਈ ਗੁਰਪ੍ਰੀਤ ਸਿੰਘ ਈ.ਸੀ., ਚਰਨਜੀਤ ਸਿੰਘ ਅਲੀਪੁਰ, ਨਗਿੰਦਰ ਸਿੰਘ ਮਾਨਾ, ਅਮਰੀਕ ਸਿੰਘ ਮਾਨਾ, ਜਗਸੀਰ ਸਿੰਘ ਤੋਲੇਵਾਲ, ਮਨਜੀਤ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਅਮਰਗੜ੍ਹ, ਗੁਰਜੀਤ ਸਿੰਘ ਬੁਰਜ, ਰਣਵੀਰ ਸਿੰਘ ਰਾਣਾ ਗੁਆਰਾ, ਗੁਰਵਿੰਦਰ ਸਿੰਘ, ਪੁਨੀਤ ਸਿਆਣ, ਜਸਦੀਪ ਸਿੰਘ, ਰਵਨੀਤ ਸਿੰਘ, ਗੁਰਕਮਲ ਸਿੰਘ, ਰਾਜਦੀਪ ਸਿੰਘ, ਸ਼ਮਨੀਕ ਸਿਆਣ, ਤਨਵੀਰ ਕੌਰ, ਕਮਲਪ੍ਰੀਤ ਕੌਰ, ਗੁਰਮਨਵੀਰ ਕੌਰ, ਅਸਮੀਤ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।