06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ

ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਵਿਖੇ ਪਿਤਰਾਂ ਦੀ ਸ਼ਾਂਤੀ ਲਈ ਕਰਵਾਏ ਜਾ ਰਹੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮਾਜ ਸੇਵੀ ਸਤਪਾਲ ਮੌੜ, ਡਾਕਟਰ ਵਿਜੇ ਵਸ਼ਿਸ਼ਟ ਬੱਲ੍ਹੋ ਵਾਲੇ, ਸਮਾਜ ਸੇਵੀ ਮੋਹਿਤ ਸਿੰਗਲਾ, ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਮਦਨ ਲਾਲ ਸਿੰਗਲਾ, ਸੰਜੀਵ ਗਰਗ ਰਾਮਪੁਰਾ ਅਤੇ ਹੋਰ ਸ਼ਰਧਾਲੂਆਂ ਤੋਂ ਪਰਿਵਾਰਾਂ ਸਮੇਤ ਪੂਜਨ ਦੀ ਰਸਮ ਅਦਾ ਕਰਵਾਈ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ।

Ad Position 21
No active advertisement
ਅਜੀਤ ਡੈਸਕ 06-10-2026
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਵਿਖੇ ਪਿਤਰਾਂ ਦੀ ਸ਼ਾਂਤੀ ਲਈ ਕਰਵਾਏ ਜਾ ਰਹੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮਾਜ ਸੇਵੀ ਸਤਪਾਲ ਮੌੜ, ਡਾਕਟਰ ਵਿਜੇ ਵਸ਼ਿਸ਼ਟ ਬੱਲ੍ਹੋ ਵਾਲੇ, ਸਮਾਜ ਸੇਵੀ ਮੋਹਿਤ ਸਿੰਗਲਾ, ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਮਦਨ ਲਾਲ ਸਿੰਗਲਾ, ਸੰਜੀਵ ਗਰਗ ਰਾਮਪੁਰਾ ਅਤੇ ਹੋਰ ਸ਼ਰਧਾਲੂਆਂ ਤੋਂ ਪਰਿਵਾਰਾਂ ਸਮੇਤ ਪੂਜਨ ਦੀ ਰਸਮ ਅਦਾ ਕਰਵਾਈ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ। ਉਪਰੰਤ ਔਰਤਾਂ ਨੇ ਹੱਥਾਂ ’ਚ ਤੁਲਸੀ ਕਲਸ਼ ਅਤੇ ਧਵਜ਼ਾ ਚੁੱਕ ਕੇ ਸ਼ੋਭਾ ਯਾਤਰਾ ਕੱਢੀ। ਗੱਲਬਾਤ ਦੌਰਾਨ ਪੰਡਿਤ ਅਨਿਲ ਸ਼ਰਮਾ ਨੇ ਦੱਸਿਆ ਕਿ ਮੰਦਰ ਵਿਖੇ ਕਥਾ ਦਾ ਉਚਾਰਨ ਪ੍ਰਸਿੱਧ ਕਥਾਵਾਚਕ ਪੰਡਿਤ ਪ੍ਰਦੀਪ ਭਾਰਦਵਾਜ ਵਲੋਂ ਕੀਤਾ ਜਾਵੇਗਾ ਅਤੇ ਕਥਾ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੈ । ਸ੍ਰੀਮਦ ਭਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ 10 ਅਕਤੂਬਰ ਨੂੰ ਹਵਨ ਕਰਨ ਉਪਰੰਤ ਪਾਏ ਜਾਣਗੇ। ਇਸ ਮੌਕੇ ਪ੍ਰੇਮ ਕੁਮਾਰ, ਆਸ਼ੂ ਕੁਮਾਰ, ਹਰੀਸ਼ ਚੰਦਰ ਗੋਸ਼ਾ, ਭਿੰਦੀ ਮੌੜ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਵਿਰਕ ਧੂਰੀ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ‘ ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਮੈਡਮ ਫਰਿਆਲ ਰਹਿਮਾਨ ਵਲੋਂ ਘਰ-ਘਰ ਜਨ ਸੰਪਰਕ
Ad Position 24