27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕੱਲ੍ਹ ਤੋਂ

ਸੰਗਰੂਰ, 27 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) – ਜ਼ਿਲ੍ਹਾ ਸੰਗਰੂਰ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 29 ਸਤੰਬਰ ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਨਿਰਧਾਰਤ ਸਥਾਨਾਂ ਉੱਤੇ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ, ਸੰਗਰੂਰ ਨਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਤੈਅ ਕੀਤੇ ਗਏ ਸਥਾਨਾਂ ਉੱਤੇ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 28-09-2026
ਸੰਗਰੂਰ, 27 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) – ਜ਼ਿਲ੍ਹਾ ਸੰਗਰੂਰ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 29 ਸਤੰਬਰ ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਨਿਰਧਾਰਤ ਸਥਾਨਾਂ ਉੱਤੇ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ, ਸੰਗਰੂਰ ਨਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਤੈਅ ਕੀਤੇ ਗਏ ਸਥਾਨਾਂ ਉੱਤੇ ਕਰਵਾਏ ਜਾਣਗੇ। ਆਰਚਰੀ ਜੀ.ਸੀ.ਐਮ ਕਾਨਵੈਂਟ ਸਕੂਲ, ਕੜਿਆਲ (ਦਿੜ੍ਹਬਾ) ਵਿਖੇ 29 ਸਤੰਬਰ ਤੋਂ ਸ਼ੁਰੂ ਹੋ ਕੇ 30 ਸਤੰਬਰ ਤੱਕ, ਸਾਈ ਸੈਂਟਰ ਮਸਤੁਆਣਾ ਸਾਹਿਬ ਵਿਖੇ ਹਾਕੀ 1 ਤੋਂ 3 ਅਕਤੂਬਰ ਤਕ ਅਤੇ ਬਾਕਸਿੰਗ 1 ਤੋਂ 5 ਅਕਤੂਬਰ ਤਕ ਕਰਵਾਈ ਜਾਣੀ ਹੈ। ਲਾਅਨ ਟੈਨਿਸ ਰਣਬੀਰ ਕਲੱਬ, ਸੰਗਰੂਰ ਵਿਖੇ 29 ਅਗਸਤ ਤੋਂ 1 ਅਕਤੂਬਰ ਤੱਕ, ਚੈੱਸ ਅਗਰਵਾਲ ਧਰਮਸ਼ਾਲਾ, ਸੁਨਾਮੀ ਗੇਟ, ਨੇੜੇ ਵੱਡਾ ਚੌਕ, (ਸੰਗਰੂਰ) ਵਿਖੇ 29 ਸਤੰਬਰ ਤੋਂ 1 ਅਕਤੂਬਰ ਤਕ , ਫੁਟਬਾਲ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਵਿਖੇ 29 ਸਤੰਬਰ ਤੋਂ 5 ਅਕਤੂਬਰ ਤਕ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਅਥਲੈਟਿਕਸ, ਬਾਸਕਿਟਬਾਲ, ਕਿੱਕ ਬਾਕਸਿੰਗ, ਬੈਡਮਿੰਟਨ, ਟੇਬਲ ਟੈਨਿਸ , ਕੁਸ਼ਤੀ, ਜੂਡੋ 1 ਤੋਂ 5 ਅਕਤੂਬਰ ਤਕ ਅਤੇ ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ 2 ਤੋਂ 5 ਅਕਤੂਬਰ ਤਕ, ਸਾਫਟਬਾਲ 2 ਤੋਂ 4 ਅਕਤੂਬਰ ਤੱਕ, ਰੋਲਰ ਸਕੇਟਿੰਗ (ਹਾਕੀ ਕੁਆਰਡਜ਼) 4 ਤੋਂ 5 ਅਕਤੂਬਰ ਤੱਕ ਅਤੇ ਤੈਰਾਕੀ 30 ਸਤੰਬਰ ਤੋਂ 1 ਅਕਤੂਬਰ ਤਕ ਕਰਵਾਈ ਜਾ ਰਹੀ ਹੈ। ਟੈਨਿਸ ਬਾਲ ਕ੍ਰਿਕਟ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ 30 ਸਤੰਬਰ ਤੋਂ 4 ਅਕਤੂਬਰ ਤੋਂ ਤਕ, ਸ਼ਹੀਦ ਊਧਮ ਸਿੰਘ ਸ.ਸ.ਸ. ਸੁਨਾਮ ਵਿਖੇ ਵੇਟਲਿਫਟਿੰਗ 1 ਤੋਂ 2 ਅਕਤੂਬ ਤਕ ਅਤੇ ਪਾਵਰਲਿਫਟਿੰਗ 3 ਤੋਂ 4 ਅਕਤੂਬਰ ਤਕ, ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਗੱਤਕਾ 1 ਤੋਂ 5 ਅਕਤੂਬਰ ਅਤੇ ਖੋਹ ਖੋਹ 1 ਤੋਂ 4 ਅਕਤੂਬਰ ਤਕ, ਕਬੱਡੀ ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ 1 ਤੋਂ 5 ਅਕਤੂਬਰ ਤਕ ਪੁਲਿਸ ਲਾਈਨ ਸੰਗਰੂਰ ਵਿਖੇ ਰੋਲਰ ਸਕੇਟਿੰਗ (ਸਪੀਡ ) 1 ਤੋਂ 4 ਅਕਤੂਬਰ ਅਤੇ ਸ਼ੂਟਿੰਗ 1 ਤੋਂ 4 ਅਕਤੂਬਰ ਤੱਕ , ਸ: ਕਰਤਾਰ ਸਿੰਘ ਦਰਵੇਸ਼ (ਸਕੂਲ ਆਫ ਐਮੀਨੈਂਸ) ਰਾਜ ਹਾਈ ਸਕੂਲ ਸੰਗਰੂਰ ਨੈੱਟਬਾਲ 2 ਤੋਂ 5 ਅਕਤੂਬਰ ਤੱਕ ਅਤੇ ਹੈਂਡਬਾਲ 1 ਤੋਂ 5 ਅਕਤੂਬਰ ਤੱਕ, ਪ੍ਰੇਮ ਸਭਾ ਸ.ਸ. ਸਕੂਲ ਸੰਗਰੂਰ ਵਿਖੇ ਫੈਨਸਿੰਗ 3 ਤੋਂ 5 ਅਕਤੂਬਰ ਤੱਕ ਹੋਣਗੇ। ਇਸ ਤੋਂ ਇਲਾਵਾ ਜਿਮਨਾਸਟਿਕਸ, ਰੋਇੰਗ, ਸਾਈਕਲਿੰਗ, ਕਰਾਟੇ, ਕੈਕਿੰਗ ਕੈਨੋਇੰਗ, ਵੂਸ਼ੋ, ਘੋੜਸਵਾਰੀ, ਤਾਈਕਵਾਂਡੋ, ਬੇਸਬਾਲ ਖੇਡਾਂ ਦੇ ਟ੍ਰਾਇਲ 7 ਤੋਂ 8 ਅਕਤੂਬਰ ਨੂੰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਅਤੇ ਰਗਬੀ ਦੇ ਟ੍ਰਾਇਲ 7 ਤੋ 8 ਅਕਤੂਬਰ ਨੂੰ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਵਿਖੇ ਲਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਹਰ ਮਹੀਨੇ ਡੇਢ ਲੱਖ ਸੈਨੇਟਰੀ ਪੈਡ ਮੁਫ਼ਤ ਵੰਡੇਗੀ ‘ਉਮੀਦ’- ਅਰਵਿੰਦ ਖੰਨਾ ਅਗਲੀ ਖ਼ਬਰ ਧੂਰੀ ਫੇਰੀ ਦੌਰਾਨ ਬਿੱਟੂ ਅਤੇ ਮਿਸ਼ਰਾ ਭਾਜਪਾ ਆਗੂ ਜੱਗਾ ਦੇ ਗ੍ਰਹਿ ਵਿਖੇ ਪਹੁੰਚੇ
Ad Position 24