06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਰਸ਼ੋਤਮ ਸਿੰਗਲਾ ਚੇਅਰਮੈਨ ਤੇ ਦੀਪਕ ਬਾਂਸਲ ਪ੍ਰਧਾਨ ਚੁਣੇ

ਮੂਨਕ, 5 ਸਤੰਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਆੜ੍ਹਤੀ ਐਸੋਸੀਏਸ਼ਨ ਮੂਨਕ ਦੀ ਅਹਿਮ ਮੀਟਿੰਗ ਸਾਬਕਾ ਪ੍ਰਧਾਨ ਰਾਜ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਨਵੀਂ ਟੀਮ ਦੀ ਦੋ ਸਾਲਾਂ ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ।

Ad Position 21
No active advertisement
ਨਵਨਿਯੁਕਤ ਪ੍ਰਧਾਨ ਦੀਪਕ ਕੁਮਾਰ ਬਾਂਸਲ ਅਤੇ ਚੇਅਰਮੈਨ ਪਰਸ਼ੋਤਮ ਸਿੰਗਲਾ, ਮੈਂਬਰਾਨ ਤੇ ਆੜ੍ਹਤੀ। ਤਸਵੀਰ ਕੇਵਲ ਸਿੰਗਲਾ 06-10-2026
ਮੂਨਕ, 5 ਸਤੰਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਆੜ੍ਹਤੀ ਐਸੋਸੀਏਸ਼ਨ ਮੂਨਕ ਦੀ ਅਹਿਮ ਮੀਟਿੰਗ ਸਾਬਕਾ ਪ੍ਰਧਾਨ ਰਾਜ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਨਵੀਂ ਟੀਮ ਦੀ ਦੋ ਸਾਲਾਂ ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ। ਸੂਬਾ ਸਕੱਤਰ ਪਰਸ਼ੋਤਮ ਸਿੰਗਲਾ ਨੂੰ ਚੇਅਰਮੈਨ ਅਤੇ ਦੀਪਕ ਕੁਮਾਰ ਬਾਂਸਲ ਉਰਫ਼ ਦੀਪਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਧਰਮਪਾਲ ਸਿੰਗਲਾ ਨੂੰ ਖ਼ਜ਼ਾਨਚੀ ਅਤੇ ਅਸ਼ੀਸ਼ ਕੁਮਾਰ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਰਾਜ ਕੁਮਾਰ ਗੋਇਲ, ਦੀਪਕ ਸਿੰਗਲਾ ਸਾਬਕਾ ਵਾਈਸ ਚੇਅਰਮੈਨ, ਲੇਖ ਰਾਮ ਸਿੰਗਲਾ, ਵਿਕਰਮ ਸਿੰਘ ਅਤੇ ਰਾਜੇਸ਼ ਕੁਮਾਰ ਗਰਗ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਦੀਪਕ ਕੁਮਾਰ ਬਾਂਸਲ ਨੇ ਆੜ੍ਹਤੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਐਸੋਸੀਏਸ਼ਨ ਦੀ ਪਹਿਲੀ ਤਰਜੀਹ ਹੋਵੇਗੀ । ਮੀਟਿੰਗ ਵਿੱਚ ਆੜ੍ਹਤੀਆਂ ਵਲੋਂ ਇੱਕ ਅਹਿਮ ਤੇ ਸਖ਼ਤ ਫ਼ੈਸਲਾ ਵੀ ਸਰਬਸੰਮਤੀ ਨਾਲ ਲਿਆ ਗਿਆ। ਫ਼ੈਸਲੇ ਅਨੁਸਾਰ ਮੂਨਕ ਅਨਾਜ ਮੰਡੀ ਦਾ ਕੋਈ ਵੀ ਆੜ੍ਹਤੀਆ ਹਰਿਆਣਾ ਦੇ ਕਿਸਾਨਾਂ ਦਾ ਝੋਨਾ ਨਹੀਂ ਵੇਚੇਗਾ। ਜੇਕਰ ਕੋਈ ਆੜ੍ਹਤੀਆ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਐਸੋਸੀਏਸ਼ਨ ਵਲੋਂ ਉਸ ’ਤੇ 21 ਹਜ਼ਾਰ ਰੁਪਏ ਪ੍ਰਤੀ ਟਰਾਲੀ ਜੁਰਮਾਨਾ ਲਗਾਇਆ ਜਾਵੇਗਾ। ਚੇਅਰਮੈਨ ਪਰਸ਼ੋਤਮ ਸਿੰਗਲਾ ਅਤੇ ਪ੍ਰਧਾਨ ਦੀਪਕ ਬਾਂਸਲ ਨੇ ਕਿਹਾ ਕਿ ਮੂਨਕ ਸਰਹੱਦੀ ਮੰਡੀ ਹੋਣ ਕਾਰਨ ਇਹ ਫ਼ੈਸਲਾ ਸਥਾਨਕ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ – ਮੰਗਵਾਲ ਅਗਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਮੁੱਖ ਬੁਲਾਰਾ ਬਣਨ ’ਤੇ ਨਰਿੰਦਰਪਾਲ ਸਿੰਘ ਛੰਨਾ ਸਨਮਾਨਿਤ
Ad Position 24