06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਿਧਾਇਕ ਗੱਜਣ ਮਾਜਰਾ ਤੇ ਚੇਅਰਮੈਨ ਧਾਲੀਵਾਲ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਅਹਿਮਦਗੜ੍ਹ, 5 ਅਕਤੂਬਰ (ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ ਹੋਣ ਬਾਅਦ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਦਹਿਲੀਜ ਨੇ ਅੱਜ ਨਵੀਂ ਮੰਡੀ ’ਚ ਖਰੀਦ ਏਜੰਸੀਆਂ ਦੇ ਸੰਬੰਧਿਤ ਸਾਰੇ ਅਧਿਕਾਰੀਆਂ ਦੇ ਨਾਲ ਪਹੁੰਚ ਕੇ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨਾਲ ਖਰੀਦ ਪ੍ਰਬੰਧਾਂ ਸਬੰਧੀ ਹਰ ਸਮੇਂ ਤਾਲਮੇਲ ਰੱਖਿਆ ਜਾਵੇਗਾ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਖਰੀਦ ਪ੍ਰਬੰਧਕਾਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਢਿੱਲ ਨਾ ਹੋਏ ਅਤੇ ਨਾ ਹੀ ਕਿਸਾਨਾਂ ਆੜ੍ਹਤੀਆਂ ਮੰਡੀ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਵੇ।

Ad Position 21
No active advertisement
ਅਜੀਤ ਡੈਸਕ 06-10-2026
ਅਹਿਮਦਗੜ੍ਹ, 5 ਅਕਤੂਬਰ (ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ ਹੋਣ ਬਾਅਦ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਚੇਅਰਮੈਨ ਰਵਿੰਦਰ ਸਿੰਘ ਦਹਿਲੀਜ ਨੇ ਅੱਜ ਨਵੀਂ ਮੰਡੀ ’ਚ ਖਰੀਦ ਏਜੰਸੀਆਂ ਦੇ ਸੰਬੰਧਿਤ ਸਾਰੇ ਅਧਿਕਾਰੀਆਂ ਦੇ ਨਾਲ ਪਹੁੰਚ ਕੇ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨਾਲ ਖਰੀਦ ਪ੍ਰਬੰਧਾਂ ਸਬੰਧੀ ਹਰ ਸਮੇਂ ਤਾਲਮੇਲ ਰੱਖਿਆ ਜਾਵੇਗਾ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਖਰੀਦ ਪ੍ਰਬੰਧਕਾਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਢਿੱਲ ਨਾ ਹੋਏ ਅਤੇ ਨਾ ਹੀ ਕਿਸਾਨਾਂ ਆੜ੍ਹਤੀਆਂ ਮੰਡੀ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਵੇ। ਇਸ ਮੌਕੇ ਤੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਜਿਨ੍ਹਾਂ ਅੱਜ ਹੀ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਦਾ ਚਾਰ ਸੰਭਾਲਿਆ ਹੈ ਨੇ ਵੀ ਇਸ ਮੌਕੇ ਭਰੋਸਾ ਦਿੱਤਾ ਕਿ ਰੋਜਾਨਾ ਦਫ਼ਤਰ ਹਾਜ਼ਰ ਰਹਿਣਗੇ ਅਤੇ ਝੋਨੇ ਦੀ ਖਰੀਦ ਪ੍ਰਬੰਧਾਂ ਦੀ ਪੂਰੀ ਤਰਾਂ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਉੱਭੀ, ਮੀਤ ਪ੍ਰਧਾਨ ਵਿਜੈ ਕਾਕੜੀਆ, ਆੜ੍ਹਤੀ ਐਸ਼ੋ. ਦੇ ਪ੍ਰਧਾਨ ਮਨੋਸ਼ ਸ਼ਰਮਾ, ਸਰਪ੍ਰਸਤ ਬਲਦੇਵ ਮਲੋਦੀਏ, ਸਾਬਕਾ ਪ੍ਰਧਾਨ ਨਰੇਸ਼ ਭੁਟਾ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ, ਕੌਂਸਲਰ ਸੰਜੇ ਸੂਦ, ਕੌਂਸਲਰ ਬਿਲੂ ਮਾਜਰੀ, ਕੌਂਸਲਰ ਕਮਿਕੱਰ ਰਾਮ, ਸੈਕਟਰੀ ਵਰਿੰਦਰ ਸਿੰਘ, ਆੜਤੀਏ ਅਮਨ ਸਿੰਘ ਸਹਾਰਨਮਾਜਰ, ਸਰਬਜੀਤ ਸਿੰਘ ਸੱਬੀ, ਵਿੱਕੀ ਸਿੰਗਲਾ, ਸੋਨੀ ਸੰਲੋਕੀ, ਕੁਲਦੀਪ ਸਮਰਾ ਛੰਨਾ, ਰਵਿੰਦਰ ਸਿੰਘ ਲਤਾਲਾ, ਫੂਡ ਸਪਾਲਈ ਦੇ ਇੰਨਚਾਰਜ ਗਗਨ ਸਿੰਘ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਪਰਵਿੰਦਰ ਸਿੰਘ ਦੀ ਤੀਜੀ ਬਰਸੀ ਮਨਾਈ ਅਗਲੀ ਖ਼ਬਰ ‘ ਆਪ’ ਸਰਕਾਰ ਤਾਨਾਸ਼ਾਹੀ ਵਾਲਾ ਸ਼ਾਸਨ ਚਲਾ ਰਹੀ- ਜੋਗਿੰਦਰ ਸਿੰਘ ਉਗਰਾਹਾਂ
Ad Position 24