ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਸੁਰਜੀਤ ਸਿੰਘ ਦੀ ਜਿੱਤ ਨਾਲ ਸੰਗਰੂਰ ’ਚ ਖ਼ੁਸ਼ੀ ਦੀ ਲਹਿਰ
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਸੁਰਜੀਤ ਸਿੰਘ ਵਲੋਂ 2986 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੇ ਜਾਣ ’ਤੇ ਸੰਗਰੂਰ ’ਚ ਖ਼ੁਸ਼ੀ ਦੀ ਲਹਿਰ ਹੈ । ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਮੁਲਾਜ਼ਮ ਆਗੂ ਫਕੀਰ ਸਿੰਘ ਟਿੱਬਾ, ਮੁਲਾਜ਼ਮ ਆਗੂ ਬੱਗਾ ਸਿੰਘ ਮੁਲਾਜ਼ਮ ਆਗੂ ਮਾਲਵਿੰਦਰ ਸਿੰਘ, ਸਤਵੰਤ ਸਿੰਘ ਆਲਮਪੁਰ, ਬਾਰਾ ਸਿੰਘ, ਸੁਰੇਸ਼ ਕਾਂਸਲ, ਰਾਮ ਸਿੰਘ, ਹਰੀ ਦਾਸ, ਸਰਬਜੀਤ ਸਿੰਘ ਪੁੰਨਾਵਾਲ, ਹਰਦੀਪ ਸਿੰਘ, ਮਨਪ੍ਰੀਤ ਸਿੰਘ ਟਿੱਬਾ, ਨੂਰ ਮੁਹੰਮਦ, ਹਰਜੀਤ ਗਲਵੱਟੀ, ਨਿਸ਼ਾਨ ਸਿੰਘ, ਬਲਦੇਵ ਸਿੰਘ ਲਤਾਲਾ, ਹਰਬੰਸ ਸਿੰਘ ਕੁੱਪ ਕਲਾਂ , ਕਮਲ ਜੈਨ, ਹਰਕੀਰਤ ਸਿੰਘ, ਵੀਰ ਸਿੰਘ, ਬਲਦੇਵ ਸਿੰਘ ਬਡਰੁੱਖਾਂ, ਹੁਸ਼ਿਆਰ ਸਿੰਘ, ਸਿਰਾਜੂਦੀਨ, ਮੁਹੰਮਦ ਸ਼ਰੀਫ ਅਤੇ ਹੋਰ ਵੱਡੀ ਗਿਣਤੀ ’ਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਅਧਿਆਪਕਾਂ ਨੇ ਸੁਰਜੀਤ ਸਿੰਘ ਦੀ ਜਿੱਤ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਲਗਾਤਾਰ ਮੁਲਾਜ਼ਮ ਵਰਗ, ਮਜ਼ਦੂਰਾਂ, ਕਿਸਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ ਹਨ।