06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਨਵ-ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਾ ਤਾਜਪੋਸ਼ੀ ਸਮਾਰੋਹ ਹੋਇਆ

ਅਹਿਮਦਗੜ੍ਹ, 5 ਅਕਤੂਬਰ (ਸੁਖਜੀਤ ਸਿੰਘ ਖੇੜਾ/ਰਵਿੰਦਰਪੁਰੀ)- ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਨਵ-ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਨੇ ਵਿਧਾਇਕ ਅਮਰਗੜ੍ਹ ਪੋ੍: ਜਸਵੰਤ ਸਿੰਘ ਗੱਜਣਮਾਜਰਾ ਦੀ ਹਾਜ਼ਰੀ ’ਚ ਅਹੁਦਾ ਸੰਭਾਲ ਲਿਆ । ਮਾਰਕਿਟ ਕਮੇਟੀ ਅਹਿਮਦਗੜ੍ਹ ਵਿਖੇ ਪੁਰਾਣੀ ਦਾਣਾ ਮੰਡੀ ’ਚ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 06-10-2026
ਅਹਿਮਦਗੜ੍ਹ, 5 ਅਕਤੂਬਰ (ਸੁਖਜੀਤ ਸਿੰਘ ਖੇੜਾ/ਰਵਿੰਦਰਪੁਰੀ)- ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਨਵ-ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਨੇ ਵਿਧਾਇਕ ਅਮਰਗੜ੍ਹ ਪੋ੍: ਜਸਵੰਤ ਸਿੰਘ ਗੱਜਣਮਾਜਰਾ ਦੀ ਹਾਜ਼ਰੀ ’ਚ ਅਹੁਦਾ ਸੰਭਾਲ ਲਿਆ । ਮਾਰਕਿਟ ਕਮੇਟੀ ਅਹਿਮਦਗੜ੍ਹ ਵਿਖੇ ਪੁਰਾਣੀ ਦਾਣਾ ਮੰਡੀ ’ਚ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਨਗਰ ਕੌਂਸਲ ਪ੍ਧਾਨ ਕਮਲਜੀਤ ਸਿੰਘ ਉਭੀ, ਕੌਂਸਲਰ ਮਹਿੰਦਰ ਸਿੰਘ ਬਿੱਲੂ ਮਾਜਰੀ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਮਨੋਜ ਸ਼ਰਮਾ, ਚੇਅਰਮੈਨ ਬਲਦੇਵ ਰਾਜ ਮਲੌਦ, ਅਕਾਲੀ ਆਗੂ ਜਸਵੀਰ ਸਿੰਘ ਦਿਓਲ, ਵਰਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ, ਸੁਰਿੰਦਰ ਕੁਰੜ, ਟਰੱਕ ਯੁਨੀਅਨ ਪ੍ਧਾਨ ਮਨਿੰਦਰਪਾਲ ਸਿੰਘ, ਅਕਾਲੀ ਆਗੂ ਅਮਰਿੰਦਰ ਸਿੰਘ ਬਬਲੂ, ਬਲਜਿੰਦਰ ਸਿੰਘ, ਗੁਰਵਿੰਦਰ ਗੋਰਖਾ, ਜਤਿੰਦਰ ਕੁਮਾਰ ਭੋਲਾ, ਆੜਤੀ ਕੁਲਦੀਪ ਸਿੰਘ ਛੰਨਾ, ਰਵਿੰਦਰ ਸਿੰਘ ਲਤਾਲਾ, ਸਰਬਜੀਤ ਸਿੰਘ ਬੋਪਾਰਾਏ, ਜਗਦੇਵ ਸਿੰਘ ਬੋਪਾਰਾਏ ਪੰਚ-ਸਰਪੰਚ, ਆੜ੍ਹਤੀ ਭਾਈਚਾਰਾ ਅਤੇ ਵਿਭਾਗੀ ਨੁਮਾਇੰਦੇ ਹਾਜ਼ਰ ਸਨ। ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਨੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਾਰਟੀ ਇਮਾਨਦਾਰ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ। ਇਸ ਮੌਕੇ ਅਵੀ ਗੱਜਣਮਾਜਰਾ, ਵਿਜੇ ਰੋਡਾ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਾਜੀ ਸਮਸ਼ਾਦ ਅਲੀ, ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਪ੍ਧਾਨ ਬਘੇਲ ਸਿੰਘ ਉਭੀ, ਸ਼ੰਕਰ ਦੱਤ ਪਾਠਕ, ਕੌਂਸਲਰ ਸੰਜੇ ਸੂਦ, ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ, ਰਵਿੰਦਰ ਪੁਰੀ, ਬਨੀ ਢਿੱਲੋਂ, ਅਕਰਮ ਖਾਂ ਦਹਿਲੀਜ਼, ਨਛੱਤਰ ਸਿੰਘ ਦਹਿਲੀਜ਼, ਮੇਹਰ ਸਿੰਘ ਦਹਿਲੀਜ, ਸੰਦੀਪ ਸਿੰਘ ਦਹਿਲੀਜ, ਸਾਬਕਾ ਸਰਪੰਚ ਸਵਰਨ ਮੋਮਨਾਬਾਦ, ਬਹਾਦਰ ਮੋਮਨਾਬਾਦ, ਰਮਜਾਨ ਮੁਹੰਮਦ ਦਹਿਲੀਜ਼, ਸਿੰਦਰ ਸਿੰਘ ਮਹੇਰਨਾ, ਅਕਬਰ ਖਾਨ ਨੰਬਰਦਾਰ, ਸੁਲਤਾਨ ਖਾਂ ਨੰਬਰਦਾਰ, ਗੁਰਦੇਵ ਸਿੰਘ ਫੱਲੇਵਾਲ, ਕਾਲਾ ਖਾਂ, ਗੁਰਮੁਖ ਸਿੰਘ, ਜਿੰਦਰਪਾਲ ਦਹਿਲੀਜ਼, ਮਨਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਰਤਮਾਨ ’ਚ ਜਿਊਣਾ ਹੀ ਜੀਵਨ ਨੂੰ ਅਨੰਦਿਤ ਬਣਾਉਂਦਾ ਹੈ - ਡਾ. ਰਾਕੇਸ਼ ਸ਼ਰਮਾ ਅਗਲੀ ਖ਼ਬਰ ਵਿੱਤ ਮੰਤਰੀ ਨੇ ਦਿੜ੍ਹਬਾ ਹਲਕੇ ਦੇ ਪੰਜ ਪਿੰਡਾਂ ਦੇ ਵਿਕਾਸ ਲਈ 1 ਕਰੋੜ 18 ਲੱਖ ਰੁਪਏ ਦੇ ਚੈੱਕ ਵੰਡੇ
Ad Position 24