06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਾਲਾਨਾ ਖੇਡ ਸਮਾਗਮ ਕਰਵਾਇਆ

ਮੂਨਕ, 5 ਅਕਤੂਬਰ (ਭਾਰਦਵਾਜ, ਸਿੰਗਲਾ, ਮਦਾਨ)- ਪੀ. ਐਮ.

Ad Position 21
No active advertisement
ਅਜੀਤ ਡੈਸਕ 06-10-2026
ਮੂਨਕ, 5 ਅਕਤੂਬਰ (ਭਾਰਦਵਾਜ, ਸਿੰਗਲਾ, ਮਦਾਨ)- ਪੀ.ਐਮ.ਸ਼੍ਰੀ.ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿਖੇ ਸਾਲਾਨਾ ਖੇਡ ਸਮਾਗਮ ਪ੍ਰਿੰਸੀਪਲ ਸੰਦੀਪ ਸਿੰਘ, ਚੇਅਰਮੈਨ ਗੁਰਜੰਟ ਸਿੰਘ ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਮੌਕੇ ਅਰੁਣ ਗਰਗ ਬਲਾਕ ਨੋਡਲ ਅਫ਼ਸਰ ਮੂਨਕ ਅਤੇ ਐਸ.ਐਚ.ਓ. ਮੂਨਕ ਵਿਨੋਦ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਖੇਡਾਂ ਦੀ ਸ਼ੁਰੂਆਤ ਮਾਰਚ ਪਾਸਟ, ਮਸ਼ਾਲ ਦੀ ਰਸਮ ਅਤੇ ਕਬੂਤਰ ਉਡਾ ਕੇ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਨੈਸ਼ਨਲ ਪੱਧਰ ਲਈ ਚੁਣੇ ਅਤੇ ਸਟੇਟ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਮੂਨਕ ਦੇ ਬਾਜ਼ਾਰ ਵਿੱਚ ਰੈਲੀ ਕੱਢੀ ਗਈ। ਖੇਡਾਂ ਦੌਰਾਨ ਸਕੂਲ ਦੇ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੁਜਰੀ ਤੇ ਮਾਈ ਭਾਗੋ ਹਾਊਸ ਵਿਚਕਾਰ ਇੰਟਰ-ਹਾਊਸ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਰੱਸਾਕਸ਼ੀ, ਹਾਈ ਜੰਪ, ਲੌਂਗ ਜੰਪ, 50 ਮੀਟਰ ਦੌੜ, ਰਿਲੇਅ ਰੇਸ ਅਤੇ ਸ਼ਾਟ ਪੁੱਟ ਆਦਿ ਮੁਕਾਬਲਿਆਂ ਵਿੱਚ ਵਿਦਿਆਰਥਣਾ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਾਈ ਭਾਗੋ ਹਾਊਸ ਓਵਰਆਲ ਵਿਜੇਤਾ ਰਿਹਾ। ਸਮਾਗਮ ਦੀ ਸਫ਼ਲਤਾ ਵਿੱਚ ਡੀ.ਪੀ.ਈ.ਗੁਰਦਾਸ ਸਿੰਘ, ਡੀ.ਪੀ.ਈ. ਕਮਲਦੀਪ ਸਿੰਘ, ਜੱਗੀ ਕੋਚ, ਸਕੂਲ ਕੋਚ ਰੈਨੂੰ ਦੇਵੀ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਕੂਲੀ ਸਟਾਫ, ਪਤਵੰਤੇ ਸੱਜਣਾਂ ਤੋਂ ਇਲਾਵਾ ਨਗਰ ਪੰਚਾਇਤ ਮੁੂਨਕ ਦੇ ਐਮ.ਸੀ ਸਾਹਿਬਾਨ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਮੁੱਖ ਬੁਲਾਰਾ ਬਣਨ ’ਤੇ ਨਰਿੰਦਰਪਾਲ ਸਿੰਘ ਛੰਨਾ ਸਨਮਾਨਿਤ ਅਗਲੀ ਖ਼ਬਰ ਬੜੂ ਸਾਹਿਬ ਵਿਖੇ ਮੁਫ਼ਤ ਮੈਡੀਕਲ ਅਤੇ ਸਰਜੀਕਲ ਕੈਂਪ ਦੇ ਪਹਿਲੇ ਦਿਨ 506 ਮਰੀਜ਼ਾਂ ਦੀ ਸਿਹਤ ਜਾਚ
Ad Position 24