27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ਸੱਜਣਾਂ ਇੱਕ ਗੱਲ ਆਖਾਂ’ ਪੁਸਤਕ ਲੋਕ ਅਰਪਣ

ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ)- ਸਾਹਿਤ ਸਭਾ ਲਹਿਰਾਗਾਗਾ ਦੀ ਮਹੀਨਾਵਾਰ ਇਕੱਤਰਤਾ ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਦੀ ਸਰਪ੍ਰਸਤੀ ਅਤੇ ਸਾਹਿਤ ਸਭਾ ਦੀ ਪ੍ਰਧਾਨ ਮੈਡਮ ਨਿਰਮਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਰਵਾਏ ਸਾਹਿਤਕ ਸਮਾਗਮ ਦੌਰਾਨ ਕਵੀ ਜਗਵੀਰ ਸਿੰਘ ਗਾਗਾ ਦੀ ਪੁਸਤਕ ‘ਸੱਜਣਾਂ ਇੱਕ ਗੱਲ ਆਖਾਂ’ ਰਿਲੀਜ਼ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-09-2026
ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ)- ਸਾਹਿਤ ਸਭਾ ਲਹਿਰਾਗਾਗਾ ਦੀ ਮਹੀਨਾਵਾਰ ਇਕੱਤਰਤਾ ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਦੀ ਸਰਪ੍ਰਸਤੀ ਅਤੇ ਸਾਹਿਤ ਸਭਾ ਦੀ ਪ੍ਰਧਾਨ ਮੈਡਮ ਨਿਰਮਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਰਵਾਏ ਸਾਹਿਤਕ ਸਮਾਗਮ ਦੌਰਾਨ ਕਵੀ ਜਗਵੀਰ ਸਿੰਘ ਗਾਗਾ ਦੀ ਪੁਸਤਕ ‘ਸੱਜਣਾਂ ਇੱਕ ਗੱਲ ਆਖਾਂ’ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਇਲਾਕੇ ਦੇ ਉੱਘੇ ਸਾਹਿਤਕਾਰ ਰਤਨਪਾਲ ਡੂਡੀਆਂ ਨੇ ਪੁਸਤਕ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਜਗਵੀਰ ਸਿੰਘ ਗਾਗਾ ਸਾਹਿਤ ਸਭਾ ਦਾ ਚਮਕਦਾ ਸਿਤਾਰਾ ਹੈ ਅਤੇ ਇਸ ਪੁਸਤਕ ਦੇ ਰਿਲੀਜ਼ ਹੋਣ ਨਾਲ ਉਸ ਦੀ ਸਾਹਿਤਕ ਚਮਕ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਗਾਗਾ ਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਇਕ ਪ੍ਰੌੜ੍ਹ ਕਵੀ ਵਜੋਂ ਆਪਣੀ ਪਛਾਣ ਸਥਾਪਤ ਕਰ ਚੁੱਕੇ ਹਨ। ਸਾਹਿਤ ਸਭਾ ਦੀ ਪ੍ਰਧਾਨ ਮੈਡਮ ਨਿਰਮਲਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਗਵੀਰ ਗਾਗਾ ਦੀਆਂ ਕਵਿਤਾਵਾਂ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਕਲਾ ਰੱਖਦੀਆਂ ਹਨ । ਇਸ ਮੌਕੇ ਮਾਸਟਰ ਸੁਰਜੀਤ ਸਿੰਘ ਰਾਹੀ ਅਤੇ ਅਵਤਾਰ ਸਿੰਘ ਨੇ ਆਪਣੇ ਗੀਤਾਂ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਸੰਗੀਤਕ ਰੰਗ ਦਿੱਤਾ। ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ ਨੇ ਕਿਹਾ ਕਿ ਪੁਸਤਕਾਂ ਚੰਗੇ ਸਮਾਜ ਦੀ ਨੀਂਹ ਹੁੰਦੀਆਂ ਹਨ ਅਤੇ ਸਾਹਿਤ ਮਨੁੱਖ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਸਮਾਗਮ ਦੀ ਸਰਪ੍ਰਸਤ ਮੈਡਮ ਕਾਂਤਾ ਗੋਇਲ ਨੇ ਜਗਵੀਰ ਗਾਗਾ ਨੂੰ ਪੁਸਤਕ ਰਚਣ ਅਤੇ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਪੁਸਤਕ ਦੀ ਰਚਨਾ ਕਰਨਾ ਕੋਈ ਛੋਟਾ ਕਾਰਜ ਨਹੀਂ। ਲੇਖਕ ਜਗਵੀਰ ਸਿੰਘ ਗਾਗਾ ਨੇ ਆਪਣੇ ਸਾਹਿਤਕ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਦਰਜ ਸਾਰੀਆਂ ਕਵਿਤਾਵਾਂ ਉਨ੍ਹਾਂ ਦੀ ਜ਼ਿੰਦਗੀ ’ਚ ਵਾਪਰੇ ਵੱਖ-ਵੱਖ ਪਲਾਂ ਅਤੇ ਤਜਰਬਿਆਂ ਦੀ ਪੇਸ਼ਕਾਰੀ ਹਨ। ਇਸ ਮੌਕੇ ਰਾਮਫਲ ਰਾਜਲਹੇੜੀ, ਖੁਸ਼ਪ੍ਰੀਤ ਹਰੀਗੜ੍ਹ, ਫਤਹਿ ਰੰਧਾਵਾਂ, ਹਸਤ ਕਮਲ ਲਹਿਰਾ, ਜੋਗੀ ਭੁਟਾਲ, ਤਰਸੇਮ ਖਾਸਪੁਰੀ, ਅਵਤਾਰ ਜਲਵੇੜਾ ਅਤੇ ਬਹਾਦਰ ਸਿੰਘ ਧੌਲਾ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾ ਵਾਂ ਪੇਸ਼ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ’ਚ ਨਸ਼ਿਆ ਦਾ ਬੋਲਬਾਲਾ ਸਿਖਰ ’ਤੇ- ਬਿੱਟੂ ਅਗਲੀ ਖ਼ਬਰ ਦੂਸ਼ਣਬਾਜੀ ਨੂੰ ਛੱਡ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਕਜੁੱਟ ਹੋਇਆ ਜਾਵੇ - ਅਕੋਈ
Ad Position 24