30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੁਕਾਨਦਾਰਾਂ ਨੇ ਸ਼ਹਿਰ ਵਿਚ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਪ੍ਰਗਟਾਈ ਚਿੰਤਾ

ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) -ਰਿਟੇਲ ਕਰਿਆਣਾ ਮਰਚੈਂਟਸ ਐਸ਼ੋਸ਼ੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਕਾਰਜਕਾਰਨੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਪ੍ਰਵੇਸ਼ ਕੁਮਾਰ ਕਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਵਿਚ ਸੁਨਾਮ ਸ਼ਹਿਰ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਪੁਲਿਸ ਗਸਤ ਵਧਾਉਣ ਦੀ ਮੰਗ ਅਤੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਚੌਂਕੀਦਾਰ ਰੱਖਣ ਦੀ ਅਪੀਲ ਕੀਤੀ ਗਈ।

Ad Position 21
No active advertisement
ਪ੍ਰਵੇਸ਼ ਕੁਮਾਰ ਕਾਂਸਲ 30-09-2026
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) -ਰਿਟੇਲ ਕਰਿਆਣਾ ਮਰਚੈਂਟਸ ਐਸ਼ੋਸ਼ੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਕਾਰਜਕਾਰਨੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਪ੍ਰਵੇਸ਼ ਕੁਮਾਰ ਕਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਵਿਚ ਸੁਨਾਮ ਸ਼ਹਿਰ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਪੁਲਿਸ ਗਸਤ ਵਧਾਉਣ ਦੀ ਮੰਗ ਅਤੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਚੌਂਕੀਦਾਰ ਰੱਖਣ ਦੀ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਡਿਜੀਟਲ ਭੁਗਤਾਨ ਤੇ ਸਰਕਾਰ ਵਲੋਂ ਲਾਏ ਗਏ ਚਾਰਜ ਵਾਪਸ ਲੈਣ ਦੀ ਮੰਗ ਕੀਤੀ ਗਈ ਕਿਉਂਕਿ ਦੁਕਾਰਦਾਰ ਪਹਿਲਾਂ ਹੀ ਬਹੁਤ ਹੀ ਬਹੁਤ ਘੱਟ ਮੁਨਾਫੇ ਨਾਲ਼ ਕਾਰੋਬਾਰ ਕਰ ਰਹੇ ਹਨ ਅਤੇ ਡਿਜੀਟਲ ਭੁਗਤਾਨ ਕਾਰਨ ਦੁਕਾਨਦਾਰਾਂ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਟਰੇਡ ਬੋਰਡ ਦੇ ਮੈਂਬਰ ਅਜੇ ਜਿੰਦਲ ਮਸਤਾਨੀ ਅਤੇ ਰਾਕੇਸ਼ ਕੁਮਾਰ ਕੇਸੀ ਨੇ ਦੁਕਾਨਦਾਰਾਂ ਤੋਂ ਸੀਵਰੇਜ, ਪਾਣੀ, ਅਤੇ ਬਿਜਲੀ ਸਮੱਸਿਆ ਤੋਂ ਜਾਣੂ ਹੁੰਦਿਆਂ ਤਿਉਹਾਰਾਂ ਨੂੰ ਦੇਖਦੇ ਹੋਏ ਦੁਕਾਨਾਂ ਤੇ ਸਾਫ ਸਫਾਈ ਰੱਖਣ ਅਤੇ ਸਾਫ ਸੁਥਰਾ ਮਾਲ ਵੇਚਣ ਦਾ ਸੁਝਾਅ ਦਿੱਤਾ। ਇਸ ਮੌਕੇ ਮੰਗਤ ਰਾਏ, ਹਰੀਸ਼ ਕੁਮਾਰ ਬਾਂਸਲ, ਜੋਨੀ, ਮਨੋਜ ਕੁਮਾਰ, ਰਤਨ ਕੁਮਾਰ, ਕ੍ਰਿਸ਼ਨ ਚੰਦ,ਯਸਪਾਲ,ਦੌਲਤ ਕੁਮਾਰ ਮਿੰਟਾ, ਦੀਪਕ ਕੁਮਾਰ ਅਤੇ ਸੰਜੀਵ ਅਰੋੜਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਲਬਾਰ ਸਿੰਘ ਚੱਠੇ ਸੇਖਵਾਂ ਇਪਟਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਐਸ.ਯੂ.ਐਸ. ਸਕੂਲ ਮਹਿਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ
Ad Position 24