27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕਰਨਵੀਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਪ੍ਰੀਖਿਆ ’ਚ ਦੇਸ਼ ਭਰ ’ਚੋਂ ਪ੍ਰਾਪਤ ਕੀਤਾ ਦੂਜਾ ਸਥਾਨ

ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਕੰਬਾਈਨਡ ਗ੍ਰੈਜੂਏਟ ਲੈਵਲ ਪ੍ਰੀਖਿਆ 2025 ਜਿਸ ’ਚ ਦੇਸ਼ ਭਰ ’ਚੋਂ 28 ਲੱਖ ਦੇ ਕਰੀਬ ਪ੍ਰੀਖਿਆਰਥੀਆ ਨੇ ਹਿੱਸਾ ਲਿਆ, ’ਚੋਂ ਪੂਰੇ ਭਾਰਤ ’ਚੋਂ 16ਵੀਂ ਅਤੇ ਇਨਕਮ ਟੈਕਸ ਇੰਸਪੈਕਟਰ ਸ਼੍ਰੇਣੀ ’ਚੋਂ ਭਾਰਤ ’ਚ ਦੂਜੀ ਪੁਜੀਸ਼ਨ ਹਾਸਲ ਕਰ ਕੇ ਕਰਣਵੀਰ ਜੋ ਕਿ ਸੇਵਾਮੁਕਤ ਸੀਨੀਅਰ ਬੈਂਕ ਅਧਿਕਾਰੀ ਤੇ ਉੱਘੇ ਟ੍ਰੇਡ ਯੂਨੀਅਨ ਆਗੂ ਪਾਲੀ ਰਾਮ ਬਾਂਸਲ ਅਤੇ ਸੇਵਾਮੁਕਤ ਅਧਿਆਪਕਾ ਰਾਜ ਰਾਣੀ ਦੇ ਸਪੁੱਤਰ ਹਨ ਨੇ ਸੰਗਰੂਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨੀ ਅਮ੍ਰਿਤਸਰ ਵਿਖੇ ਆਯੋਜਿਤ ਕੀਤੇ ਰੁਜਗਾਰ ਮੇਲੇ ’ਚ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ।

Ad Position 21
No active advertisement
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਨਿਯੁਕਤੀ ਪੱਤਰ ਪ੍ਰਾਪਤ ਕਰਦੇ ਕਰਨਵੀਰ। ਤਸਵੀਰ - ਮੁਕੇਸ਼ ਕੁਮਾਰ 28-09-2026
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਕੰਬਾਈਨਡ ਗ੍ਰੈਜੂਏਟ ਲੈਵਲ ਪ੍ਰੀਖਿਆ 2025 ਜਿਸ ’ਚ ਦੇਸ਼ ਭਰ ’ਚੋਂ 28 ਲੱਖ ਦੇ ਕਰੀਬ ਪ੍ਰੀਖਿਆਰਥੀਆ ਨੇ ਹਿੱਸਾ ਲਿਆ, ’ਚੋਂ ਪੂਰੇ ਭਾਰਤ ’ਚੋਂ 16ਵੀਂ ਅਤੇ ਇਨਕਮ ਟੈਕਸ ਇੰਸਪੈਕਟਰ ਸ਼੍ਰੇਣੀ ’ਚੋਂ ਭਾਰਤ ’ਚ ਦੂਜੀ ਪੁਜੀਸ਼ਨ ਹਾਸਲ ਕਰ ਕੇ ਕਰਣਵੀਰ ਜੋ ਕਿ ਸੇਵਾਮੁਕਤ ਸੀਨੀਅਰ ਬੈਂਕ ਅਧਿਕਾਰੀ ਤੇ ਉੱਘੇ ਟ੍ਰੇਡ ਯੂਨੀਅਨ ਆਗੂ ਪਾਲੀ ਰਾਮ ਬਾਂਸਲ ਅਤੇ ਸੇਵਾਮੁਕਤ ਅਧਿਆਪਕਾ ਰਾਜ ਰਾਣੀ ਦੇ ਸਪੁੱਤਰ ਹਨ ਨੇ ਸੰਗਰੂਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨੀ ਅਮ੍ਰਿਤਸਰ ਵਿਖੇ ਆਯੋਜਿਤ ਕੀਤੇ ਰੁਜਗਾਰ ਮੇਲੇ ’ਚ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ। ਨਿਯੁਕਤੀ ਉਪਰੰਤ ਕਰਣਵੀਰ ਨੇ ਸੰਗਰੂਰ ਵਿਖੇ ਅਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਿਨਟ ਮੰਤਰੀ ਅਮਨ ਅਰੋੜਾ, ਕੈਬਿਨਟ ਮੰਤਰੀ ਬਰਿੰਦਰ ਗੋਇਲ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ, ਸੈਕਟਰੀ ਸ਼ੀਸ਼ਨ ਕੁਮਾਰ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ, ਸਾਬਕਾ ਪ੍ਰਧਾਨ ਵਿਜੇ ਗੁਪਤਾ, ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਇਤਿਹਾਸਕਾਰ ਰਾਜੀਵ ਜਿੰਦਲ, ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਸੀਨੀਅਰ ਸਿਟੀਜਨ ਸੰਸਥਾ ਵਲੋਂ ਨਰਵਿੰਦਰ ਕੌਸ਼ਲ ਤੇ ਜਗਜੀਤ ਸਿੰਘ, ਸਹਿਕਾਰਤਾ ਵਿਭਾਗ ਦੇ ਡਾਇਰੈਕਟਰ ਅਮਰਜੀਤ ਸਿੰਘ ਟੀਟੂ, ਸਮਾਜ ਸੇਵੀ ਏ.ਪੀ. ਸਿੰਘ ਤੇ ਹੋਰਨਾਂ ਨੇ ਬਾਂਸਲ ਪਰਿਵਾਰ ਨੂੰ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਪਿੰਡ ਸਤੌਜ ਦੇ ਲੋਕਾਂ ਨੇ ‘ਵਾਰਿਸ ਪੰਜਾਬ ਦੇ’ ਪਾਰਟੀ ਦਾ ਲੜ ਫੜਿਆ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਅੱਗ
Ad Position 24