ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ
ਮੂਨਕ, 5 ਅਕਤੂਬਰ (ਅਜੀਤ ਪ੍ਰਤੀਨਿਧ)-ਪੀ. ਡਬਲਯੂ.
ਮੂਨਕ, 5 ਅਕਤੂਬਰ (ਅਜੀਤ ਪ੍ਰਤੀਨਿਧ)-ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਬ੍ਰਾਂਚ ਮੂਨਕ/ਲਹਿਰਾ ਵਲੋਂ ਅੱਜ ਐੱਸ.ਡੀ. ਓ.ਵਾਟਰ ਸਪਲਾਈ ਤੇ ਸ਼ੈਨੀਟੇਸਨ ਦੇ ਦਫ਼ਤਰ ਮੂਨਕ ਵਿਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬ੍ਰਾਂਚ ਪ੍ਰਧਾਨ ਭੋਲਾ ਸਿੰਘ ਭੱਠਲ ਤੇ ਜਨਰਲ ਸਕੱਤਰ ਸੁਖਪਾਲ ਸਿੰਘ ਪਾਲੀ ਨੇ ਕਿਹਾ ਕਿ ਵਰਕਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਇਸ ਸਬੰਧੀ ਬਹੁਤ ਵਾਰ ਲਿਖਤੀ ਤੇ ਜ਼ੁਬਾਨੀ ਇਸ ਦਫ਼ਤਰ ਨੂੰ ਬੇਨਤੀ ਕੀਤੀ ਪਰ ਐੱਸ. ਡੀ. ਓ. ਦੇ ਕੰਨ ਤੇ ਜੂੰ ਨਹੀਂ ਸਰਕੀ। ਮਿੰਟੂ ਗੁਰਨੇ ਤੇ ਅਵਤਾਰ ਸਿੰਘ ਕਰੌਂਦਾ ਨੇ ਕਿਹਾ ਕਿ ਚੌਥੇ ਦਰਜੇ ਤੋਂ ਜੂਨੀਅਰ ਟੈਕਨੀਸ਼ੀਅਨ ਪਰਮੋਟ ਹੋਏ ਸਾਥੀਆਂ ਨੂੰ ਅਜੇ ਤੱਕ ਵਾਟਰ ਸਪਲਾਈ ਸਕੀਮਾਂ ’ਤੇ ਨਹੀਂ ਲਗਾਇਆ ਗਿਆ ਤੇ ਨਾ ਉਹਨਾਂ ਦੀਆਂ ਬਣਦੀਆਂ ਪੋਸਟਾਂ ਮੁਤਾਬਿਕ ਡਿਊਟੀ ’ਤੇ ਲਗਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਸਕੀਮ ਤੇ ਲੋੜੀਂਦਾ ਸਮਾਨ ਨਹੀਂ ਹੈ, ਇੱਥੋਂ ਤੱਕ ਨਿਗਾਰ ਆ ਗਿਆ ਕਿ ਵਾਟਰ ਸਪਲਾਈ ਸਕੀਮਾਂ ਤੇ ਪੇਚਕਸ ਪਲਾਸ ਤੇ ਕਸੀਆਂ ਖੁਰਪੇ ਵੀ ਉਪਲੱਬਧ ਨਹੀਂ । ਰੋਸ ਧਰਨੇ ’ਚ ਵਿਸ਼ੇਸ਼ ਤੌਰ ਿਤੇ ਪਹੁੰਚੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਤੇ ਪੈਨਸ਼ਨਰ ਆਗੂ ਛੱਜੂਰਾਮ ਸ਼ਰਮਾ ਮਨਿਆਣਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਉੱਪ ਮੰਡਲ ਇੰਜੀਨੀਅਰ ਵਲੋਂ ਦਫ਼ਤਰ ਤੇ ਕਰਵਾਇਆ ਜਾ ਰਿਹਾ ਨਾਜਾਇਜ਼ ਕਬਜਾ ਤੇ ਦਰੱਖਤਾਂ ਨੂੰ ਮਿਲੀਭੁਗਤ ਨਾਲ ਵਢਾਉਣ ਦੀ ਜਥੇਬੰਦੀਆਂ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਚੁੱਪ ਨਹੀਂ ਬੈਠਣਗੀਆਂ। ਇਨ੍ਹਾਂ ਤੋਂ ਇਲਾਵਾ ਬਾਵਾ ਸਿੰਘ ਗਾਗਾ, ਬਾਵਾ ਸਿੰਘ ਲਹਿਰਾ, ਮੇਜਰ ਭੁਟਾਲ, ਕਾਕਾ ਸਿੰਘ ਮੂਨਕ.ਸੋਮਦੱਤ, ਤਰਸੇਮ ਛਾਜਲੀ, ਸੁਖਵਿੰਦਰ ਮਨਿਆਣਾ, ਗੁਰਸ਼ੇਰ ਖੋਖਰ, ਮੁਕੇਸ, ਭੋਲਾ ਲਹਿਰਾ ਹਰਦੇਵ ਹਰਿਆਊ ਆਦਿ ਸਾਥੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ।